ਸੀਟੀ ਗਰੁੱਪ ਸ਼ਾਹਪੁਰ ਵਿਖੇ ‘ਮੰਟੋ ਦੇ ਅਫਸਾਨੇ’ ਰਾਹੀਂ ਅਰਥਪੂਰਨ ਥੀਏਟਰ ਦੀ ਝਲਕ ਵੇਖਣ ਨੂੰ ਮਿਲੀ

ਅੱਜ ਦੇ ਸਮੇਂ ਵਿੱਚ ਜਦੋਂ ਪਛਾਣ, ਸਮਾਜਕ ਸਾਂਝ, ਅਭਿਵਿਅਕਤੀ ਦੀ ਆਜ਼ਾਦੀ ਅਤੇ ਮਨੁੱਖੀ ਮਾਣ ਵਰਗੇ ਮਸਲੇ ਚਰਚਾ ਵਿੱਚ ਹਨ, ਇਸ ਮੌਕੇ ‘ਤੇ ਸੀਟੀ ਗਰੁੱਪ ਆਫ਼
ਇੰਸਟੀਚਿਊਸ਼ਨਸ, ਸ਼ਾਹਪੁਰ ਕੈਂਪਸ ਵਿਖੇ ‘ਮੰਟੋ ਦੇ ਅਫਸਾਨੇ’ ਨਾਮਕ ਇੱਕ ਪ੍ਰਭਾਵਸ਼ਾਲੀ ਨਾਟਕ ਦੀ ਪੇਸ਼ਕਾਰੀ ਵੇਖਣ ਨੂੰ ਮਿਲੀ। ਇਹ ਨਾਟਕ ਮਸਤਾਨੇ ਥੀਏਟਰ ਗਰੁੱਪ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਮਸ਼ਹੂਰ ਲੇਖਕ ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਨੂੰ ਮੰਚ ‘ਤੇ ਦਰਸਾਇਆ ਗਿਆ।

ਮੰਟੋ ਨੂੰ ਭਾਰਤੀ ਉਪਮਹਾਂਦੀਪ ਦੇ ਸਭ ਤੋਂ ਵੱਡੇ ਲੇਖਕਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਵੰਡ ਦੇ ਸਮੇਂ ਦੀਆਂ ਸੱਚਾਈਆਂ ਨੂੰ ਨਿਰਭੀਕ ਹੋ ਕੇ ਲਿਖਿਆ ਅਤੇ ਨਫ਼ਰਤ, ਹਿੰਸਾ, ਬੇਸਹਾਰਾ ਅਤੇ ਇਨਸਾਨੀਅਤ ਦੇ ਘਟਦੇ ਮੁੱਲਾਂ ਨੂੰ ਬੇਨਕਾਬ ਕੀਤਾ। ਉਨ੍ਹਾਂ ਦੀਆਂ ਕਹਾਣੀਆਂ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ‘ਮੰਟੋ ਦੇ ਅਫਸਾਨੇ’ ਰਾਹੀਂ ਇਹ ਵਿਚਾਰ ਮੁੜ ਦਰਸ਼ਕਾਂ ਦੇ ਸਾਹਮਣੇ ਲਿਆਂਦਾ ਗਿਆ।
ਥੀਏਟਰ ਸਿਰਫ਼ ਮਨੋਰੰਜਨ ਨਹੀਂ, ਸਗੋਂ ਇਹ ਸੋਚ ਨੂੰ ਜਗਾਉਣ ਅਤੇ ਸਮਾਜ ਵਿੱਚ ਬਦਲਾਅ ਲਿਆਉਣ ਦਾ ਸਾਧਨ ਹੈ। ਸੀਟੀ ਗਰੁੱਪ ਇਸੇ ਮਕਸਦ ਨਾਲ ਕਲਾ ਅਤੇ ਸਾਹਿਤ ਨੂੰ ਉਤਸ਼ਾਹਿਤ ਕਰ ਰਿਹਾ ਹੈ।

ਇਸ ਨਾਟਕ ਦਾ ਨਿਰਦੇਸ਼ਨ ਅਕਸ ਮੇਹਰਾਜ ਅਤੇ ਸੋਨੀ ਢਿੱਲੋਂ ਨੇ ਕੀਤਾ ਹੈ। ਨਾਟਕ ਵਿੱਚ ਪ੍ਰਭਾਵਸ਼ਾਲੀ ਅਦਾਕਾਰੀ ਅਤੇ ਮੰਚਨ ਰਾਹੀਂ ਮੰਟੋ ਦੀਆਂ 2ਕਹਾਣੀਆਂ ਨੂੰ ਜੀਵੰਤ ਬਣਾਇਆ ਗਿਆ ਹੈ। ਇਸ ਵਿੱਚ ਧਰਮਕ ਤਣਾਅ, ਔਰਤਾਂ ਦੇ ਮਸਲੇ, ਨੈਤਿਕਤਾ ਅਤੇ ਬੇਘਰਪਨ ਵਰਗੇ ਵਿਸ਼ਿਆਂ ਨੂੰ ਛੇੜਿਆ ਗਿਆ ਹੈ।
ਇਸ ਵਿੱਚ ਜਸਪ੍ਰੀਤ ਕੌਰ, ਅਮਨਦੀਪ ਕੌਰ, ਸੁਖਜੀਤ ਕੌਰ, ਫਿਰਦੌਸ ਯਾਸਮੀਨ, ਪਰਨੀਤ ਕੌਰ, ਪੁਨੀਤ ਕੌਰ, ਰਮਨਜੋਤ ਕੌਰ, ਕਾਬਿਲ, ਦਿਲਵਰਜੋਤ ਸਿੰਘ, ਰੋਹਿਤ ਆਦਿ ਕਲਾਕਾਰ ਸ਼ਾਮਲ ਹਨ। ਸੰਗੀਤ ਅਮਨਦੀਪ ਨੇ ਦਿੱਤਾ, ਪਹਿਰਾਵੇ ਲਈ ਬੰਸੀ ਕੌਰ ਅਤੇ ਮੋਂਗਾ ਜਨਰਲ ਸਟੋਰ ਦਾ ਯੋਗਦਾਨ ਅਤੇ ਮੇਕਅਪ ਸਿਮਰਨ ਗਿੱਲ ਦੁਆਰਾ ਕੀਤਾ ਗਿਆ।






