ਸੁਖਬੀਰ ਬਾਦਲ SIT ਅੱਗੇ ਨਹੀਂ ਹੋਏ ਪੇਸ਼, ਡਾਕਟਰੀ ਕਾਰਨਾਂ ਦਾ ਹਵਾਲਾ; 30 ਸਤੰਬਰ ਤੋਂ ਬਾਅਦ ਮੰਗਿਆ ਸਮਾਂ
ਬਾਦਲ ਨੂੰ 11 ਸਤੰਬਰ ਨੂੰ ਸਵੇਰੇ 11 ਵਜੇ SIT ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਹਾਲਾਂਕਿ, ਉਨ੍ਹਾਂ ਦੀ ਥਾਂ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ SIT ਅੱਗੇ ਪੇਸ਼ ਹੋਏ ਅਤੇ ਪਾਰਟੀ ਪ੍ਰਧਾਨ ਵੱਲੋਂ ਇੱਕ ਪੱਤਰ ਸੌਂਪਿਆ।
ਪਾਰਟੀ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਲਿਖਤੀ ਪ੍ਰਸ਼ਨਾਵਲੀ ਦਿੱਤੀ ਜਾਵੇ, ਜਿਸ ਦੇ ਉਹ ਦਸਤਖ਼ਤ ਕੀਤੇ ਲਿਖਤੀ ਜਵਾਬ ਜਾਂਚ ਟੀਮ ਨੂੰ ਸੌਂਪ ਸਕਦੇ ਹਨ। ਅਕਾਲੀ ਆਗੂਆਂ ਦਾ ਤਰਕ ਹੈ ਕਿ ਇਸ ਤਰ੍ਹਾਂ SIT ਦੇ ਸਵਾਲ ਅਤੇ ਬਾਦਲ ਦੇ ਜਵਾਬ ਦੋਵੇਂ ਰਿਕਾਰਡ ’ਤੇ ਰਹਿਣਗੇ।
RELATED ARTICLES








