Saturday, September 12, 2026
spot_img
HomeLatest Newsਦਿਨ ਦਿਹਾੜੇ ਬੈਂਕ ਵਿੱਚ ਲੁੱਟ ਖੋਹ ਦੀ ਕੋਸ਼ਿਸ਼ ਬਹੁਤ ਨਿੰਦਨਯੋਗ ਘਟਨਾ :-...

ਦਿਨ ਦਿਹਾੜੇ ਬੈਂਕ ਵਿੱਚ ਲੁੱਟ ਖੋਹ ਦੀ ਕੋਸ਼ਿਸ਼ ਬਹੁਤ ਨਿੰਦਨਯੋਗ ਘਟਨਾ :- ਡੈਨੀ ਬੰਡਾਲਾ

ਜੰਡਿਆਲਾ (ਵਰਿੰਦਰ ਸਿੰਘ ਮਲਹੋਤਰਾ):- ਅੱਜ ਸਵੇਰੇ ਕਰੀਬ 11 ਵਜੇ ਸ਼ਹਿਰ ਦੇ ਮੁੱਖ ਬਾਜ਼ਾਰ ਘਾਹ ਮੰਡੀ ਚੌਂਕ ਵਿੱਚ ਸਥਿਤ ਯੂਨੀਅਨ ਬੈਂਕ ਦੀ ਬਰਾਂਚ ਵਿੱਚ ਪੰਜ ਨਕਾਬਪੋਸ਼ ਲੁਟੇਰਿਆਂ ਵੱਲੋਂ ਬੈਂਕ ਨੂੰ ਲੁੱਟਣ ਦੀ ਨੀਅਤ ਨਾਲ ਬੈਂਕ ਅੰਦਰ ਦਾਖਲ ਹੋਏ ਅਤੇ ਬੈਂਕ ਅੰਦਰ ਹੀ ਮੌਜੂਦ ਸਕਿਓਰਟੀ ਗਾਰਡ ਉੱਪਰ ਕੋਈ ਜਹਰੀਲੀ ਸਪਰੇ ਕਰਨ ਦੀ ਕੋਸ਼ਿਸ਼ ਕੀਤੀ ਪਰ ਸਕਿਓਰਟੀ ਗਾਰਡ ਵੱਲੋਂ ਤੁਰੰਤ ਹਰਕਤ ਵਿੱਚ ਆਉਣ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ ।

ਇਸ ਸਬੰਧੀ ਸੁਖਵਿੰਦਰ ਸਿੰਘ ਦੈਨੀ ਬੰਡਾਲਾ ਸਾਬਕਾ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮੌਕੇ ਤੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦੀ ਇਹ ਵਾਰਦਾਤ ਅਤਿ ਨਿੰਦਣਯੋਗ ਘਟਨਾ ਹੈ । ਉਹਨਾਂ ਨੇ ਕਿਹਾ ਕਿ ਲੁਟੇਰਿਆਂ ਅੰਦਰ ਪੁਲਿਸ ਦਾ ਡਰ ਖੌਫ ਖਤਮ ਹੋ ਚੁੱਕਾ ਹੈ ਅਤੇ ਨਾ ਹੀ ਜੰਡਿਆਲਾ ਸ਼ਹਿਰ ਵਿੱਚ ਕਿਧਰੇ ਹੋਈ ਪੁਲਿਸ ਦਾ ਨਾਕਾ ਦਿਖਾਈ ਦਿੰਦਾ ।

ਉਹਨਾਂ ਕਿਹਾ ਕਿ ਆਏ ਦਿਨ ਜੰਡਿਆਲਾ ਹਲਕੇ ਵਿੱਚ ਕਤਲ ਲੁੱਟ ਖੋਹ ਡਕੈਤੀ ਫਿਰੋਤੀ ਆਦਿ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ । ਉਹਨਾਂ ਕਿਹਾ ਕਿ ਇਸ ਵਕਤ ਪੰਜਾਬ ਵਿੱਚ ਕ੍ਰਾਈਮ ਵਿੱਚ ਜੰਡਿਆਲਾ ਨੰਬਰ ਇੱਕ ਹਲਕਾ ਬਣ ਚੁੱਕਾ ਹੈ ਅਤੇ ਇਸ ਨੂੰ ਕਰਾਈਮ ਦੀ ਰਾਜਧਾਨੀ ਵੀ ਕਿਹਾ ਜਾ ਸਕਦਾ ਹੈ ।

ਉਨਾਂ ਮੌਜੂਦਾ ਸਰਕਾਰ ਉੱਪਰ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਕਰੀਬ ਸਾਢੇ ਚਾਰ ਸਾਲ ਤੋਂ ਅਜਿਹਾ ਹੀ ਵਾਰਦਾਤਾਂ ਹੋ ਰਹੀਆਂ ਹਨ । ਉਹਨਾਂ ਕਿਹਾ ਕਿ ਨਸ਼ਾ ਵੀ ਜੰਡਿਆਲਾ ਹਲਕੇ ਵਿੱਚ ਵੱਡੇ ਪੱਧਰ ਤੇ ਇਸਤੇਮਾਲ ਹੋ ਰਿਹਾ ਹੈ ।

ਇਸ ਮੌਕੇ ਉਹਨਾਂ ਨਾਲ ਪ੍ਰਤਾਪ ਸਿੰਘ ਮਲਹੋਤਰਾ ਕੌਂਸਲਰ, ਸੁਰਿੰਦਰ ਸੇਠ, ਐਡਵੋਕੇਟ ਅਮਿਤ ਅਰੋੜਾ ,ਅਰਵਿੰਦ ਸਿੰਘ ਪਿੰਟੂ ਮਲਹੋਤਰਾ, ਹੀਰਾ ਲਾਲ, ਨਿਰਮਲ ਸਿੰਘ ,ਸੋਨੂ ਵਿਰਕ, ਕ੍ਰਿਸ਼ਨਾ ਅਰੋੜਾ , ਸੂਰਜ ਪੇਂਟਰ, ਬਲਵਿੰਦਰ ਸਿੰਘ ਗਿੱਲ , ਰਣਜੀਤ ਸਿੰਘ ਰਾਣਾ ਆਦਿ ਮੌਜੂਦ ਸਨ

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments