Wednesday, September 9, 2026
spot_img
HomeLatest Newsਲੁਧਿਆਣਾ ਦਾ ਟੈਕਸਟਾਈਲ ਉਦਯੋਗ ਬਿਜਲੀ ਕੱਟਾਂ ਕਾਰਨ ਵੱਡੇ ਸੰਕਟ ਵੱਲ, ਸਬੰਧਿਤ ਸਨਅਤਕਾਰਾਂ...

ਲੁਧਿਆਣਾ ਦਾ ਟੈਕਸਟਾਈਲ ਉਦਯੋਗ ਬਿਜਲੀ ਕੱਟਾਂ ਕਾਰਨ ਵੱਡੇ ਸੰਕਟ ਵੱਲ, ਸਬੰਧਿਤ ਸਨਅਤਕਾਰਾਂ ਵਲੋਂ ਦਿੱਤੇ ਅਲਟੀਮੇਟਮ ਦਾ ਕਰਦੇ ਹਾਂ ਸਮਰਥਨ: ਇਯਾਲੀ

ਦਿਹਾਤੀ ਖੇਤਰ ਵਿੱਚ ਵੀ ਬਿਜਲੀ ਦੀ ਸਪਲਾਈ ਪੂਰੀ ਨਾ ਹੋਣ ਕਾਰਨ ਕਿਸਾਨੀ ਨੂੰ ਕਰਨਾ ਪੈ ਰਿਹਾ ਹੈ ਸੰਕਟ ਦਾ ਸਾਹਮਣਾ – ਇਯਾਲੀ

ਲੁਧਿਆਣਾ (ਵੀਓਪੀ ਬਿਊਰੋ) – ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਸੀਨੀਅਰ ਆਗੂ ਅਤੇ ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਉਦਯੋਗਿਕ ਅਤੇ ਖੇਤੀਬਾੜੀ ਸੈਕਟਰ ਨੂੰ ਬਿਜਲੀ ਸਪਲਾਈ ਦੀ ਆ ਰਹੀ ਦਰਪੇਸ਼ ਮੁਸ਼ਕਿਲ ਤੇ ਸਰਕਾਰ ਨੂੰ ਘੇਰਿਆ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਬਿਜਲੀ ਦੇ ਲੰਮੇ ਕੱਟਾਂ ਕਾਰਨ ਜਿੱਥੇ ਉਦਯੋਗਿਕ ਖੇਤਰ ਪੂਰੀ ਤਰਾਂ ਸੰਕਟ ਦਾ ਸਾਹਮਣਾ ਕਰਨਾ ਰਿਹਾ, ਉਥੇ ਹੀ ਖੇਤੀਬਾੜੀ ਸੈਕਟਰ ਵੀ ਬਿਜਲੀ ਦੀ ਘਾਟ ਕਾਰਨ ਪੂਰੀ ਤਰਾਂ ਪ੍ਰਭਾਵਿਤ ਹੈ।

ਸਰਦਾਰ ਇਯਾਲੀ ਨੇ ਕਿਹਾ ਕਿ, ਲੁਧਿਆਣਾ ਦੀ ਟੈਕਸਟਾਈਲ ਅਤੇ ਹੌਜ਼ਰੀ ਸਨਅਤ ਨੂੰ ਪਿਛਲੇ ਦੋ ਮਹੀਨਿਆਂ ਤੋਂ ਦਰਪੇਸ਼ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ, ਲੁਧਿਆਣਾ ਦੀ ਟੈਕਸਟਾਈਲ ਸਨਅਤ ਪਹਿਲਾਂ ਹੀ ਕਈ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ,ਉਥੇ ਹੀ ਹੁਣ ਕਈ-ਕਈ ਘੰਟਿਆਂ ਤੱਕ ਬਿਜਲੀ ਕੱਟਾਂ ਕਾਰਣ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਕਈ ਫੈਕਟਰੀਆਂ ਆਪਣੀ ਸਮਰੱਥਾ ਦੇ ਅੱਧੇ ਪੱਧਰ ’ਤੇ ਕੰਮ ਕਰਨ ਲਈ ਮਜਬੂਰ ਹਨ।

ਉਨ੍ਹਾਂ ਨੇ ਕਿਹਾ ਕਿ ਜਿਹੜੇ ਇਸ ਉਦਯੋਗ ਨਾਲ ਸਬੰਧਤ ਸਅਨਤਕਾਰ ਸਰਕਾਰ ਨੂੰ ਸਮੇਂ ਸਿਰ ਬਿਜਲੀ ਦੇ ਬਿੱਲ ਅਦਾ ਕਰ ਰਹੇ ਹਨ, ਉਨ੍ਹਾਂ ਨੂੰ ਪੈਸੇ ਦੇਣ ਦੇ ਬਾਵਜੂਦ ਬਿਜਲੀ ਨਾ ਮਿਲਣਾ ਬੇਹੱਦ ਚਿੰਤਾਜਨਕ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਸਰਕਾਰ ਵੱਲੋਂ ਉਦਯੋਗਿਕ ਬਿਜਲੀ ਦੇ ਰੇਟਾਂ ਵਿੱਚ ਕੀਤੇ ਵਾਧੇ ਨੂੰ ਵੀ ਉਦਯੋਗਪਤੀਆਂ ਨੇ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ ਬਿਜਲੀ ਲੋਡ ਅਤੇ ਹੋਰ ਖਰਚਿਆਂ ਸਬੰਧੀ ਵਧੇ ਭਾਰ ਨੂੰ ਵੀ ਸਨਅਤ ਨੇ ਸਹਿਣ ਕੀਤਾ ਹੈ। “ਉਦਯੋਗ ਸਰਕਾਰ ਤੋਂ ਮੁਫ਼ਤ ਬਿਜਲੀ ਦੀ ਮੰਗ ਨਹੀਂ ਕਰ ਰਿਹਾ, ਸਗੋਂ ਆਪਣੇ ਪੈਸੇ ਦੇ ਕੇ ਬਿਜਲੀ ਖਰੀਦ ਰਿਹਾ ਹੈ। ਇਸ ਲਈ ਉਦਯੋਗ ਨੂੰ ਉਸਦੇ ਹੱਕ ਦੀ ਬਿਜਲੀ ਮਿਲਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਦੀ ਟੈਕਸਟਾਈਲ ਸਨਅਤ ਨਾਲ ਲੱਖਾਂ ਲੋਕਾਂ, ਮਜ਼ਦੂਰਾਂ, ਕਾਰੀਗਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਜੁੜਿਆ ਹੋਇਆ ਹੈ। ਇਯਾਲੀ ਨੇ ਕਿਹਾ, “ਲੁਧਿਆਣਾ ਦੀ ਟੈਕਸਟਾਈਲ ਸਨਅਤ ਪੰਜਾਬ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਸਨਅਤ ਨੂੰ ਬਚਾਉਣਾ ਹੈ ਤਾਂ ਸਰਕਾਰ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ, ਵਾਜਬ ਬਿਜਲੀ ਦਰਾਂ ਅਤੇ ਉਦਯੋਗ-ਪੱਖੀ ਨੀਤੀਆਂ ਯਕੀਨੀ ਬਣਾਉਣੀਆਂ ਪੈਣਗੀਆਂ। ਸਨਅਤ ਬਚੇਗੀ ਤਾਂ ਰੁਜ਼ਗਾਰ ਬਚੇਗਾ ਅਤੇ ਰੁਜ਼ਗਾਰ ਬਚੇਗਾ ਤਾਂ ਪੰਜਾਬ ਬਚੇਗਾ।”
ਸਰਦਾਰ ਇਯਾਲੀ ਨੇ ਕਿਹਾ ਕਿ ਮਹਿੰਗੇ ਭਾਅ ਦੇ ਡੀਜ਼ਲ ਜਨਰੇਟਰਾਂ ਰਾਹੀਂ ਫੈਕਟਰੀਆਂ ਚਲਾਉਣਾ ਵੀ ਹੁਣ ਕੋਈ ਸਥਾਈ ਹੱਲ ਨਹੀਂ ਹੈ, ਇਸ ਨਾਲ ਉਤਪਾਦਨ ਕਰਨ ’ਤੇ ਲਾਗਤ ਕਈ ਗੁਣਾ ਵਧ ਜਾਂਦੀ ਹੈ।

ਅਜਿਹੇ ਹਾਲਾਤ ਵਿੱਚ ਉਦਯੋਗ ਕਿਵੇਂ ਮੁਕਾਬਲਾ ਕਰੇਗਾ ਅਤੇ ਕਿਵੇਂ ਟਿਕਿਆ ਰਹੇਗਾ?” ਉਨ੍ਹਾਂ ਕਿਹਾ ਕਿ ਟੈਕਸਟਾਈਲ ਉਦਯੋਗ ਪਹਿਲਾਂ ਹੀ ਕੌਮਾਂਤਰੀ ਬਾਜ਼ਾਰ ਵਿੱਚ ਚੱਲ ਰਹੀਆਂ ਆਰਥਿਕ ਚੁਣੌਤੀਆਂ, ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ, ਲੇਬਰ ਦੀ ਘਾਟ ਅਤੇ ਵਧਦੀ ਉਤਪਾਦਨ ਲਾਗਤ ਕਾਰਨ ਦਬਾਅ ਹੇਠ ਹੈ।

ਸਰਦਾਰ ਇਯਾਲੀ ਨੇ ਲੁਧਿਆਣਾ ਦੇ ਟੈਕਸਟਾਈਲ ਸਅਨਤਕਾਰਾਂ ਵੱਲੋਂ ਸਰਕਾਰ ਨੂੰ ਦਿੱਤੇ ਅਲਟੀਮੇਟਮ ਦਾ ਸਮਰਥਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰਾਂ ਸਅਨਤਕਾਰਾਂ ਦੇ ਹੱਕ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਹਰ ਢੁੱਕਵੇਂ ਮੰਚ ’ਤੇ ਉਠਾਉਣਗੇ।

ਇਸ ਦੇ ਨਾਲ ਹੀ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਅੱਜ ਉਦਯੋਗਿਕ ਖੇਤਰ ਦੇ ਨਾਲ ਨਾਲ ਖੇਤੀ ਸੈਕਟਰ ਵੀ ਪੂਰੀ ਤਰਾਂ ਬਿਜਲੀ ਦੀ ਘਾਟ ਨਾਲ ਜੂਝ ਰਿਹਾ ਹੈ। ਅੱਜ ਕਈ ਕਈ ਘੰਟੇ ਦੇ ਲੰਬੇ ਬਿਜਲੀ ਕੱਟਾਂ ਕਾਰਣ ਕਿਸਾਨ ਨੂੰ ਮਹਿੰਗੇ ਭਾਅ ਦਾ ਡੀਜ਼ਲ ਵਰਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਉਦਯੋਗ ਅਤੇ ਖੇਤੀ ਸੈਕਟਰ ਪੰਜਾਬ ਲਈ ਅਹਿਮ ਹਨ, ਇਸ ਲਈ ਸਰਕਾਰ ਤੁਰੰਤ ਬਿਜਲੀ ਸੰਕਟ ਦਾ ਹੱਲ ਕਰੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments