Thursday, October 1, 2026
spot_img
HomeLatest Newsਜੰਡਿਆਲਾ ਗੁਰੂ ਨੌਜਵਾਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਜੰਡਿਆਲਾ ਗੁਰੂ ਨੌਜਵਾਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਜੰਡਿਆਲਾ (ਗੁਰੂ ਵੀਓਪ ਬਿਊਰੋ ):ਵਰਿੰਦਰ ਸਿੰਘ ਮਲਹੋਤਰਾ :- ਅੱਜ ਸਵੇਰੇ ਕਰੀਬ 9 ਵਜੇ ਜੰਡਿਆਲਾ ਗੁਰੂ ਮੇਨ ਸਰਾਂ ਰੋਡ ਦੇ ਰਸਤੇ ਵਿੱਚ ਸਥਿਤ ਜੈਨ ਮੰਦਰ ਦੇ ਕੋਲ ਖਾਲੀ ਪਲਾਟ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਦੇ ਸਿਰ ਦੇ ਵਿੱਚ ਕੁਝ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਉਸ ਦੇ ਪਰਸ ਵਗੈਰਾ ਸਮਾਨ ਖਿਲਰਿਆ ਹੋਇਆ ਸੀ ਜਿਸਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਲੁੱਟ ਖੋਹ ਦਾ ਵੀ ਮਾਮਲਾ ਹੋ ਸਕਦਾ ਹੈ । ਲਾਸ਼ ਦੇ ਕੋਲ ਹੀ ਨਸ਼ੇ ਨਾਲ ਸੰਬੰਧਿਤ ਸਮਾਨ ਵੀ ਦੇਖਿਆ ਗਿਆ ।

ਮਿਰਤਕ ਦੀ ਪਛਾਣ ਜੋਬਨਦੀਪ ਸਿੰਘ ਉਮਰ ਕਰੀਬ 30 ਸਾਲ ਪਿੰਡ ਤਰਸਿੱਕਾ ਵਜੋਂ ਹੋਈ ਹੈ। ਇਥੇ ਇਹ ਦਸਣਯੋਗ ਹੈ ਇਸ ਜਗਹਾ ਤੇ ਅਕਸਰ ਹੀ ਨਸ਼ੇੜੀਆਂ ਨੂੰ ਦੇਖਿਆ ਜਾਂਦਾ ਹੈ ਜਦੋਂ ਕਿ ਨਾਲ ਹੀ ਇੱਕ ਜੈਨ ਮੰਦਰ ਅਤੇ ਕੋਲ ਹੀ ਇੱਕ ਸਕੂਲ ਅਤੇ ਇੱਕ ਕਾਲਜ ਸਥਿਤ ਹੈ ਅਤੇ ਇਹ ਸੜਕ ਆਮ ਤੌਰ ਤੇ ਚਲਦੀ ਹੀ ਰਹਿੰਦੀ ਹੈ ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਮਿਰਤਕ ਦੇ ਪਰਿਵਾਰ ਵਾਲਿਆਂ ਨੂੰ ਥਾਣੇ ਜੰਡਿਆਲਾ ਗੁਰੂ ਸੱਦ ਲਿਆ ਹੈ । ਪੁਲਿਸ ਚੌਂਕੀ ਇੰਚਾਰਜ ਗੁਰਪਾਲ ਸਿੰਘ ਵੱਲੋਂ ਦਿੱਤੇ ਗਏ ਬਿਆਨਾਂ ਅਨੁਸਾਰ ਮ੍ਰਿਤਕ ਨੂੰ ਹਾਰਟ ਅਟੈਕ ਹੋਇਆ ਸੀ ਤੇ ਪਰਿਵਾਰ ਦੇ ਵਲੋਂ ਦਿੱਤੇ ਬਿਆਨਾਂ ਦੇ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਰ ਇੱਥੇ ਵੀ ਸਵਾਲ ਖੜੇ ਹੁੰਦੇ ਹਨ ਕਿ ਅਗਰ ਉਸਨੂੰ ਹਾਰਟ ਅਟੈਕ ਹੀ ਹੋਇਆ ਤਾਂ ਸਿਰ ਵਿੱਚ ਸੱਟਾਂ ਜਾਂ ਹੋਰ ਵੀ ਨਿਸ਼ਾਨ ਕਿਵੇਂ ਆ ਗਏ ਅਤੇ ਉਹ ਮਿਰਤਕ ਨੌਜਵਾਨ ਉਸ ਸੁਨਸਾਨ ਜਗਹਾ ਤੇ ਕੀ ਕਰਨ ਗਿਆ ਸੀ । ਸ਼ਹਿਰ ਵਿੱਚ ਡਰ ਅਤੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਹ ਰੋਡ ਰਾਤ 11-12 ਵਜੇ ਤੱਕ ਚਲਦੀ ਰਹਿੰਦੀ ਹੈ ਅਤੇ ਸਵੇਰੇ ਵੀ ਤਿੰਨ ਚਾਰ ਵਜੇ ਤੋਂ ਇਸ ਰੋਡ ਉੱਪਰ ਆਵਾਜਾਈ ਸ਼ੁਰੂ ਹੋ ਜਾਂਦੀ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments