Tuesday, August 18, 2026
spot_img
HomeLatest Newsਮੋਹਾਲੀ ’ਚ ਨੌਜਵਾਨ ਲੜਕੀ ਨਾਲ ਕਥਿਤ ਰੇ/ਪ, ਡਾਕਟਰ ’ਤੇ ਗੰਭੀਰ ਦੋਸ਼; ਗ੍ਰਿਫ਼ਤਾਰੀ...

ਮੋਹਾਲੀ ’ਚ ਨੌਜਵਾਨ ਲੜਕੀ ਨਾਲ ਕਥਿਤ ਰੇ/ਪ, ਡਾਕਟਰ ’ਤੇ ਗੰਭੀਰ ਦੋਸ਼; ਗ੍ਰਿਫ਼ਤਾਰੀ ਨਾ ਹੋਣ ’ਤੇ ਹਾਈਵੇ ਜਾਮ

(ਵੀਓਪੀ ਬਿਊਰੋ ) ਮੋਹਾਲੀ ਦੇ ਲਾਲੜੂ ਇਲਾਕੇ ਵਿੱਚ 18 ਸਾਲਾ ਲੜਕੀ ਨਾਲ ਕਥਿਤ ਬਲਾ/ਤਕਾਰ ਅਤੇ ਜ਼ਬਰਦਸਤੀ ਗਰਭਪਾਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ FIR ਦਰਜ ਹੋਣ ਦੇ ਬਾਵਜੂਦ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੀੜਤਾ ਦੇ ਪਰਿਵਾਰ ਅਤੇ ਸਥਾਨਕ ਲੋਕਾਂ ਵਿੱਚ ਰੋਸ ਹੈ। ਸੋਮਵਾਰ ਨੂੰ ਲੋਕਾਂ ਨੇ ਚੰਡੀਗੜ੍ਹ-ਦਿੱਲੀ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਅਤੇ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਜਾਮ ਖੋਲ੍ਹਿਆ ਗਿਆ।

FIR ਮੁਤਾਬਕ, ਪੀੜਤਾ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਸ ਨੇ ਪੜ੍ਹਾਈ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਦੀ ਮਦਦ ਲਈ ਘਰਾਂ ਵਿੱਚ ਕੰਮ ਕਰਨ ਲੱਗੀ। ਪੀੜਤਾ ਦਾ ਦੋਸ਼ ਹੈ ਕਿ ਉਸਦੇ ਜਾਣ-ਪਛਾਣ ਵਾਲੇ ਗੁਰਜੰਟ ਸਿੰਘ ਨੇ ਉਸਨੂੰ ਆਪਣੇ ਘਰ ਕੰਮ ਲਈ ਬੁਲਾਇਆ। ਕੁਝ ਸਮੇਂ ਬਾਅਦ ਜਦੋਂ ਉਹ ਘਰ ਵਿੱਚ ਇਕੱਲੀ ਹੁੰਦੀ ਤਾਂ ਮੁਲਜ਼ਮ ਉਸ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਲੱਗਾ।

ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ 2 ਦਸੰਬਰ 2025 ਨੂੰ ਘਰ ਦੇ ਹੋਰ ਮੈਂਬਰਾਂ ਦੀ ਗੈਰਹਾਜ਼ਰੀ ਵਿੱਚ ਮੁਲਜ਼ਮ ਨੇ ਉਸਨੂੰ ਕਮਰੇ ਵਿੱਚ ਬੰਦ ਕਰਕੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਧਮਕੀਆਂ ਦੇ ਕੇ ਉਹ ਲਗਾਤਾਰ ਉਸਦਾ ਸ਼ੋਸ਼ਣ ਕਰਦਾ ਰਿਹਾ।

ਪੀੜਤਾ ਮੁਤਾਬਕ, ਕੁਝ ਸਮੇਂ ਬਾਅਦ ਉਸਦੀ ਸਿਹਤ ਖਰਾਬ ਹੋਣ ਲੱਗੀ ਅਤੇ ਪੀਰੀਅਡ ਵੀ ਰੁਕ ਗਏ। ਦੋਸ਼ ਹੈ ਕਿ ਮੁਲਜ਼ਮ ਨੇ ਇੱਕ ਜਾਣ-ਪਛਾਣ ਵਾਲੀ ਮਹਿਲਾ ਦੀ ਮਦਦ ਨਾਲ ਉਸਦਾ ਗਰਭਪਾਤ ਕਰਵਾਇਆ। ਇਸ ਤੋਂ ਬਾਅਦ ਲੜਕੀ ਦੀ ਸਿਹਤ ਹੋਰ ਵਿਗੜ ਗਈ। 27 ਜੂਨ ਨੂੰ ਪਰਿਵਾਰ ਉਸਨੂੰ GMCH-32 ਲੈ ਕੇ ਗਿਆ, ਜਿੱਥੇ ਡਾਕਟਰਾਂ ਨੂੰ ਉਸਨੇ ਪੂਰੀ ਘਟਨਾ ਬਾਰੇ ਦੱਸਿਆ।

ਪਰਿਵਾਰ ਦਾ ਦੋਸ਼ ਹੈ ਕਿ FIR ਦਰਜ ਹੋਣ ਤੋਂ ਲਗਭਗ ਡੇਢ ਮਹੀਨਾ ਬੀਤਣ ਦੇ ਬਾਵਜੂਦ ਮੁੱਖ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਇਆ। ਇਸੇ ਕਾਰਨ ਪਰਿਵਾਰ ਨੇ ਹਾਈਵੇ ਜਾਮ ਕਰਕੇ ਰੋਸ ਜਤਾਇਆ।

ਲਾਲੜੂ ਥਾਣੇ ਦੇ SHO ਯੋਗੇਸ਼ ਕੁਮਾਰ ਨੇ ਦੱਸਿਆ ਕਿ ਗਰਭਪਾਤ ਕਰਵਾਉਣ ਦੇ ਮਾਮਲੇ ਵਿੱਚ ਚਰਨਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਮੁੱਖ ਮੁਲਜ਼ਮ ਗੁਰਜੰਟ ਸਿੰਘ ਫਰਾਰ ਹੈ। ਉਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments