Monday, September 21, 2026
spot_img
HomeLatest Newsਨਵੇਂ ਦਿਸਹੱਦੇ" ਰਾਜ ਪੱਧਰੀ ਕਲਾ ਮੁਕਾਬਲੇ ਲਈ ਬੇਰਿੰਗ ਸਕੂਲ ਦੇ ਵਿਦਿਆਰਥੀ ਦੀ...

ਨਵੇਂ ਦਿਸਹੱਦੇ” ਰਾਜ ਪੱਧਰੀ ਕਲਾ ਮੁਕਾਬਲੇ ਲਈ ਬੇਰਿੰਗ ਸਕੂਲ ਦੇ ਵਿਦਿਆਰਥੀ ਦੀ ਹੋਈ ਚੋਣ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ):- ਹਰ ਮੰਜਿਲ ਨੂੰ ਫਤਿਹ ਕਰਨ ਮਨੋਬਲ ਦਾ ਹੋਣਾ ਬਹੁਤ ਜਰੂਰੀ ਜਿਸ ਮਨੋਬਲ ਨਾਲ ਹਰ ਮੰਜਿਲ ਸਰ ਕੀਤੀ ਜਾ ਸਕਦੀ ਹੈ ਉਹ ਭਾਵੇਂ ਵਿਦਿਆ ਦੀ ਮੰਜਿਲ ਹੋਵੇ ਜਾਂ ਕਹਿ ਲਈਏ ਕਿ ਹੱਥ ਦੀ ਕਲਾ ਹੁਨਰ ਹੋਵੇ ਉਹ ਵਿਅਕਤੀ ਮਨੁੱਖ ਦੁਨੀਆਂ ਵਿੱਚ ਆਪਣਾ ਨਾਮ ਰੌਸ਼ਨ ਕਰਕੇ ਆਪਣੇ ਮਾਪਿਆਂ ਅਤੇ ਵਿਦਿਆ ਦੀ ਦਾਤ ਦੇਣ ਵਾਲੇ ਅਧਿਆਪਕ ਦੀ ਕੀਤੀ ਮਿਹਨਤ ਦੀ ਕਦਰ ਕਰਦਾ ਹੈ ।

ਬੀਤੇ ਦਿਨ ਸਿੱਖਿਆ ਅਤੇ ਕਲਾ ਮੰਚ ਵੱਲੋਂ ਕਰਵਾਏ ਗਏ ‘ਨਵੇਂ ਦਿਸਹੱਦੇ’ ਰਾਜ ਪੱਧਰੀ ਆਨਲਾਈਨ ਕਲਾ ਮੁਕਾਬਲੇ-2026 ਵਿੱਚ ਸ੍ਰ ਗੁਰਇਬਾਦਤ ਸਿੰਘ ਪੁਤਰ ਜਗਨਦੀਪ ਸਿੰਘ ਬੇਰਿੰਗ ਸਕੂਲ ਜੰਡਿਆਲਾ ਗੁਰੂ ਅੰਮ੍ਰਿਤਸਰ ਵਿੱਚ ਛੇਵੀਂ ਕਲਾਸ ਦਾ ਵਿਦਿਆਰਥੀ ਹੈ ਨੇ ਆਪਣੀ ਕਲਾ-ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਚਿੱਤਰਕਾਰੀ ਦੇ ਪ੍ਰਾਇਮਰੀ ਪ੍ਰਾਈਵੇਟ ਵਰਗ ਵਿੱਚੋਂ ਸਕੂਲ ਦੇ ਵਿਦਿਆਰਥੀ ਗੁਰਇਬਾਦਤ ਸਿੰਘ ਕਲਾਸ ਛੇਵੀਂ ਪੁੱਤਰ ਜਗਨਦੀਪ ਸਿੰਘ ਦੀ ‘ਨਵੇਂ ਦਿਸਹੱਦੇ’ ਰਾਜ ਪੱਧਰੀ ਆਫਲਾਈਨ ਕਲਾ ਮੁਕਾਬਲਾ-2026 ਲਈ ਚੋਣ ਹੋਈ।

ਇਸ ਵਿਦਿਆਰਥੀ ਦੀ ਇਸ ਉਪਲੱਬਧੀ ਤੇ ਸਕੂਲ ਦੇ ਚੇਅਰਮੈਨ ਸ੍ਰੀ ਬਾਇਸ਼ੌਪ ਮਨੋਜ ਚਰਨ ਅਤੇ ਪ੍ਰਿੰਸੀਪਲ ਸੀਮਤੀ ਹੈਬਰੋਨਿਕਾ ਦਾਸ ਨੇ ਵਿਦਿਆਰਥੀ (ਗੁਰਇਬਾਦਤ ਸਿੰਘ) ਅਤੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕ ਸ੍ਰੀਮਤੀ ਦਰਸ਼ਨ ਕੌਰ ਨੂੰ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਕਲਾਤਮਕ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਨਾ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਮਹੱਤਵਪੂਰਨ ਹੈ। ਸਕੂਲ ਪਰਿਵਾਰ ਨੇ ਵਿਦਿਆਰਥੀ ਨੂੰ ਰਾਜ ਪੱਧਰੀ ਆਫਲਾਈਨ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments