Saturday, July 11, 2026
spot_imgspot_imgspot_imgspot_img
HomeLatest NewsPunjab SIR: ₹1000 ਮਹੀਨਾ ਅਤੇ ₹10 ਲੱਖ ਤੱਕ ਦਾ ਮੁਫ਼ਤ ਇਲਾਜ, ਜੇਕਰ...

Punjab SIR: ₹1000 ਮਹੀਨਾ ਅਤੇ ₹10 ਲੱਖ ਤੱਕ ਦਾ ਮੁਫ਼ਤ ਇਲਾਜ, ਜੇਕਰ ਨਹੀਂ ਵੋਟਰ ਲਿਸਟ ‘ਚ ਨਾਮ ਤਾਂ ਨਹੀਂ ਮਿਲੇਗਾ ਸਰਕਾਰੀ ਸਕੀਮਾਂ ਦਾ ਲਾਭ, ਜਾਣੋ ਪੂਰੀ ਪ੍ਰਕਿਰਿਆ

ਜੇਕਰ ਤੁਹਾਡਾ ਨਾਮ ਪੰਜਾਬ ਦੀ ਵੋਟਰ ਸੂਚੀ ਵਿੱਚ ਨਹੀਂ ਹੈ, SIR ਦੌਰਾਨ ਕੱਟ ਗਿਆ ਹੈ ਜਾਂ ਤੁਹਾਡਾ ਨਾਮ ਕਿਸੇ ਹੋਰ ਰਾਜ ਦੀ ਵੋਟਰ ਲਿਸਟ ਵਿੱਚ ਦਰਜ ਹੈ।

ਪੰਜਾਬ ਵਿੱਚ ਜੇਕਰ ਔਰਤਾਂ ਨੂੰ ਹਰ ਮਹੀਨੇ ₹1000 ਅਤੇ ਪਰਿਵਾਰ ਨੂੰ ₹10 ਲੱਖ ਤੱਕ ਦਾ ਮੁਫ਼ਤ ਇਲਾਜ ਚਾਹੀਦਾ ਹੈ, ਤਾਂ ਵੋਟਰ ਲਿਸਟ ਵਿੱਚ ਨਾਮ ਹੋਣਾ ਲਾਜ਼ਮੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕਿਹਾ ਹੈ ਕਿ ਸਪੈਸ਼ਲ ਇੰਟੈਂਸਿਵ ਰਿਵਿਜ਼ਨ (SIR) ਤੋਂ ਬਾਅਦ ਜਿਨ੍ਹਾਂ ਲੋਕਾਂ ਦਾ ਨਾਮ ਵੋਟਰ ਸੂਚੀ ਵਿੱਚ ਨਹੀਂ ਹੋਵੇਗਾ, ਉਨ੍ਹਾਂ ਨੂੰ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦਾ ਲਾਭ ਵੀ ਨਹੀਂ ਮਿਲੇਗਾ। ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਤੁਹਾਡਾ ਨਾਮ ਪੰਜਾਬ ਦੀ ਵੋਟਰ ਸੂਚੀ ਵਿੱਚ ਨਹੀਂ ਹੈ, SIR ਦੌਰਾਨ ਕੱਟ ਗਿਆ ਹੈ ਜਾਂ ਤੁਹਾਡਾ ਨਾਮ ਕਿਸੇ ਹੋਰ ਰਾਜ ਦੀ ਵੋਟਰ ਲਿਸਟ ਵਿੱਚ ਦਰਜ ਹੈ, ਤਾਂ ਹੁਣ ਕੀ ਕਰਨਾ ਚਾਹੀਦਾ ਹੈ? ਘਰ ਬੈਠੇ ਆਪਣਾ ਨਾਮ ਵੋਟਰ ਸੂਚੀ ਵਿੱਚ ਕਿਵੇਂ ਸ਼ਾਮਲ ਕਰਵਾਉਣਾ ਹੈ, ਆਪਣੀ ਵੋਟ ਪੰਜਾਬ ਵਿੱਚ ਕਿਵੇਂ ਟਰਾਂਸਫਰ ਕਰਵਾਉਣੀ ਹੈ ਅਤੇ ਇਸ ਲਈ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਪਵੇਗੀ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਪੜ੍ਹੋ ਪੂਰੀ ਖ਼ਬਰ।

ਸਭ ਤੋਂ ਪਹਿਲਾਂ ਜਾਣੋ, ਇਹ 2 ਸਕੀਮਾਂ ਕੀ ਹਨ?

1. ਮਹਿਲਾਵਾਂ ਲਈ ₹1000 ਮਹੀਨਾ ਯੋਜਨਾ:

ਆਮ ਆਦਮੀ ਪਾਰਟੀ (AAP) ਸਰਕਾਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਹਰ ਜਨਰਲ ਵਰਗ ਦੀ ਮਹਿਲਾ ਨੂੰ ਹਰ ਮਹੀਨੇ ₹1000 ਅਤੇ SC ਵਰਗ ਦੀ ਹਰ ਮਹਿਲਾ ਨੂੰ ਹਰ ਮਹੀਨੇ ₹1500 ਦੇ ਰਹੀ ਹੈ। ਇਹ ਸਕੀਮ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤ ਵਿੱਚ ਜੁਲਾਈ ਤੋਂ ਸਤੰਬਰ ਤੱਕ ਦੇ 3 ਮਹੀਨਿਆਂ ਦੀ ਰਕਮ ਇੱਕੋ ਵਾਰ ਮਹਿਲਾਵਾਂ ਦੇ ਖਾਤਿਆਂ ਵਿੱਚ ₹3000 ਤੋਂ ₹4500 ਤੱਕ ਟਰਾਂਸਫਰ ਕੀਤੀ ਜਾ ਰਹੀ ਹੈ।

2. 10 ਲੱਖ ਤੱਕ ਦਾ ਕੈਸ਼ਲੈੱਸ ਇਲਾਜ

ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਹਰ ਪਰਿਵਾਰ ਨੂੰ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਸਾਲਾਨਾ ₹10 ਲੱਖ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਯੋਜਨਾ ਲਈ ਆਮਦਨ ਜਾਂ ਸਮਾਜਿਕ ਵਰਗ ਨਾਲ ਜੁੜੀ ਕੋਈ ਸ਼ਰਤ ਨਹੀਂ ਹੈ। ਇਸ ਦਾ ਲਾਭ ਪੂਰੇ ਪਰਿਵਾਰ ਨੂੰ ਮਿਲੇਗਾ।

ਤੁਹਾਡਾ ਨਾਮ SIR ਤੋਂ ਬਾਅਦ ਵੋਟਰ ਲਿਸਟ ਵਿੱਚ ਹੈ ਜਾਂ ਨਹੀਂ, ਕਿਵੇਂ ਜਾਣੀਏ?

ਵੋਟਰ ਸਰਵਿਸ ਪੋਰਟਲ ਰਾਹੀਂ

  • ਸਬ ਤੋਂ ਪਹਿਲਾ voters.eci.gov.in ਵੈੱਬਸਾਈਟ ‘ਤੇ ਜਾਓ। ਹੋਮਪੇਜ ‘ਤੇ ‘Search in Electoral Roll’ ਦੇ ਵਿਕਲਪ ‘ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਨਾਮ ਖੋਜਣ ਲਈ 3 ਵਿਕਲਪ ਮਿਲਣਗੇ, ਆਪਣੀ ਸਹੂਲਤ ਅਨੁਸਾਰ ਕੋਈ ਇੱਕ ਚੁਣੋ।
  • ਆਪਣਾ ਨਾਮ, ਪਿਤਾ/ਪਤੀ ਦਾ ਨਾਮ, ਉਮਰ, ਰਾਜ ਅਤੇ ਜ਼ਿਲ੍ਹਾ ਭਰ ਕੇ ਸਰਚ ਕਰੋ।
  • ਜੇਕਰ ਤੁਹਾਡੇ ਕੋਲ ਪੁਰਾਣਾ ਵੋਟਰ ਆਈਡੀ ਕਾਰਡ ਹੈ, ਤਾਂ ਉਸ ‘ਤੇ ਦਰਜ EPIC ਨੰਬਰ (ਵੋਟਰ ਕਾਰਡ ਨੰਬਰ) ਅਤੇ ਆਪਣਾ ਰਾਜ ਭਰ ਕੇ ਸਰਚ ਕਰ ਸਕਦੇ ਹੋ।
  • ਚੋਣ ਕਮਿਸ਼ਨ ਵਿੱਚ ਰਜਿਸਟਰਡ ਆਪਣੇ ਮੋਬਾਈਲ ਨੰਬਰ ‘ਤੇ OTP ਮੰਗਵਾ ਕੇ ਵੀ ਸਰਚ ਕਰ ਸਕਦੇ ਹੋ।
  • ਜੇਕਰ ਸਕ੍ਰੀਨ ‘ਤੇ ਤੁਹਾਡੀ ਪੂਰੀ ਜਾਣਕਾਰੀ, ਜਿਵੇਂ ਕਿ ਭਾਗ ਨੰਬਰ (Part Number), ਪੋਲਿੰਗ ਬੂਥ ਦਾ ਨਾਮ ਅਤੇ ਸੀਰੀਅਲ ਨੰਬਰ ਦਿਖਾਈ ਦਿੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੈ।

ਵੋਟਰ ਹੈਲਪਲਾਈਨ ਐਪ ਤੋਂ

ਆਪਣੇ ਮੋਬਾਈਲ ਦੇ ਪਲੇ ਸਟੋਰ ਜਾਂ ਐਪ ਸਟੋਰ ਤੋਂ ‘ਵੋਟਰ ਹੈਲਪਲਾਈਨ’ ਐਪ ਡਾਊਨਲੋਡ ਕਰੋ। ਐਪ ਖੋਲ੍ਹੋ ਅਤੇ ਹੋਮਪੇਜ ‘ਤੇ ‘ਚੋਣ ਸੂਚੀ ਵਿੱਚ ਆਪਣਾ ਨਾਮ ਸਰਚ ਕਰੋ ‘ਤੇ ਕਲਿੱਕ ਕਰੋ। ਤੁਸੀਂ ਆਪਣੇ ਵੋਟਰ ਆਈਡੀ ਕਾਰਡ ਦੇ ਬਾਰਕੋਡ/QR ਕੋਡ ਨੂੰ ਸਕੈਨ ਕਰਕੇ ਜਾਂ ਆਪਣਾ EPIC ਨੰਬਰ ਦਰਜ ਕਰਕੇ ਤੁਰੰਤ ਆਪਣੀ ਵੋਟਰ ਆਈਡੀ ਸਥਿਤੀ ਦੀ ਜਾਂਚ ਕਰ ਸਕਦੇ ਹੋ।

SMS ਰਾਹੀਂ

ਜੇਕਰ ਤੁਹਾਡੇ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ, ਤਾਂ ਤੁਸੀਂ SMS ਰਾਹੀਂ ਵੀ ਆਪਣੇ ਵੋਟਰ ਲਿਸਟ ਵਿੱਚ ਨਾਮ ਦੀ ਜਾਣਕਾਰੀ ਲੈ ਸਕਦੇ ਹੋ। ਆਪਣੇ ਮੋਬਾਈਲ ਦੇ ਮੈਸੇਜ ਬਾਕਸ ਵਿੱਚ ਜਾਓ ਅਤੇ ਟਾਈਪ ਕਰੋ: ECI <ਸਪੇਸ> ਤੁਹਾਡਾ EPIC ਨੰਬਰ। ਇਸ ਮੈਸੇਜ ਨੂੰ 1950 ‘ਤੇ ਭੇਜ ਦਿਓ। ਕੁਝ ਹੀ ਸਕਿੰਟਾਂ ਵਿੱਚ ਚੋਣ ਕਮਿਸ਼ਨ ਵੱਲੋਂ ਤੁਹਾਨੂੰ ਇੱਕ ਜਵਾਬੀ ਮੈਸੇਜ ਮਿਲੇਗਾ, ਜਿਸ ਵਿੱਚ ਇਹ ਦੱਸਿਆ ਜਾਵੇਗਾ ਕਿ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਹੈ ਜਾਂ ਨਹੀਂ ਅਤੇ ਤੁਹਾਡਾ ਪੋਲਿੰਗ ਬੂਥ ਕਿਹੜਾ ਹੈ।

BLO ਰਾਹੀਂ

ਤੁਸੀਂ ਆਪਣੇ ਇਲਾਕੇ ਦੇ BLO (ਬੂਥ ਲੈਵਲ ਆਫਿਸਰ) ਕੋਲ ਵੀ ਜਾ ਸਕਦੇ ਹੋ। ਉਨ੍ਹਾਂ ਕੋਲ ਤੁਹਾਡੇ ਖੇਤਰ ਦੀ ਪ੍ਰਿੰਟੇਡ ਵੋਟਰ ਸੂਚੀ ਹੁੰਦੀ ਹੈ, ਜਿਸ ਵਿੱਚ ਉਹ ਤੁਹਾਡਾ ਨਾਮ ਦੇਖ ਕੇ ਤੁਰੰਤ ਦੱਸ ਸਕਦੇ ਹਨ ਕਿ ਤੁਹਾਡਾ ਨਾਮ ਵੋਟਰ ਲਿਸਟ ਵਿੱਚ ਦਰਜ ਹੈ ਜਾਂ ਨਹੀਂ।

ਚੋਣ ਕਮਿਸ਼ਨ ਦੇ ਹੈਲਪਲਾਈਨ ਨੰਬਰ ਰਾਹੀਂ

ਤੁਸੀਂ ਕਿਸੇ ਵੀ ਫੋਨ ਤੋਂ ਚੋਣ ਕਮਿਸ਼ਨ ਦੇ ਟੋਲ-ਫ੍ਰੀ ਨੰਬਰ 1950 ‘ਤੇ ਕਾਲ ਕਰ ਸਕਦੇ ਹੋ। ਉੱਥੇ ਮੌਜੂਦ ਅਧਿਕਾਰੀ ਤੁਹਾਡੇ ਤੋਂ ਤੁਹਾਡਾ ਨਾਮ ਅਤੇ ਪਤਾ ਪੁੱਛ ਕੇ ਕੰਪਿਊਟਰ ਸਿਸਟਮ ਵਿੱਚ ਜਾਂਚ ਕਰਨਗੇ ਅਤੇ ਦੱਸਣਗੇ ਕਿ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਦਰਜ ਹੈ ਜਾਂ ਨਹੀਂ।

ਨਵੀਂ ਵੋਟ ਬਣਵਾਉਣ ਲਈ ਕੀ ਕਰਨਾ ਹੋਵੇਗਾ?

ਜੇਕਰ ਤੁਸੀਂ ਪਹਿਲੀ ਵਾਰ ਵੋਟ ਬਣਵਾਉਣੀ ਹੈ, ਤਾਂ ਸਭ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਪੋਰਟਲ voters.eci.gov.in ‘ਤੇ ਆਪਣਾ ਨਾਮ ਚੈੱਕ ਕਰੋ। ਜੇਕਰ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਨਹੀਂ ਹੈ, ਤਾਂ ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ-6 ਭਰਨਾ ਹੋਵੇਗਾ। ਇਹ ਫਾਰਮ ਤੁਸੀਂ ਆਨਲਾਈਨ ਜਾਂ ਆਫਲਾਈਨ ਦੋਵੇਂ ਤਰੀਕਿਆਂ ਨਾਲ ਭਰ ਸਕਦੇ ਹੋ। ਫਾਰਮ ਦੇ ਨਾਲ ਉਮਰ ਦਾ ਸਬੂਤ (ਜਿਵੇਂ 10ਵੀਂ ਦਾ ਸਰਟੀਫਿਕੇਟ ਜਾਂ ਜਨਮ ਸਰਟੀਫਿਕੇਟ) ਅਤੇ ਪੰਜਾਬ ਵਿੱਚ ਮੌਜੂਦਾ ਨਿਵਾਸ ਦਾ ਸਬੂਤ (ਜਿਵੇਂ ਬਿਜਲੀ ਦਾ ਬਿੱਲ ਜਾਂ ਰਾਸ਼ਨ ਕਾਰਡ) ਲਗਾਉਣਾ ਲਾਜ਼ਮੀ ਹੈ। 3 ਅਗਸਤ ਨੂੰ ਵੋਟਰ ਸੂਚੀ ਦਾ ਡਰਾਫਟ ਜਾਰੀ ਹੋਣ ਤੋਂ ਬਾਅਦ, ਆਪਣਾ ਭਰਿਆ ਹੋਇਆ ਫਾਰਮ ਅਤੇ ਲੋੜੀਂਦੇ ਦਸਤਾਵੇਜ਼ BLO (ਬੂਥ ਲੈਵਲ ਆਫਿਸਰ) ਕੋਲ ਜਮ੍ਹਾਂ ਕਰਵਾ ਦਿਓ। ਇਸ ਤੋਂ ਬਾਅਦ ਅਕਤੂਬਰ ਵਿੱਚ ਜਾਰੀ ਹੋਣ ਵਾਲੀ ਅੰਤਿਮ ਵੋਟਰ ਸੂਚੀ ਵਿੱਚ ਤੁਹਾਡਾ ਨਾਮ ਸ਼ਾਮਲ ਹੋ ਜਾਵੇਗਾ।

ਮੇਰੀ ਵੋਟ ਕਿਸੇ ਹੋਰ ਰਾਜ ਵਿੱਚ ਹੈ, ਇਸ ਨੂੰ ਪੰਜਾਬ ਵਿੱਚ ਕਿਵੇਂ ਟਰਾਂਸਫਰ ਕਰਵਾਵਾਂ?

ਜੇਕਰ ਤੁਸੀਂ SIR ਦੌਰਾਨ ਆਪਣੀ ਵੋਟ ਉੱਤਰ ਪ੍ਰਦੇਸ਼ ਜਾਂ ਕਿਸੇ ਹੋਰ ਰਾਜ ਵਿੱਚ ਦਰਜ ਕਰਵਾ ਲਈ ਸੀ ਅਤੇ ਹੁਣ ਪੰਜਾਬ ਵਿੱਚ ਰਹਿੰਦੇ ਹੋ, ਤਾਂ ਤੁਹਾਨੂੰ ਫਾਰਮ ਨੰਬਰ-8 ਭਰਨਾ ਹੋਵੇਗਾ। ਆਨਲਾਈਨ ਜਾਂ ਆਫਲਾਈਨ ਫਾਰਮ ਭਰਦੇ ਸਮੇਂ ਆਪਣੇ ਪੁਰਾਣੇ ਰਾਜ ਦੇ ਵੋਟਰ ਆਈਡੀ ਕਾਰਡ ਦਾ EPIC ਨੰਬਰ ਅਤੇ ਪੰਜਾਬ ਦੇ ਮੌਜੂਦਾ ਪਤੇ ਦਾ ਸਬੂਤ ਨਾਲ ਲਗਾਉਣਾ ਲਾਜ਼ਮੀ ਹੈ। ਜੇਕਰ ਤੁਸੀਂ ਮੌਜੂਦਾ ਪਤੇ ਦਾ ਸਬੂਤ ਨਹੀਂ ਦਿੰਦੇ, ਤਾਂ ਤੁਹਾਡੀ ਵੋਟ ਟਰਾਂਸਫਰ ਨਹੀਂ ਹੋ ਸਕੇਗੀ। ਇਹ ਫਾਰਮ ਵੀ 3 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ BLO (ਬੂਥ ਲੈਵਲ ਆਫਿਸਰ) ਕੋਲ ਜਮ੍ਹਾਂ ਕਰਵਾਉਣਾ ਹੋਵੇਗਾ। ਪੰਜਾਬ ਦੇ ਅਧਿਕਾਰੀਆਂ ਵੱਲੋਂ ਤਸਦੀਕ (Verification) ਪੂਰੀ ਹੋਣ ਤੋਂ ਬਾਅਦ ਤੁਹਾਡਾ ਨਾਮ ਪੁਰਾਣੇ ਰਾਜ ਦੀ ਵੋਟਰ ਸੂਚੀ ਤੋਂ ਆਪਣੇ ਆਪ ਹਟਾ ਦਿੱਤਾ ਜਾਵੇਗਾ ਅਤੇ ਪੰਜਾਬ ਦੀ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਜਾਵੇਗਾ।

ਮੇਰੀ ਵੋਟ ਕਿਤੇ ਵੀ ਨਹੀਂ ਬਣੀ, ਮੈਂ ਕੀ ਕਰਾਂ?

ਜੇਕਰ ਤੁਹਾਡਾ ਨਾਮ ਦੇਸ਼ ਦੇ ਕਿਸੇ ਵੀ ਰਾਜ ਦੀ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ, ਤਾਂ ਚੋਣ ਕਮਿਸ਼ਨ ਤੁਹਾਨੂੰ ਨਵਾਂ ਵੋਟਰ ਮੰਨਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਨਵੀਂ ਵੋਟ ਬਣਵਾਉਣ ਦੀ ਪ੍ਰਕਿਰਿਆ ਹੀ ਅਪਣਾਉਣੀ ਪਵੇਗੀ। ਇਸ ਲਈ ਤੁਹਾਨੂੰ ਫਾਰਮ ਨੰਬਰ-6 ਭਰਨਾ ਹੋਵੇਗਾ ਅਤੇ ਇਸ ਦੇ ਨਾਲ ਉਮਰ ਦਾ ਸਬੂਤ ਅਤੇ ਨਿਵਾਸ ਦਾ ਸਬੂਤ ਸਮੇਤ ਦੋ ਲਾਜ਼ਮੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ।
ਫਾਰਮ ਦੇ ਅੰਤ ਵਿੱਚ ਦਿੱਤੇ ‘ਘੋਸ਼ਣਾ ਪੱਤਰ (Declaration)’ ‘ਤੇ ਟਿਕ ਕਰਨਾ ਲਾਜ਼ਮੀ ਹੋਵੇਗਾ, ਜਿਸ ਵਿੱਚ ਇਹ ਘੋਸ਼ਣਾ ਕਰਨੀ ਹੋਵੇਗੀ ਕਿ ਤੁਹਾਡਾ ਨਾਮ ਦੇਸ਼ ਦੇ ਕਿਸੇ ਹੋਰ ਸਥਾਨ ਦੀ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ। 3 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਆਪਣਾ ਫਾਰਮ ਨੰਬਰ-6 ਲੋੜੀਂਦੇ ਦਸਤਾਵੇਜ਼ਾਂ ਸਮੇਤ ਜਮ੍ਹਾਂ ਕਰਵਾਓ। ਇਸ ਤੋਂ ਬਾਅਦ BLO (ਬੂਥ ਲੈਵਲ ਆਫਿਸਰ) ਵੱਲੋਂ ਤੁਹਾਡੇ ਘਰ ਆ ਕੇ ਭੌਤਿਕ ਤਸਦੀਕ (Physical Verification) ਕੀਤੀ ਜਾਵੇਗੀ। ਤਸਦੀਕ ਪੂਰੀ ਹੋਣ ਉਪਰੰਤ ਤੁਹਾਡਾ ਨਵਾਂ ਵੋਟਰ ਆਈਡੀ ਕਾਰਡ ਡਾਕ ਰਾਹੀਂ ਤੁਹਾਡੇ ਘਰ ਭੇਜ ਦਿੱਤਾ ਜਾਵੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_imgspot_imgspot_imgspot_img

Most Popular

Recent Comments