Sunday, August 30, 2026
spot_img
HomeLatest Newsਸਫਾਈ ਮੁਹਿੰਮ ਅਧੀਨ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਾਥੀਆਂ ਸਮੇਤ ਬਾਜ਼ਾਰਾਂ...

ਸਫਾਈ ਮੁਹਿੰਮ ਅਧੀਨ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਾਥੀਆਂ ਸਮੇਤ ਬਾਜ਼ਾਰਾਂ ਦੀ ਕੀਤੀ ਸਫਾਈ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਕਲੀਨ ਪੰਜਾਬ’ ਦੇ ਪੜਾਅ ਤਹਿਤ 29 ਅਗਸਤ ਤੋਂ 7 ਸਤੰਬਰ 2026 ਤੱਕ 10 ਦਿਨਾਂ ਦੀ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਜੰਡਿਆਲਾ ਗੁਰੂ ਵਿਖੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀਆਂ, ਨਗਰ ਕੌਂਸਲ ਟੀਮ ਅਤੇ ਕਰਮਚਾਰੀਆਂ ਵੱਲੋਂ ਗਲੀਆਂ-ਬਾਜ਼ਾਰਾਂ ‘ਚ ਖੁਦ ਝਾੜੂ ਲਗਾਕੇ ਸਫਾਈ ਕੀਤੀ ਗਈ।

ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਵੇਰੇ 7 ਤੋਂ 8 ਵਜੇ ਤੱਕ ਸਾਰੇ MC ਅਤੇ EO ਰੋਜ਼ਾਨਾ ਫੀਲਡ ‘ਚ ਨਿਰੀਖਣ ਕਰਨਗੇ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ

ਕਿ ਜੇ ਕਿਤੇ ਕੂੜੇ ਦਾ ਢੇਰ ਦਿਖੇ ਤਾਂ M-Seva ਐਪ ‘ਤੇ ਫੋਟੋ ਅਪਲੋਡ ਕਰੋ, 10 ਦਿਨਾਂ ਦੇ ਅੰਦਰ-ਅੰਦਰ ਉਸ ਥਾਂ ਦੀ ਪੂਰੀ ਸਫਾਈ ਯਕੀਨੀ ਬਣਾਈ ਜਾਵੇਗੀ।ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ, ਇਸਨੂੰ ਸਾਫ਼-ਸੁਥਰਾ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਹ ਸਿਰਫ਼ ਸਰਕਾਰ ਦੀ ਨਹੀਂ, ਲੋਕਾਂ ਦੀ ਵੀ ਮੁਹਿੰਮ ਹੈ।

ਉਨਾਂ ਸਮੂਹ ਦੁਕਾਨਦਾਰਾਂ ਅਤੇ ਘਰ ਵਾਲਿਆਂ ਨੂੰ ਅਪੀਲ ਕੀਤੀ ਕਿ ਕੂੜਾ ਕਰਕਟ ਸਹੀ ਜਗ੍ਹਾ ਤੇ ਸੁੱਟਿਆ ਜਾਵੇ ਤਾਂ ਜੋ ਸਫਾਈ ਕਰਮਚਾਰੀ ਉਸ ਨੂੰ ਕੂੜੇ ਵਾਲੀ ਜਗ੍ਹਾ ਤੋਂ ਚੁੱਕ ਸਕਣ ।

ਇਸ ਮੌਕੇ ਉਨਾਂ ਨਾਲ ਨਗਰ ਕੌਂਸਲ ਦੇ ਪ੍ਰਧਾਨ ਸਤਿੰਦਰ ਸਿੰਘ, ਮੀਤ ਪ੍ਰਧਾਨ ਅਮਨਦੀਪ ਸਿੰਘ ਵਿਰਕ, ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਰਾਜਕੁਮਾਰ ਮਲਹੋਤਰਾ, ਅਵਤਾਰ ਸਿੰਘ ਕੌਂਸਲਰ, ਵਿਜੇ ਕੁਮਾਰ ਮੱਟੀ, ਇੰਸਪੈਕਟਰ ਬਲਵਿੰਦਰ ਸਿੰਘ, ਸੋੋਨੂੰ ਮੱਟੂ, ਪ੍ਰਭਜੋਤ ਸਿੰਘ ਵਿਰਕ , ਜੈ ਸ਼ਰਮਾ, ਵੀਪਨਦੀਪ ਸਿੰਘ ਤੋਂ ਇਲਾਵਾ ਸਫਾਈ ਕਰਮਚਾਰੀ ਮੌਜੂਦ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments