ਜੰਡਿਆਲਾ ਗੁਰੂ (ਵੀਓਪੀ ਬਿਊਰੋ) ਵਰਿੰਦਰ ਸਿੰਘ ਮਲਹੋਤਰਾ :- ਅੱਜ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨਗਰ ਕੌਂਸਲ ਦੀ ਸਾਰੀ ਟੀਮ ਵੱਲੋਂ ਪ੍ਰਧਾਨ ਸਤਿੰਦਰ ਸਿੰਘ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਸਥਾਪਿਤ ਮੂਰਤੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ।

ਇਸ ਸਮੇਂ ਪ੍ਰਧਾਨ ਸਤਿੰਦਰ ਸਿੰਘ ਨੇ ਕਿਹਾ ਕਿ 31 ਜੁਲਾਈ 1940 ਨੂੰ ਸ਼ਹੀਦੇ ਆਜ਼ਮ ਨੂੰ ਲੰਡਨ ਦੀ ਜੇਲ ਵਿੱਚ ਫਾਂਸੀ ਦਿੱਤੀ ਗਈ ਸੀ ਅਤੇ ਉਸ ਸਮੇਂ ਉਹਨਾਂ ਦੀ ਉਮਰ 40 ਸਾਲ ਸੀ ਉਹਨਾਂ ਨੇ ਕਿਹਾ ਉਹ ਸੱਚੇ ਮਾਇਨਿਆਂ ਵਿੱਚ ਸ਼ਹੀਦੇ ਆਜ਼ਮ ਸਨ ਜਿਨਾਂ ਨੇ 21 ਸਾਲ ਤੱਕ ਬਦਲੇ ਦੀ ਅੱਗ ਆਪਣੇ ਸੀਨੇ ਵਿੱਚ ਰੱਖੀ ਅਤੇ ਸਮਾਂ ਆਉਣ ਤੇ ਕੁਰਬਾਨੀ ਦਿੱਤੀ ।

ਪ੍ਰਧਾਨ ਸਤਿੰਦਰ ਸਿੰਘ ਨੇ ਕਿਹਾ ਕਿ ਆਓ ਅੱਜ ਆਪਾਂ ਸਾਰੇ ਪ੍ਰਨ ਕਰੀਏ ਕਿ ਦੇਸ਼ ਦੀ ਆਜ਼ਾਦੀ ਅਤੇ ਏਕਤਾ ਲਈ ਹਮੇਸ਼ਾ ਤਿਆਰ ਰਹਾਂਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਵਿਰਕ ਮੀਤ ਪ੍ਰਧਾਨ, ਐਡਵੋਕੇਟ ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਅਤੇ ਕੌਂਸਲਰ, ਮਨਜਿੰਦਰ ਸਿੰਘ ਹੈਪੀ ਕੌਂਸਲਰ, ਰੋਬਿਨ ਪਸਾਹਨ ਚੇਅਰਮੈਨ, ਕਰਨ ਭੱਟੀ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ ।





