Thursday, September 10, 2026
spot_img
HomeLatest Newsਜੰਡਿਆਲਾ ਗੁਰੂ ਯੂਨੀਅਨ ਬੈਂਕ 'ਚ ਦਿਨ ਦਿਹਾੜੇ ਲੁੱਟ ਦੀ ਕੋਸ਼ਿਸ਼, ਨਕਾਬਪੋਸ਼ ਫਰਾਰ

ਜੰਡਿਆਲਾ ਗੁਰੂ ਯੂਨੀਅਨ ਬੈਂਕ ‘ਚ ਦਿਨ ਦਿਹਾੜੇ ਲੁੱਟ ਦੀ ਕੋਸ਼ਿਸ਼, ਨਕਾਬਪੋਸ਼ ਫਰਾਰ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ):- ਅੱਜ ਦਿਨ ਦਿਹਾੜੇ 11 ਵਜੇ ਦੇ ਕਰੀਬ ਜੰਡਿਆਲਾ ਗੁਰੂ ਦੀ ਮੁੱਖ ਸੜਕ ਨੇੜੇ ਘਾਹ ਮੰਡੀ ਚੌਂਕ ਸਥਿਤ ਯੂਨੀਅਨ ਬੈਂਕ ਵਿੱਚ 5 ਤੋਂ 6 ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਮੂੰਹ ਤੇ ਨਕਾਬ ਬੰਨ੍ਹ ਕੇ ਬੈਂਕ ਦੇ ਅੰਦਰ ਦਾਖਲ ਹੋ ਗਏ। ਇਕ ਨਕਾਬਪੋਸ਼ ਵਲੋ ਜਦ ਬੈਂਕ ਵਿਚ ਸਥਿਤ ਸਿਕਉਰਿਟੀ ਗਾਰਡ ਦੇ ਮੂੰਹ ਤੇ ਕੋਈ ਸਪਰੇਅ ਕੀਤੀ ਤਾਂ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ।

ਬੈਂਕ ਸਟਾਫ ਦੀ ਸੂਝ-ਬੂਝ ਅਤੇ ਰੌਲਾ ਪੈਣ ‘ਤੇ ਲੁਟੇਰੇ ਘਬਰਾ ਗਏ ਅਤੇ ਬਿਨਾਂ ਲੁੱਟ ਨੂੰ ਅੰਜਾਮ ਦਿੱਤੇ ਬੈਂਕ ਦੇ ਸਾਹਮਣੇ ਵਾਲੀ ਗਲੀ ਵਿੱਚ ਦੀ ਭੱਜ ਨਿਕਲੇ।ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਜਦੋਂ ਬੈਂਕ ਦੇ ਅੰਦਰ CCTV ਅਤੇ ਸੁਰੱਖਿਆ ਗਾਰਡ ਹੋਣ ਦੇ ਬਾਵਜੂਦ 5-6 ਨਕਾਬਪੋਸ਼ ਵਿਅਕਤੀ ਆਸਾਨੀ ਨਾਲ ਅੰਦਰ ਕਿਵੇਂ ਦਾਖਲ ਹੋ ਗਏ?

ਲੋਕਾਂ ਦਾ ਕਹਿਣਾ ਹੈ ਕਿ ਬੈਂਕ ਦੇ ਅੰਦਰ ਮੂੰਹ ਢੱਕ ਕੇ, ਨਕਾਬ ਬੰਨ੍ਹ ਕੇ ਕਿਸੇ ਨੂੰ ਵੀ ਦਾਖਲ ਨਹੀਂ ਹੋਣ ਦੇਣਾ ਚਾਹੀਦਾ। ਗੇਟ ਤੇ ਹੀ ਨਕਾਬ ਉਤਰਵਾਉਣਾ ਲਾਜ਼ਮੀ ਕੀਤਾ ਜਾਵੇ। ਬੈਂਕ ਦੇ ਸਾਹਮਣੇ ਮੇਨ ਰੋਡ ਤੇ ਹਮੇਸ਼ਾ ਭੀੜ ਰਹਿੰਦੀ ਹੈ। ਲੁਟੇਰਿਆਂ ਦੇ ਭੱਜਣ ਵੇਲੇ ਕਿਸੇ ਵੱਡੇ ਹਾਦਸੇ ਦਾ ਖਤਰਾ ਬਣ ਸਕਦਾ ਸੀ।

ਮੌਕੇ ਤੇ ਪਹੁੰਚੀ ਜੰਡਿਆਲਾ ਗੁਰੂ ਪੁਲਿਸ ਵੱਲੋਂ ਬੈਂਕ ਦੀ CCTV ਫੁਟੇਜ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗਲੀ-ਮੁਹੱਲਿਆਂ ਵਿੱਚ ਨਾਕਾਬੰਦੀ ਕੀਤੀ ਗਈ ਹੈ।

ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਬੈਂਕਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਕੋਈ ਵੀ ਨਕਾਬਪੋਸ਼ ਵਿਅਕਤੀ ਬੈਂਕ ਦੇ ਅੰਦਰ ਦਾਖਲ ਨਾ ਹੋ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments