Tuesday, July 7, 2026
spot_imgspot_imgspot_imgspot_img
HomeLatest News‘Satluj’ ਫਿਲਮ ‘ਤੇ ਬਣੀ ਰਿਵਿਊ ਕਮੇਟੀ, ਰਿਲੀਜ਼ ਹੋਵੇਗੀ ਜਾਂ ਨਹੀਂ? ਜਲਦੀ ਆ...

‘Satluj’ ਫਿਲਮ ‘ਤੇ ਬਣੀ ਰਿਵਿਊ ਕਮੇਟੀ, ਰਿਲੀਜ਼ ਹੋਵੇਗੀ ਜਾਂ ਨਹੀਂ? ਜਲਦੀ ਆ ਸਕਦਾ ਫੈਸਲਾ

ਭਾਰਤੀ ਜਨਤਾ ਪਾਰਟੀ ਦੇ ਆਗੂ ਆਰ.ਪੀ. ਸਿੰਘ ਨੇ ਕਿਹਾ ਕਿ ‘ਸਤਲੁਜ’ ਨੂੰ ਸੈਂਸਰ ਬੋਰਡ ਤੋਂ ਇਜਾਜ਼ਤ ਨਹੀਂ ਮਿਲੀ ਸੀ।

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ‘ਸਤਲੁਜ’ ਨੂੰ ਰਿਲੀਜ਼ ਹੋਣ ਤੋਂ ਦੋ ਦਿਨਾਂ ਬਾਅਦ ‘ਹੀ ਓਟੀਟੀ ਪਲੈਟਫਾਰਮ ਤੋਂ ਹਟਾ ਦਿੱਤਾ ਗਿਆ। ਫਿਲਮ ਹਟਾਏ ਜਾਣ ਦੇ ਫੈਸਲੇ ਦੀ ਕਾਫੀ ਆਲੋਚਨਾ ਹੋ ਰਹੀ ਸੀ। ਇਸ ਫਿਲਮ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੇ ਰਿਵਿਊ ਕਮੇਟੀ ਬਣਾ ਦਿੱਤੀ ਹੈ। ਰਿਵਿਊ ਕਮੇਟੀ ਹੁਣ ਇਹ ਫੈਸਲਾ ਕਰੇਗੀ ਕਿ ਇਹ ਫਿਲਮ ਕਿਵੇਂ ਰਿਲੀਜ਼ ਹੋਵੇਗੀ, ਜਾਂ ਫੈਸਲਾ ਕਰੇਗੀ ਕਿ ਫਿਲਮ ਰਿਲੀਜ਼ ਹੋਵੇਗੀ ਜਾਂ ਨਹੀਂ?
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਆਰ.ਪੀ. ਸਿੰਘ ਨੇ ਕਿਹਾ ਕਿ ‘ਸਤਲੁਜ’ ਨੂੰ ਸੈਂਸਰ ਬੋਰਡ ਤੋਂ ਇਜਾਜ਼ਤ ਨਹੀਂ ਮਿਲੀ ਸੀ। ਇਸ ਦੇ ਬਾਵਜੂਦ ਫਿਲਮ ਨੂੰ ਓਟੀਟੀ ‘ਤੇ ਰਿਲੀਜ਼ ਕੀਤਾ ਗਿਆ। ਇਸ ਲਈ ਸਰਕਾਰ ਨੇ ਉਸ ਨੂੰ ਰੋਕ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਫੈਸਲੇ ਨੂੰ ਰਿਵਿਊ ਕਰਨ ਲਈ ਅਪੀਲ ਕੀਤੀ ਸੀ। ਇਸ ਤੋਂ ਬਾਅਦ ਸਰਕਾਰ ਨੇ ਇੱਕ ਰਿਵਿਊ ਕਮੇਟੀ ਬਣਾਈ, ਜੋ ਇਸ ਫਿਲਮ ਬਾਰੇ ਫੈਸਲਾ ਕਰੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments