Thursday, August 20, 2026
spot_img
HomeLatest Newsਜੰਡਿਆਲਾ ਗੁਰੂ ਤੋਂ 13 ਸਾਲਾ ਲੜਕਾ ਲਾਪਤਾ

ਜੰਡਿਆਲਾ ਗੁਰੂ ਤੋਂ 13 ਸਾਲਾ ਲੜਕਾ ਲਾਪਤਾ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) :- ਜੰਡਿਆਲਾ ਗੁਰੂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕਿਆਂ ਵਿੱਚ ਪੜਦਾ ਤਰੁਣਦੀਪ ਸਿੰਘ ਪੁੱਤਰ ਸ੍ਰੀਮਤੀ ਗਨੀਤਾ ਦੇਵੀ ਕੱਲ ਦੁਪਹਿਰ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਮਨਦੀਪ ਸਿੰਘ ਗੁਰਮਤਿ ਸੰਗੀਤ ਅਕੈਡਮੀ ਨੇ ਦੱਸਿਆ ਕਿ ਤਰੁਣਦੀਪ ਸਿੰਘ ਉਮਰ ਕਰੀਬ 13 ਸਾਲ ਜੋ ਚੰਡੀਗੜ੍ਹ ਦਾ ਨਿਵਾਸੀ ਹੈ ਅਤੇ ਸਾਡਾ ਰਿਸ਼ਤੇਦਾਰ ਹੈ ਇਥੇ ਜੰਡਿਆਲਾ ਗੁਰੂ ਸਾਡੇ ਕੋਲ ਹੀ ਰਹਿ ਰਿਹਾ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿੱਚ ਅੱਠਵੀਂ ਕਲਾਸ ਵਿੱਚ ਪੜਦਾ ਹੈ ਉਹਨਾਂ ਨੇ ਦੱਸਿਆ ਕਿ ਕੱਲ ਸਕੂਲ ਤੋਂ ਅਧਿਆਪਕ ਦਾ ਮਿਲਣ ਲਈ ਫੋਨ ਆਇਆ ਤਾਂ ਮੇਰੀ ਪਤਨੀ ਸਕੂਲ ਗਈ ਉੱਥੇ ਅਧਿਆਪਕ ਨੇ ਦੱਸਿਆ ਕਿ ਤਰੁਣਦੀਪ ਸਿੰਘ ਸਕੂਲ ਵਿੱਚ ਬਹੁਤ ਸ਼ਰਾਰਤਾਂ ਕਰਦਾ ਹੈ ਅਤੇ ਸਕੂਲ ਦਾ ਕੰਮ ਵੀ ਨਹੀਂ ਕਰ ਰਿਹਾ।

ਅਧਿਆਪਕ ਵੱਲੋਂ ਤਰੁਣਦੀਪ ਨੂੰ ਕੁਝ ਝਿੜਕਿਆ ਵੀ ਗਿਆ । ਦਮਨਦੀਪ ਸਿੰਘ ਦੇ ਦੱਸਣ ਮੁਤਾਬਕ ਸ਼ਾਇਦ ਲੜਕੇ ਨੇ ਇਸ ਗੱਲ ਦਾ ਗੁੱਸਾ ਕਰ ਲਿਆ ਅਤੇ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਨਹੀਂ ਆਇਆ । ਲੜਕਾ ਗੁਰਮਤਿ ਸੰਗੀਤ ਅਕੈਡਮੀ ਵਿੱਚ ਸੰਗੀਤ ਵੀ ਸਿੱਖਦਾ ਹੈ । ਉਹਨਾਂ ਨੇ ਦੱਸਿਆ ਕਿ ਦੇਰ ਰਾਤ ਤੱਕ ਅਸੀਂ ਆਲੇ ਦੁਆਲੇ ਗੁਰਦੁਆਰਾ ਸਾਹਿਬ ਅਤੇ
ਦੋਸਤਾਂ ਕੋਲੋਂ ਪੁੱਛ ਪੜਤਾਲ ਕੀਤੀ ਪਰ ਅਜੇ ਤੱਕ ਸਾਡਾ ਲੜਕਾ ਨਹੀਂ ਮਿਲਿਆ।

ਉਹਨਾਂ ਨੇ ਇਲਾਕਾ ਨਿਵਾਸੀਆਂ ਅਤੇ ਹੋਰ ਆਲੇ ਦੁਆਲੇ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਅਗਰ ਕਿਸੇ ਨੂੰ ਇਸ ਬਾਰੇ ਜਾਣਕਾਰੀ ਮਿਲੇ ਤਾਂ ਉਹ ਮੋਬਾਇਲ ਨੰਬਰ 7719478928 ਤੇ ਸੰਪਰਕ ਕਰੇ । ਇਸ ਸਬੰਧੀ ਪੁਲਿਸ ਚੌਂਕੀ ਜੰਡਿਆਲਾ ਗੁਰੂ ਵੀ ਦਰਖਾਸਤ ਦੇ ਦਿੱਤੀ ਗਈ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments