Thursday, August 20, 2026
spot_img
HomeLatest Newsਪੰਜਾਬ ਬੰਦ ਦੌਰਾਨ ਜੰਡਿਆਲਾ ਗੁਰੂ ਬੰਦ ਰੱਖਣ ਦੀ ਅਪੀਲ

ਪੰਜਾਬ ਬੰਦ ਦੌਰਾਨ ਜੰਡਿਆਲਾ ਗੁਰੂ ਬੰਦ ਰੱਖਣ ਦੀ ਅਪੀਲ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) :- ਕੌਮੀ ਇਨਸਾਫ ਮੋਰਚਾ ਵੱਲੋਂ ਕਲ੍ਹ 21 ਅਗਸਤ ਨੂੰ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦਾ ਜੰਡਿਆਲਾ ਗੁਰੂ ਦੀਆਂ ਸਮੂਹ ਧਾਰਮਿਕ, ਰਾਜਨੀਤਿਕ, ਕਿਸਾਨ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਮਰੱਥਨ ਦਾ ਐਲਾਨ ਕੀਤਾ ਗਿਆ ਹੈ ।

ਇਸ ਸਬੰਧੀ ਗੁਰੂ ਮਾਨਿਓ ਗ੍ਰੰਥ ਸੇਵਕ ਜਥਾ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਬਿੱਟੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਮੂਹ ਦੁਕਾਨਦਾਰ ਵੀਰਾਂ ਤੇ ਕਾਰੋਬਾਰੀ ਸੱਜਣਾ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਿੱਖ ਸਮਾਜ ਨਾਲ ਹੋ ਰਹੀ ਮਨੁੱਖੀ ਹੱਕਾਂ ਦੀ ਉਲੰਘਨਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਮੀ ਇਨਸਾਫ ਮੋਰਚਾ ਵਲੋਂ 21 ਅਗਸਤ ਦਿਨ ਸੁਕਰਵਾਰ ਨੂੰ ਦਿਤੀ ਗਈ ਬੰਦ ਦੀ ਕਾਲ ਕਰਕੇ ਜੰਡਿਆਲਾ ਗੁਰੂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਆਪੋ ਆਪਣੇ ਕਾਰੋਬਾਰ ਬੰਦਰੱਖੇ ਜਾਣ ।

ਉਹਨਾਂ ਦੱਸਿਆ ਕਿ ਇਸੇ ਸੰਬੰਧ ਵਿੱਚ 21 ਅਗਸਤ ਸਵੇਰੇ 8 ਵਜੇ ਵਾਲਮੀਕੀ ਚੌਂਕ ਤੋਂ ਬਾਜ਼ਾਰਾਂ ਵਿੱਚ ਇੱਕ ਸ਼ਾਂਤਮਈ ਰੋਸ ਮਾਰਚ ਕੱਢਿਆ ਜਾਵੇਗਾ । ਉਹਨਾਂ ਸਮੂਹ ਇਨਸਾਫ ਪਸੰਦ ਵੀਰਾਂ ਨੂੰ ਬੇਨਤੀ ਕੀਤੀ ਕਿ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਣ ।

ਉਨਾਂ ਦੱਸਿਆ ਕਿ ਮੋਰਚਾ ਉਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਜਿਸ ਵਿੱਚ ਜਗਤਾਰ ਸਿੰਘ ਹਵਾਰਾ ਦਾ ਨਾਮ ਵੀ ਸ਼ਾਮਲ ਹੈ ਅਤੇ ਉਹਨਾਂ ਨੂੰ ਬਿਮਾਰ ਮਾਤਾ ਨਾਲ ਮਿਲਣ ਲਈ 10 ਦਿਨ ਦੀ ਪੈਰੋਲ ਮੰਗੀ ਜਾ ਰਹੀ ਹੈ । ਇਹ ਮੋਰਚਾ ਕਰੀਬ ਤਿੰਨ ਸਾਲ ਤੋਂ ਇਨਸਾਫ ਲੈਣ ਲਈ ਮੋਹਾਲੀ ਵਿੱਚ ਲੱਗਾ ਹੋਇਆ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments