Tuesday, September 29, 2026
spot_img
HomeLatest Newsਸਰਕਾਰੀ ਸਕੂਲ ’ਚੋਂ ਮਿਲੀ ਲਾਹਣ, ਪੁਲਿਸ-ਐਕਸਾਈਜ਼ ਦੀ ਰੇਡ

ਸਰਕਾਰੀ ਸਕੂਲ ’ਚੋਂ ਮਿਲੀ ਲਾਹਣ, ਪੁਲਿਸ-ਐਕਸਾਈਜ਼ ਦੀ ਰੇਡ

ਫਾਜ਼ਿਲਕਾ (ਵੀਓਪੀ ਬਿਊਰੋ) ਫਾਜ਼ਿਲਕਾ ਦੇ ਜਲਾਲਾਬਾਦ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਟੀਮਾਂ ਵੱਲੋਂ ਕਈ ਪਿੰਡਾਂ ਵਿੱਚ ਰੇਡ ਕਰਕੇ ਕਰੀਬ 3 ਹਜ਼ਾਰ ਲੀਟਰ ਨਾਜਾਇਜ਼ ਲਾਹਣ ਬਰਾਮਦ ਕਰਕੇ ਮੌਕੇ ’ਤੇ ਹੀ ਨਸ਼ਟ ਕੀਤੀ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਪਿੰਡ ਮਹਾਲਮ ਦੇ ਇੱਕ ਸਰਕਾਰੀ ਸਕੂਲ ਵਿੱਚੋਂ ਵੀ ਲਾਹਣ ਨਾਲ ਭਰਿਆ ਡਰੰਮ ਬਰਾਮਦ ਹੋਇਆ।

ਜਲਾਲਾਬਾਦ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਤੇ ਸ਼ਿਕੰਜਾ ਕੱਸਣ ਲਈ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਮਹਾਲਮ, ਜਵਾਲੇਵਾਲਾ ਸਮੇਤ ਕਈ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਗਈ।

ਕਾਰਵਾਈ ਦੌਰਾਨ ਟੀਮਾਂ ਨੇ ਲੋਕਾਂ ਦੇ ਘਰਾਂ, ਖੇਤਾਂ, ਬਾਥਰੂਮਾਂ ਅਤੇ ਇੱਥੋਂ ਤੱਕ ਕਿ ਜ਼ਮੀਨ ਹੇਠਾਂ ਲੁਕਾ ਕੇ ਰੱਖੇ ਲਾਹਣ ਦੇ ਡਰੰਮ ਵੀ ਬਰਾਮਦ ਕੀਤੇ।

ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਪਿੰਡ ਮਹਾਲਮ ਦੇ ਸਰਕਾਰੀ ਸਕੂਲ ਤੋਂ ਸਾਹਮਣੇ ਆਇਆ, ਜਿੱਥੋਂ ਲਾਹਣ ਨਾਲ ਭਰਿਆ ਇੱਕ ਡਰੰਮ ਬਰਾਮਦ ਕੀਤਾ ਗਿਆ। ਸਕੂਲ ਵਿੱਚ ਇਹ ਲਾਹਣ ਕਿਸ ਵੱਲੋਂ ਅਤੇ ਕਿਉਂ ਲੁਕਾ ਕੇ ਰੱਖੀ ਗਈ ਸੀ, ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਕੁੱਲ ਕਰੀਬ 3 ਹਜ਼ਾਰ ਲੀਟਰ ਨਾਜਾਇਜ਼ ਲਾਹਣ ਬਰਾਮਦ ਕੀਤੀ, ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਬਰਾਮਦ ਕੀਤੀ ਲਾਹਣ ਨੂੰ ਪਿੰਡ ਵਿੱਚ ਹੀ ਨਾਲੀਆਂ ਵਿੱਚ ਵਹਾ ਕੇ ਨਸ਼ਟ ਕੀਤਾ ਗਿਆ, ਜਦਕਿ ਹੋਰ ਸਬੰਧਤ ਸਮਾਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।

ਫਿਲਹਾਲ ਸਰਕਾਰੀ ਸਕੂਲ ਵਿੱਚੋਂ ਮਿਲੀ ਲਾਹਣ ਦੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments