Saturday, August 8, 2026
spot_img
HomeLatest Newsਨ+ਸ਼ੇ ਦੀ ਲਤ ਨੇ ਰਿਸ਼ਤੇ ਕੀਤੇ ਸ਼ਰਮਸਾਰ: ਪੋਤੇ ਨੇ ਦਾਦੀ ਨੂੰ ਬੇ+ਹੋਸ਼...

ਨ+ਸ਼ੇ ਦੀ ਲਤ ਨੇ ਰਿਸ਼ਤੇ ਕੀਤੇ ਸ਼ਰਮਸਾਰ: ਪੋਤੇ ਨੇ ਦਾਦੀ ਨੂੰ ਬੇ+ਹੋਸ਼ ਕਰਕੇ ਚੁਰਾਏ ਵਿਆਹ ਦੇ ਸੋਨੇ ਦੇ ਗਹਿਣੇ

ਮਾਛੀਵਾੜਾ (ਵੀਓਪੀ ਬਿਊਰੋ) ਨਸ਼ੇ ਦੀ ਲਤ ਇਨਸਾਨ ਨੂੰ ਇਸ ਹੱਦ ਤੱਕ ਲੈ ਜਾਂਦੀ ਹੈ ਕਿ ਉਹ ਆਪਣੇ ਹੀ ਪਰਿਵਾਰ ਦਾ ਭਰੋਸਾ ਤੋੜਣ ਤੋਂ ਵੀ ਨਹੀਂ ਹਿਚਕਚਾਉਂਦਾ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਮਾਛੀਵਾੜਾ ਨੇੜਲੇ ਪਿੰਡ ਗੁਰੂਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਹੀ ਦਾਦੀ ਨੂੰ ਬੇਹੋਸ਼ ਕਰਕੇ ਉਸਦੇ ਵਿਆਹ ਸਮੇਂ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ।

ਪੀੜਤ ਬਜ਼ੁਰਗ ਮਹਿਲਾ ਦੇ ਪੁੱਤਰ ਸ਼ਿੰਗਾਰਾ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੀ ਮਾਤਾ ਰਣਜੀਤ ਕੌਰ ਅਤੇ ਪਰਿਵਾਰ ਨਾਲ ਘਰ ਵਿੱਚ ਰਹਿੰਦਾ ਹੈ। ਉਸਦਾ ਭਤੀਜਾ ਤੇਜਵੰਤ ਸਿੰਘ ਰਾਤ ਸਮੇਂ ਘਰ ਆਇਆ ਅਤੇ ਆਪਣੀ ਦਾਦੀ ਨੂੰ ਚਾਹ ਪੀਣ ਲਈ ਦਿੱਤੀ। ਰਣਜੀਤ ਕੌਰ ਨੇ ਚਾਹ ਦੇ ਕੁਝ ਹੀ ਘੁੱਟ ਪੀਤੇ ਤਾਂ ਚਾਹ ਦਾ ਸੁਆਦ ਕੌੜਾ ਲੱਗਣ ਕਾਰਨ ਗਿਲਾਸ ਹੇਠਾਂ ਰੱਖ ਦਿੱਤਾ। ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਗਈ।

ਇਸ ਦਾ ਫਾਇਦਾ ਚੁੱਕਦਿਆਂ ਤੇਜਵੰਤ ਸਿੰਘ ਨੇ ਘਰ ਵਿੱਚ ਰੱਖੀ ਤਾਲਾਬੰਦ ਢੋਲੀ ਦਾ ਤਾਲਾ ਤੋੜ ਦਿੱਤਾ। ਉਸ ਢੋਲੀ ਵਿੱਚ ਰਣਜੀਤ ਕੌਰ ਨੇ ਆਪਣੇ ਵਿਆਹ ਸਮੇਂ ਦੇ ਕੀਮਤੀ ਸੋਨੇ ਦੇ ਗਹਿਣੇ ਸੰਭਾਲ ਕੇ ਰੱਖੇ ਹੋਏ ਸਨ। ਮੁਲਜ਼ਮ ਗਹਿਣੇ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ।

ਸਵੇਰੇ ਜਦੋਂ ਰਣਜੀਤ ਕੌਰ ਨੂੰ ਹੋਸ਼ ਆਇਆ ਤਾਂ ਘਰ ਦਾ ਸਮਾਨ ਖਿੱਲਰਿਆ ਹੋਇਆ ਸੀ ਅਤੇ ਢੋਲੀ ਵਿੱਚੋਂ ਸਾਰੇ ਸੋਨੇ ਦੇ ਗਹਿਣੇ ਗਾਇਬ ਸਨ। ਇਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ।

ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਤੇਜਵੰਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤੇ ਗਏ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ।

ਪੁਲਸ ਅਨੁਸਾਰ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਸ ਨੇ ਇਹ ਵਾਰਦਾਤ ਕੀਤੀ। ਥਾਣਾ ਮੁਖੀ ਨੇ ਇਹ ਵੀ ਦੱਸਿਆ ਕਿ ਤੇਜਵੰਤ ਸਿੰਘ ਖ਼ਿਲਾਫ਼ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments