Friday, September 25, 2026
spot_img
HomeLatest Newsਚੋਰ 2 ਤੋਲੇ ਸੋਨੇ ਦੇ ਗਹਿਣੇ ਤੇ 40 ਹਜ਼ਾਰ ਦੀ ਨਕਦੀ ਲੈ...

ਚੋਰ 2 ਤੋਲੇ ਸੋਨੇ ਦੇ ਗਹਿਣੇ ਤੇ 40 ਹਜ਼ਾਰ ਦੀ ਨਕਦੀ ਲੈ ਕੇ ਫਰਾਰ

ਜਲੰਧਰ(ਵੀਓਪੀ ਬਿਊਰੋ) ਦੇ ਲਾਂਬੜਾ ਥਾਣੇ ਅਧੀਨ ਪੈਂਦੇ ਪਿੰਡ ਗੱਦੋ ਵਾਲੀ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਚੋਰ ਘਰ ਵਿੱਚੋਂ ਕਰੀਬ 2 ਤੋਲੇ ਸੋਨੇ ਦੇ ਗਹਿਣੇ ਅਤੇ 40 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।

ਪਰਿਵਾਰ ਦੇ ਮੁਖੀ ਗੁਰਮੀਤ ਰਾਮ ਮੁਤਾਬਕ, ਚੋਰ ਤੜਕੇ ਕਰੀਬ 2 ਵਜੇ ਖਿੜਕੀ ਦਾ ਸ਼ੀਸ਼ਾ ਤੋੜ ਕੇ ਘਰ ਵਿੱਚ ਦਾਖਲ ਹੋਏ। ਉਸ ਸਮੇਂ ਉਹ ਨਾਲ ਵਾਲੇ ਕਮਰੇ ਵਿੱਚ ਸੁੱਤਾ ਹੋਇਆ ਸੀ। ਉਸਨੇ ਸ਼ੀਸ਼ਾ ਟੁੱਟਣ ਦੀ ਆਵਾਜ਼ ਤਾਂ ਸੁਣੀ, ਪਰ ਆਮ ਆਵਾਜ਼ ਸਮਝ ਕੇ ਧਿਆਨ ਨਹੀਂ ਦਿੱਤਾ।

ਸਵੇਰੇ ਕਰੀਬ ਸਵਾ 5 ਵਜੇ ਜਦੋਂ ਉਸਨੇ ਕਮਰੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਬਾਹਰੋਂ ਬੰਦ ਸੀ। ਦਰਵਾਜ਼ਾ ਤੋੜ ਕੇ ਬਾਹਰ ਆਉਣ ਤੋਂ ਬਾਅਦ ਉਸਨੇ ਅਲਮਾਰੀ ਖੁੱਲ੍ਹੀ ਅਤੇ ਲਾਕਰ ਟੁੱਟਿਆ ਹੋਇਆ ਦੇਖਿਆ। ਜਾਂਚ ਕਰਨ ‘ਤੇ ਸੋਨੇ ਦੀਆਂ ਚੇਨਾਂ, ਅੰਗੂਠੀਆਂ, ਟੌਪਸ ਅਤੇ 40 ਹਜ਼ਾਰ ਰੁਪਏ ਗਾਇਬ ਮਿਲੇ।

ਘਰ ਦੇ ਪਿੱਛੇ ਖੇਤ ਹੋਣ ਕਾਰਨ ਚੋਰ ਉਸੇ ਰਸਤੇ ਫਰਾਰ ਹੋਏ। ਗਿੱਲੀ ਮਿੱਟੀ ਵਿੱਚ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਵੀ ਮਿਲੇ ਹਨ। ਪੀੜਤ ਨੇ ਲਾਂਬੜਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਚੋਰਾਂ ਨੂੰ ਜਲਦ ਕਾਬੂ ਕਰਨ ਅਤੇ ਚੋਰੀ ਹੋਇਆ ਸਮਾਨ ਬਰਾਮਦ ਕਰਨ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਨੇੜਲੇ ਘਰਾਂ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments