ਜੰਡਿਆਲਾ ਗੁਰੂ 24 ਜੁਲਾਈ (ਵਰਿੰਦਰ ਸਿੰਘ ਮਲਹੋਤਰਾ) ਭਾਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਸਫਾਈ ਕਰਮਚਾਰੀਆਂ ਦੀ ਸਾਰੇ ਪੰਜਾਬ ਵਿੱਚ ਹੜਤਾਲ ਚੱਲ ਰਹੀ ਹੈ ਅਤੇ ਇਸ ਬਾਬਤ ਪੰਜਾਬ ਵਾਸੀ ਮੁਹੱਲਿਆਂ ਬਜ਼ਾਰਾਂ ਆਦਿ ਵਿਚ ਫੈਲ ਰਹੀ ਗੰਦਗੀ ਕਾਰਣ ਪਰੇਸ਼ਾਨ ਦਿਖਾਈ ਦੇ ਰਹੇ ਹਨ ।

ਕੁਝ ਇਲਾਕਿਆਂ ਵਿੱਚ ਸਫਾਈ ਕਰਮਚਾਰੀਆਂ ਨਾਲ ਦੁਰਵਿਵਹਾਰ ਅਤੇ ਕੁੱਟਮਾਰ ਵੀ ਦੇਖਣ ਨੂੰ ਮਿਲੀ ਹੈ । ਇਸੇ ਤਰ੍ਹਾਂ ਜੰਡਿਆਲਾ ਗੁਰੂ ਵਿੱਚ ਵੀ ਉਸ ਦਿਨ ਤੋਂ ਹੜਤਾਲ ਜਾਰੀ ਹੈ ਅਤੇ ਸਫਾਈ ਕਰਮਚਾਰੀ ਨਗਰ ਕੌਂਸਲ ਵਿੱਚ ਧਰਨੇ ਤੇ ਬੈਠੇ ਹੋਏ ਹਨ ਪਰ ਕੁਝ ਕਰਮਚਾਰੀ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੰਮ ਵੀ ਕਰ ਰਹੇ ਹਨ ।

ਜੋਤੀਸਰ ਕਲੋਨੀ ਵਾਸੀ ਵਾਰਡ ਨੰਬਰ ਚਾਰ ਤੋਂ ਮਹੱਲਾ ਵਾਸੀਆਂ ਨੇ ਦੱਸਿਆ ਕਿ ਸਾਡੇ ਇਲਾਕੇ ਵਿੱਚ ਗੰਦਗੀ ਦੇ ਬਹੁਤ ਢੇਰ ਲੱਗ ਚੁੱਕੇ ਹਨ ਜਿਸ ਕਾਰਨ ਕਲੋਨੀ ਵਿੱਚ ਬਿਮਾਰੀਆਂ ਆਦਿ ਫੈਲਣ ਦਾ ਖਤਰਾ ਹੈ ਅਤੇ ਬਦਬੂ ਵੀ ਬਹੁਤ ਫੈਲ ਰਹੀ ਹੈ । ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਇਹ ਵੱਡੇ ਪੱਧਰ ਤੇ ਲੱਗ ਚੁੱਕੇ ਕੂੜੇ ਦੇ ਢੇਰ ਨੂੰ ਚੁਕਾਇਆ ਜਾਵੇ ਤਾਂ ਜੌ ਸਾਰੇ ਸੁਰੱਖਿਅਤ ਜਿੰਦਗੀ ਬਿਤਾ ਸਕਣ ।






