Thursday, July 9, 2026
spot_imgspot_imgspot_imgspot_img
HomeLatest NewsJalandhar ਵਿੱਚ ਬੰਬੀਹਾ ਗੈਂਗ ਦੇ ਸ਼ੂਟਰ ਦਾ Encounter, ਕਈ ਜਿਲ੍ਹਿਆਂ ‘ਚ ਸੀ...

Jalandhar ਵਿੱਚ ਬੰਬੀਹਾ ਗੈਂਗ ਦੇ ਸ਼ੂਟਰ ਦਾ Encounter, ਕਈ ਜਿਲ੍ਹਿਆਂ ‘ਚ ਸੀ ਵਾਂਟੇਂਡ, ਗੈਂਗਸਟਰ ਲੱਕੀ ਪਟਿਆਲ ਨਾਲ ਸਨ ਸਬੰਧ

ਰਿਪੋਰਟਾਂ ਅਨੁਸਾਰ, 28 ਫਰਵਰੀ ਨੂੰ ਮੋਤਾ ਸਿੰਘ ਨਗਰ ਦੇ ਵਰਦਾਨ ਹਸਪਤਾਲ ‘ਤੇ ਫਾਈਰਿੰਗ ਹੋਈ ਸੀ।

ਜਲੰਧਰ ਵਿੱਚ, ਪੁਲਿਸ ਨੇ ਸ਼ਹਿਰ ਦੇ ਵਰਦਾਨ ਹਸਪਤਾਲ ਤੇ ਫਾਈਰਿੰਗ ਕਰਨ ਵਾਲੇ ਬੰਬੀਹਾ ਗੈਂਗ ਦੇ ਸ਼ੂਟਰ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਉਸਦੀ ਲੱਤ ਵਿੱਚ ਗੋਲੀ ਲੱਗੀ ਹੈ। ਉਹ ਗੈਂਗਸਟਰ ਲੱਕੀ ਪਟਿਆਲਾ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਮੋਹਾਲੀ ਅਤੇ ਮੋਗਾ ਵਿੱਚ ਮੋਸਟ ਵਾਂਟੇਂਡ ਸੀ।
ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਕਿਹਾ, “ਸਾਡੇ ਕੋਲ ਖਾਸ ਜਾਣਕਾਰੀ ਸੀ, ਅਤੇ ਸੀਆਈਏ ਸਟਾਫ ਨੇ ਉਸ ਦੇ ਆਧਾਰ ‘ਤੇ ਨਾਕਾ ਲਗਾਇਆ ਸੀ। ਜਦੋਂ ਪੁਲਿਸ ਟੀਮ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਹ ਆਪਣੀ ਬਾਈਤ ‘ਤੇ ਤੇਜ਼ੀ ਨਾਲ ਇਸ ਪਾਸੇ ਭੱਜ ਕੇ ਆ ਗਿਆ। ਜਦੋਂ ਉਹ ਨੇੜੇ ਆਇਆ ਤਾਂ ਉਸਦੀ ਬਾਈਕ ਫਿਸਲ ਗਈ, ਅਤੇ ਉਸਨੇ ਪੁਲਿਸ ਟੀਮ ‘ਤੇ ਗੋਲੀ ਚਲਾ ਦਿੱਤੀ।”
ਇਸਤੋਂ ਬਾਅਦ ਪੁਲਿਸ ਨੇ ਸੈਲਫ ਡਿਫੈਂਸ ਵਿੱਚ ਗੋਲੀ ਚਲਾਈਤਾਂ ਉਸਨੂੰ ਗੋਲੀ ਲੱਗ ਗਈ। ਇਸਤੋਂ ਬਾਅਦ ਫੌਰਨ ਐਂਬੂਲੈਂਸ ਬੁਲਾਈ ਗਈ ਅਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਸਦੀ ਪਛਾਣ ਜੋਧ ਸਿੰਘ ਜੋਧਾ ਵਜੋਂ ਹੋਈ, ਜੋ ਕਿ ਸ਼ਾਹਕੋਟ ਦਾ ਰਹਿਣ ਵਾਲਾ ਹੈ।

ਸੀਸੀਟੀਵੀ ਰਾਹੀਂ ਪਛਾਣ, ਕਈ ਜਿਲ੍ਹਿਆਂ ਚ ਸੀ ਵਾਂਟੇਂਡ

ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਜੋਧਾ ਉਹ ਸ਼ਖਸ ਸੀ ਜਿਸਨੇ ਲਗਭਗ 2-3 ਮਹੀਨੇ ਪਹਿਲਾਂ ਜਲੰਧਰ ਦੇ ਵਰਦਾਨ ਹਸਪਤਾਲ ਦੇ ਬਾਹਰ ਗੇਟ ‘ਤੇ ਗੋਲੀਆਂ ਚਲਾਈਆਂ ਸਨ। ਅੱਜ ਉਸ ਤੋਂ ਬਰਾਮਦ ਹੋਇਆ ਹੈਲਮੇਟ ਅਤੇ ਹਥਿਆਰ ਉਹੀ ਸਨ ਜੋ ਉਸਨੇ ਉਸ ਦਿਨ ਘਟਨਾ ਵਿੱਚ ਵਰਤੇ ਸਨ। ਸੀਸੀਟੀਵੀ ਫੁਟੇਜ ਤੋਂ ਇਸਦੀ ਪੁਸ਼ਟੀ ਹੋਈ ਹੈ।ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਜੋਧਾ ਮੋਗਾ ਅਤੇ ਮੋਹਾਲੀ ਪੁਲਿਸ ਨੂੰ ਲੋੜੀਂਦਾ ਹੈ। ਉਸਨੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ ਅਪਰਾਧ ਕੀਤੇ ਹਨ। ਉਸਨੇ ਵਿਦੇਸ਼ ਵਿੱਚ ਰਹਿਣ ਵਾਲੇ ਲੱਕੀ ਪਟਿਆਲ ਦੇ ਇਸ਼ਾਰੇ ‘ਤੇ ਗੋਲੀਬਾਰੀ ਕੀਤੀ। ਉਸਦੇ ਹੋਰ ਸਾਥੀਆਂ ਦੀ ਪਛਾਣ ਵੀ ਹੋ ਗਈ ਹੈ। ਹੁਣ, ਉਸਦੇ ਇਲਾਜ ਤੋਂ ਬਾਅਦ, ਅਸੀਂ ਚੰਗੀ ਤਰ੍ਹਾਂ ਨਾਲ ਪੁੱਛਗਿੱਛ ਕਰਾਂਗੇ।

ਘਟਨਾ ਪਿੱਛੇ ਕੈਨੇਡਾ ਬੈਠੇ ਸ਼ਖਸ ਦਾ ਹੱਥ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੋਧਾ ਨੇ ਮਨੀ ਟ੍ਰੇਲ ਸੰਬੰਧੀ ਕੁਝ ਨਾਵਾਂ ਦਾ ਖੁਲਾਸਾ ਕੀਤਾ ਹੈ, ਜਿਸ ਵਿੱਚ ਪੈਸਾ ਕਿੱਥੇ ਜਾ ਰਿਹਾ ਹੈ ਅਤੇ ਇਸਨੂੰ ਕੌਣ ਸੰਭਾਲਦਾ ਹੈ। ਗੋਲੀਬਾਰੀ ਪਿੱਛੇ ਇੱਕ ਕੈਨੇਡੀਅਨ ਸ਼ਖਸ ਦਾ ਹੱਥ ਹੈ। ਉਸਦਾ ਵਰਦਾਨ ਹਸਪਤਾਲ ਨਾਲ ਕੋਈ ਵਿਵਾਦ ਚੱਲ ਰਿਹਾ ਸੀ ਅਤੇ ਉਸਨੇ ਹੀ ਪੈਸੇ ਦੇ ਕੇ ਫਾਈਰਿੰਗ ਕਰਵਾਈ ਸੀ। ਅਸੀਂ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੈਨੇਡੀਅਨ ਵਿਅਕਤੀ ਦੀ ਪਛਾਣ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ, ਭਾਵੇਂ ਉਹ ਹਸਪਤਾਲ ਦਾ ਗਾਹਕ ਹੈ ਜਾਂ ਕੁਝ ਹੋਰ। ਵਰਦਾਨ ਹਸਪਤਾਲ ਨੂੰ ਲੱਖਾਂ ਰੁਪਏ ਦੀ ਫਿਰੌਤੀ ਦੀ ਕਾਲ ਆਈ ਸੀ, ਪਰ ਉਸਨੂੰ ਕਿੰਨੀ ਰਕਮ ਮਿਲਣੀ ਸੀ, ਇਸਦੀ ਜਾਂਚ ਕੀਤੀ ਜਾ ਰਹੀ ਹੈ।

ਲੱਕੀ ਪਟਿਆਲ ਸੀ ਹੈਂਡਲਰ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਹ ਵਿਅਕਤੀ ਪੱਕਾ ਅਪਰਾਧੀ ਕਿਸਮ ਦਾ ਸਖਸ ਹੈ ਅਤੇ ਪਹਿਲਾਂ ਵੀ ਕਈ ਅਪਰਾਧ ਕਰ ਚੁੱਕਾ ਹੈ। ਮੁਲਜਮ ਸੰਗਠਿਤ ਅਪਰਾਧ ਨੈੱਟਵਰਕ ਦਾ ਹਿੱਸਾ ਰਿਹਾ ਹੈ। ਵਿਦੇਸ਼ ਵਿੱਚ ਰਹਿਣ ਵਾਲਾ ਗੈਂਗਸਟਰ ਲੱਕੀ ਪਟਿਆਲ ਹੀ ਇਸਨੂੰ ਹੈਂਡਲ ਕਰਦਾ ਸੀ। ਉਸਨੇ ਉਸਦੇ ਇਸ਼ਾਰੇ ‘ਤੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਇਸ ਘਟਨਾ ਤੋਂ ਬਾਅਦ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪੁਲਿਸ ਦੀ ਲਾਪਰਵਾਹੀ ਦਾ ਹਵਾਲਾ ਦਿੰਦੇ ਹੋਏ ਏਸੀਪੀ ਮਾਡਲ ਟਾਊਨ ਪਰਮਿੰਦਰ ਸਿੰਘ ਅਤੇ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਐਸਐਚਓ ਰਵਿੰਦਰ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਸੀ। ਇਹ ਘਟਨਾ ਰਾਤ 9:30 ਵਜੇ ਦੇ ਕਰੀਬ ਵਾਪਰੀ ਸੀ, ਜਿਸ ਵੇਲ੍ਹੇ ਗੋਲੀਬਾਰੀ ਹੋਈ ਤਾਂ ਕੁਝ ਸਟਾਫ ਮੈਂਬਰ ਹਸਪਤਾਲ ਵਿੱਚ ਮੌਜੂਦ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_imgspot_imgspot_imgspot_img

Most Popular

Recent Comments