HomeLatest Newsਡੈਨੀ ਬੰਡਾਲਾ ਨੇ ਆਪਣੇ ਜੱਦੀ ਪਿੰਡ ਤੋਂ 2027 ਚੋਣਾਂ ਲਈ ਕੀਤੀ ਸ਼ੁਰੂਆਤ Latest Newsਪੰਜਾਬ ਡੈਨੀ ਬੰਡਾਲਾ ਨੇ ਆਪਣੇ ਜੱਦੀ ਪਿੰਡ ਤੋਂ 2027 ਚੋਣਾਂ ਲਈ ਕੀਤੀ ਸ਼ੁਰੂਆਤ By admin August 12, 2026 0 92 Share FacebookTwitterWhatsAppTelegram ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਭ ਤੋਂ ਵੱਡੇ ਪਿੰਡ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਐਮਐਲਏ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਆਪਣੇ ਜੱਦੀ ਪਿੰਡ ਬੰਡਾਲਾ ਵਿੱਖੇ ਕਾਂਗਰਸ ਪਾਰਟੀ ਦੀ ਭਰਵੀਂ ਰੈਲੀ ਕਰਕੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ । ਇਸ ਰੈਲੀ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਡੈਨੀ ਬੰਡਾਲਾ ਨੂੰ ਜਿਤਾਉਣ ਦੀ ਅਪੀਲ ਕੀਤੀ । ਭਰਵੇਂ ਇਕੱਠ ਵਿੱਚ ਪਿੰਡ ਬੰਡਾਲਾ ਦੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨੇ ਸਮੂਹਿਕ ਤੌਰ ਤੇ ਸ਼ਮੂਲੀਅਤ ਕੀਤੀ । ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਆਪਣੀ ਚੋਣ ਮੁਹਿੰਮ ਦਾ ਰਿਬਨ ਕੱਟਿਆ ਅਤੇ ਵਿਰੋਧੀ ਧਿਰ ਸੱਤਾਧਾਰੀ ਸਰਕਾਰ ਦੇ ਖਿਲਾਫ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਵੱਡੇ ਵੱਡੇ ਦਮਗਜ਼ੇ ਮਾਰਨ ਵਾਲਿਆਂ ਦਾ ” ਉਚੀ ਦੁਕਾਨ ਫੀਕਾ ਪਕਵਾਨ ” ਵਾਲਾ ਹਾਲ ਹੈ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਨਸ਼ਿਆਂ ਦੀ ਭਰਮਾਰ, ਝਪਟਮਾਰਾਂ ਅਤੇ ਫਿਰੌਤੀ ਦੇ ਫੋਨਾਂ ਦਾ ਐਨੇ ਵੱਡੇ ਪੱਧਰ ਤੇ ਬੋਲਬਾਲਾ ਹੈ ਕਿ ਕੁੱਝ ਸਮਾਂ ਪਹਿਲਾਂ ਜੰਡਿਆਲਾ ਗੁਰੂ ਸ਼ਹਿਰ ਦੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਇਕੱਠੀਆਂ ਕਰਕੇ ਸ਼ਹਿਰ ਦੇ ਇੱਕ ਮੰਦਰ ਵਿੱਚ ਰੱਖਕੇ ਪੁਲਿਸ ਨੂੰ ਸੁਨੇਹਾ ਭੇਜ ਦਿੱਤਾ ਸੀ ਕਿ ਅਸੀਂ ਹੁਣ ਹੋਰ ਫ਼ਿਰੌਤੀਆਂ ਨਹੀਂ ਦੇ ਸਕਦੇ ਸੋ ਸਾਡੇ ਹੱਥ ਖੜ੍ਹੇ ਹਨ । ਡੈਨੀ ਬੰਡਾਲਾ ਨੇ ਕਤਲੋਗਾਰਤ ਅਤੇ ਮਾਰਧਾੜ ਸਬੰਧੀ ਹਲਕੇ ਦੇ ਮੰਤਰੀ ਖਿਲਾਫ ਬੋਲਦਿਆ ਕਿਹਾ ਕਿ ਗਹਿਰੀ ਮੰਡੀ ਸਕੂਲ ਵਿੱਚ ਪੜਾਉਂਦੇ ਮਾਸਟਰ ਦੇ ਸਿੱਖਰ ਦੁਪਹਿਰੇ ਹੋਏ ਕ਼ਤਲ ਨੂੰ ਐਕਸੀਡੈਂਟ ਬਣਾਂ ਦਿੱਤਾ ਗਿਆ ਸੀ ਅਤੇ ਹਲਕਾ ਵਿਧਾਇਕ ਵਲੋਂ ਪੀੜਤ ਪਰਿਵਾਰ ਦੀ ਕੋਈ ਵੀ ਸਾਰ ਨਹੀਂ ਲਈ ਗਈ । ਡੈਨੀ ਬੰਡਾਲਾ ਨੇ ਕਿਹਾ ਕਿ ਮੌਜੂਦਾ ਸਰਕਾਰ ਕੋਲੋਂ ਹਰ ਵਰਗ ਵਪਾਰੀ, ਮਜ਼ਦੂਰ, ਮੁਲਾਜ਼ਮ, ਕਿਸਾਨ ਆਦਿ ਹਰ ਇੱਕ ਦੁਖੀ ਹੈ ਅਤੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੇ ਹੱਕਾਂ ਲਈ ਧਰਨੇ ਲਗਾਏ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਹੱਕ ਮੰਗਣ ਵਾਲੇ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ । ਧਰਨਾਕਾਰੀ ਧੀਆਂ ਭੈਣਾਂ ਦੀ ਚੁੰਨੀਆਂ ਅਤੇ ਬਜ਼ੁਰਗਾਂ, ਨੌਜਵਾਨਾਂ ਦੀਆਂ ਪੱਗਾਂ ਸੜਕਾਂ ਤੇ ਰੋਲੀਆਂ ਜਾ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਅੰਜਲੀ ਸਿੰਘ, ਤਜਿੰਦਰ ਸਿੰਘ ਲਾਡੀ, ਕਸ਼ਮੀਰ ਸਿੰਘ ਜਾਣੀਆਂ, ਅਵਤਾਰ ਸਿੰਘ ਟੱਕਰ , ਨੰਬਰਦਾਰ ਗੁਰਬਖਸ਼ ਸਿੰਘ, ਪਰਤਾਪ ਸਿੰਘ ਮਲਹੋਤਰਾ ਕੌਂਸਲਰ , ਅਰਵਿੰਦਰ ਸਿੰਘ ਪਿੰਟੂ, ਰਾਜਦੀਪ ਸੈਣੀ, ਮਨੀ ਚੋਪੜਾ, ਚਰਨਜੀਤ ਸਿੰਘ ਟੀਟੋ, ਜਗਰੂਪ ਸਿੰਘ ਰੂਬੀ, ਤਜਿੰਦਰ ਸਿੰਘ ਚੰਦੀ, ਰਾਜਾ ਬੰਡਾਲਾ ਦਿਲਬਾਗ ਸਿੰਘ , ਹਰਨਾਮ ਸਿੰਘ ਸੁੱਖੇਵਾਲਾ, ਅਜੀਤ ਸਿੰਘ ਸੁੱਖੇ ਵਾਲਾ, ਰਣਜੀਤ ਸਿੰਘ ਰਾਣਾ, ਸ਼ਫੀਪੁਰ, ਸਾਧੂ ਸਿੰਘ ਮੁੱਛਲ, ਸੁਰਿੰਦਰ ਸਿੰਘ ਰੰਧਾਵਾ, ਜਤਿੰਦਰ ਸਿੰਘ ਨਾਟੀ ਸ਼ਹਿਰੀ ਪ੍ਰਧਾਨ ਕਾਂਗਰਸ ਜੰਡਿਆਲਾ ਗੁਰੂ, ਜਰਨੈਲ ਸਿੰਘ ਪੱਤੀ ਮਸੂਰ ਕੀ, ਅੰਗਰੇਜ਼ ਸਿੰਘ ਗੁਨੋਵਾਲ ਹਵੇਲੀਆਂ, ਗੁਰਦੇਵ ਸਿੰਘ ਗੁਨੋਵਾਲ ਹਵੇਲੀਆਂ , ਸਤਵਿੰਦਰ ਸਿੰਘ ਟੀਟੂ ਨਵਾਂ ਪਿੰਡ ਚਾਰੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਹਾਫ ਸਰਪੰਚ, ਹਰਜੀਤ ਸਿੰਘ ਅੱਡਾ ਬੰਡਾਲਾ ਆਦਿ ਹਾਜ਼ਰ ਸਨ । Share FacebookTwitterWhatsAppTelegram Previous articleਪਾਰਸ ਮਲਹੋਤਰਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਜਨਰਲ ਬਣਾਇਆ ਗਿਆNext articleਚਰਨਜੀਤ ਸਿੰਘ ਚੰਨੀ ਮੁੜ ਮੁੱਖ ਮੰਤਰੀ ਬਣੇ ਤਾਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਹੋਰ ਵੀ ਵਧੀਆ ਕੰਮ ਕਰਨਗੇ :- ਨਵਤੇਜ ਸਿੰਘ ਅਮਰਕੋਟ adminhttps://voiceofpunjabtv.com/ RELATED ARTICLES Latest News ਭਗਵੰਤ ਮਾਨ ਸਰਕਾਰ ਵੱਲੋਂ BOCW ਲੇਬਰ ਫੰਡ ‘ਤੇ ਸ਼ਰੇਆਮ ਦਿਨ-ਦਿਹਾੜੇ ਡਾਕਾ: ਤਰੁਣ ਚੁਗ September 26, 2026 Latest News ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਦੇ ਵਾਰਡ ਨੰਬਰ 9 ਤੇ 21 ਵਿੱਚ 60.95 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ September 26, 2026 Latest News ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਭਗਵੰਤ ਮਾਨ ਸਰਕਾਰ ਵੱਲੋਂ BOCW ਲੇਬਰ ਫੰਡ ‘ਤੇ ਸ਼ਰੇਆਮ ਦਿਨ-ਦਿਹਾੜੇ ਡਾਕਾ: ਤਰੁਣ ਚੁਗ September 26, 2026 ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਦੇ ਵਾਰਡ ਨੰਬਰ 9 ਤੇ 21 ਵਿੱਚ 60.95 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ September 26, 2026 ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 ਧਨੌਲਾ ਥਾਣੇ ਵਿੱਚ ਦਵਾਈ ਨਿਗਲਣ ਵਾਲੇ ਨੌਜਵਾਨ ਦੇ ਮਾਮਲੇ ਵਿੱਚ ਨਵਾਂ ਮੋੜ, ਪੁਲਿਸ ਜਾਂਚ ਵਿੱਚ ਸਾਹਮਣੇ ਆਏ ਨਵੇਂ ਤੱਥ September 24, 2026 Load more Recent Comments