HomeLatest Newsਭਾਰੀ ਮੀਂਹ ਅਤੇ ਦੋ ਘੰਟੇ ਦੀ ਦੇਰੀ ਦੇ ਬਾਵਜੂਦ ਸੈਂਕੜੇ ਯੂਥ ਕਾਂਗਰਸ ਵਕਰਾਂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਦਾ ਕੀਤਾ ਸ਼ਾਨਦਾਰ ਸਵਾਗਤ Latest Newsਪੰਜਾਬ ਭਾਰੀ ਮੀਂਹ ਅਤੇ ਦੋ ਘੰਟੇ ਦੀ ਦੇਰੀ ਦੇ ਬਾਵਜੂਦ ਸੈਂਕੜੇ ਯੂਥ ਕਾਂਗਰਸ ਵਕਰਾਂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਦਾ ਕੀਤਾ ਸ਼ਾਨਦਾਰ ਸਵਾਗਤ By admin July 6, 2026 0 24 Share FacebookTwitterWhatsAppTelegram ਭਾਰੀ ਮੀਂਹ ਅਤੇ ਦੋ ਘੰਟੇ ਦੀ ਦੇਰੀ ਦੇ ਬਾਵਜੂਦ ਸੈਂਕੜੇ ਯੂਥ ਕਾਂਗਰਸ ਵਕਰਾਂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਦਾ ਕੀਤਾ ਸ਼ਾਨਦਾਰ ਸਵਾਗਤ ਵੀਓਪੀ ਬਿਊਰੋ : ਜਲੰਧਰ ਸ਼ਹਿਰੀ ਯੂਥ ਕਾਂਗਰਸ ਨੇ ਇੱਕ ਵਾਰ ਫਿਰ ਆਪਣੀ ਮਜ਼ਬੂਤ ਸੰਗਠਨਾਤਮਕ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਦਾ ਜਲੰਧਰ ਦੇ ਚਾਰ ਵੱਖ-ਵੱਖ ਸਥਾਨਾਂ ‘ਤੇ ਭਰਵਾਂ ਸਵਾਗਤ ਕੀਤਾ। ਲਗਾਤਾਰ ਪੈ ਰਹੇ ਮੀਂਹ ਅਤੇ ਸ਼ੁਭਮ ਸ਼ਰਮਾ ਦੇ ਲਗਭਗ ਦੋ ਘੰਟੇ ਦੇਰੀ ਨਾਲ ਪਹੁੰਚਣ ਦੇ ਬਾਵਜੂਦ ਸੈਂਕੜੇ ਯੂਥ ਕਾਂਗਰਸ ਵਰਕਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਉਨ੍ਹਾਂ ਦੀ ਉਡੀਕ ਕਰਦੇ ਰਹੇ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਲੰਧਰ ਸ਼ਹਿਰੀ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਨੇ ਕਿਹਾ, “ਅੱਜ ਸਾਡੇ ਸਾਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜਲੰਧਰ ਸ਼ਹਿਰੀ ਯੂਥ ਕਾਂਗਰਸ ਦਾ ਹਰ ਵਰਕਰ ਸੰਗਠਨ ਪ੍ਰਤੀ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰ ਰਿਹਾ ਹੈ। ਭਾਰੀ ਮੀਂਹ ਅਤੇ ਪ੍ਰੋਗਰਾਮ ਵਿੱਚ ਹੋਈ ਦੇਰੀ ਦੇ ਬਾਵਜੂਦ ਕਿਸੇ ਵੀ ਵਰਕਰ ਦਾ ਹੌਸਲਾ ਘੱਟ ਨਹੀਂ ਹੋਇਆ। ਅਸੀਂ ਇਸੇ ਜਜ਼ਬੇ ਨਾਲ ਸੰਗਠਨ ਨੂੰ ਹੋਰ ਮਜ਼ਬੂਤ ਕਰਦੇ ਰਹਾਂਗੇ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਾਂਗੇ।” ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਨੇ ਜਲੰਧਰ ਸ਼ਹਿਰੀ ਯੂਥ ਕਾਂਗਰਸ ਦੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ, “ਮੈਂ ਲਗਭਗ ਦੋ ਘੰਟੇ ਦੇਰੀ ਨਾਲ ਜਲੰਧਰ ਪਹੁੰਚਿਆ, ਪਰ ਦੋਆਬਾ ਦੇ ਯੂਥ ਕਾਂਗਰਸ ਵਰਕਰਾਂ ਨੇ ਪੂਰੇ ਧੀਰਜ ਨਾਲ ਮੇਰੀ ਉਡੀਕ ਕੀਤੀ। ਲਗਾਤਾਰ ਮੀਂਹ ਪੈਣ ਦੇ ਬਾਵਜੂਦ ਸੈਂਕੜੇ ਸਾਥੀ ਚਾਰ ਵੱਖ-ਵੱਖ ਥਾਵਾਂ ‘ਤੇ ਮੇਰਾ ਸਵਾਗਤ ਕਰਨ ਲਈ ਖੜ੍ਹੇ ਰਹੇ। ਇਹ ਭਰਵਾਂ ਸਵਾਗਤ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅੰਗਦ ਦੱਤਾ ਦੀ ਅਗਵਾਈ ਹੇਠ ਜਲੰਧਰ ਸ਼ਹਿਰੀ ਯੂਥ ਕਾਂਗਰਸ ਬਹੁਤ ਹੀ ਸਰਗਰਮ ਅਤੇ ਮਜ਼ਬੂਤ ਸੰਗਠਨ ਵਜੋਂ ਕੰਮ ਕਰ ਰਹੀ ਹੈ। ਮੈਂ ਮੀਂਹ ਵਿੱਚ ਖੜ੍ਹੇ ਰਹਿ ਕੇ ਮੇਰੀ ਉਡੀਕ ਕਰਨ ਵਾਲੇ ਹਰ ਵਰਕਰ ਦਾ ਦਿਲੋਂ ਧੰਨਵਾਦ ਕਰਦਾ ਹਾਂ। ਅਜਿਹੇ ਸਮਰਪਿਤ ਵਰਕਰਾਂ ਦੇ ਸਹਿਯੋਗ ਨਾਲ ਅਸੀਂ ਪੰਜਾਬ ਭਰ ਵਿੱਚ ਯੂਥ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਵਾਂਗੇ।” ਸ਼ੁਭਮ ਸ਼ਰਮਾ ਨੇ ਅੱਗੇ ਕਿਹਾ ਕਿ ਆਪਣੀ ‘ਸ਼ੁਕਰਾਨਾ ਯਾਤਰਾ’ ਤਹਿਤ ਉਹ ਸ੍ਰੀ Share FacebookTwitterWhatsAppTelegram Previous articleਸੀਟੀ ਵਰਲਡ ਸਕੂਲ ਦੇ ਨਿਸ਼ਾਨੇਬਾਜ਼ਾਂ ਦੀ ਵੱਡੀ ਉਪਲਬਧੀ, ਜ਼ਿਲ੍ਹਾ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਦੇ ਤਮਗੇNext articleਸੀਟੀ ਗਰੁੱਪ ਸ਼ਾਹਪੁਰ ਵਿਖੇ ‘ਮੰਟੋ ਦੇ ਅਫਸਾਨੇ’ ਰਾਹੀਂ ਅਰਥਪੂਰਨ ਥੀਏਟਰ ਦੀ ਝਲਕ ਵੇਖਣ ਨੂੰ ਮਿਲੀ adminhttps://voiceofpunjabtv.com/ RELATED ARTICLES Latest News ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 Latest News ਧਨੌਲਾ ਥਾਣੇ ਵਿੱਚ ਦਵਾਈ ਨਿਗਲਣ ਵਾਲੇ ਨੌਜਵਾਨ ਦੇ ਮਾਮਲੇ ਵਿੱਚ ਨਵਾਂ ਮੋੜ, ਪੁਲਿਸ ਜਾਂਚ ਵਿੱਚ ਸਾਹਮਣੇ ਆਏ ਨਵੇਂ ਤੱਥ September 24, 2026 Latest News ਗਮਾਡਾ ਦਫ਼ਤਰ ਬਾਹਰ ‘ਆਪ’ ਦਾ ਪ੍ਰਦਰਸ਼ਨ, ਪੁਲਿਸ ਨਾਲ ਧੱਕਾ-ਮੁੱਕੀ ਅਤੇ ਈਡੀ ਦੀ ਗੱਡੀਆਂ ਦੇ ਸ਼ੀਸ਼ੇ ਤੋੜੇ September 24, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 ਧਨੌਲਾ ਥਾਣੇ ਵਿੱਚ ਦਵਾਈ ਨਿਗਲਣ ਵਾਲੇ ਨੌਜਵਾਨ ਦੇ ਮਾਮਲੇ ਵਿੱਚ ਨਵਾਂ ਮੋੜ, ਪੁਲਿਸ ਜਾਂਚ ਵਿੱਚ ਸਾਹਮਣੇ ਆਏ ਨਵੇਂ ਤੱਥ September 24, 2026 ਗਮਾਡਾ ਦਫ਼ਤਰ ਬਾਹਰ ‘ਆਪ’ ਦਾ ਪ੍ਰਦਰਸ਼ਨ, ਪੁਲਿਸ ਨਾਲ ਧੱਕਾ-ਮੁੱਕੀ ਅਤੇ ਈਡੀ ਦੀ ਗੱਡੀਆਂ ਦੇ ਸ਼ੀਸ਼ੇ ਤੋੜੇ September 24, 2026 ASI ਨੂੰ ਗੋ+ਲੀ ਮਾਰਨ ਵਾਲਾ ਮੁਲਜ਼ਮ ਪੁਲਿਸ ਕਸਟਡੀ ’ਚੋਂ ਫਰਾਰ, ਪੁਲਿਸ ਮੁਲਾਜ਼ਮ ਸਸਪੈਂਡ September 24, 2026 Load more Recent Comments