ਚੰਡੀਗੜ੍ਹ (ਵੀਓਪੀ ਬਿਊਰੋ) ਮਹਾਤਮਾ ਗਾਂਧੀ ਦੀ ਬਰਸੀ ਮੌਕੇ ਪੰਜਾਬ ਕਾਂਗਰਸ ਭਵਨ, ਸੈਕਟਰ-15, ਚੰਡੀਗੜ੍ਹ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿੱਥੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਰਾਸ਼ਟਰਪਿਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸ਼੍ਰੀ ਰਵਿੰਦਰ ਦਾਲਵੀ ਸਕੱਤਰ, ਏ.ਆਈ.ਸੀ.ਸੀ., ਸ਼੍ਰੀ ਹਰਚਰਨ ਸਿੰਘ ਸੋਥਾ ਸਾਬਕਾ ਪ੍ਰਧਾਨ, ਡੀ.ਸੀ.ਸੀ., ਸ਼੍ਰੀ ਹਰਪ੍ਰੀਤ ਸਿੰਘ ਸਿੱਧੂ ਪ੍ਰਧਾਨ, ਡੀ.ਸੀ.ਸੀ. ਫ਼ਾਜ਼ਿਲਕਾ,

ਸ਼੍ਰੀ ਰਣਜੀਤ ਸਿੰਘ ਨਾਗਲੀਆ ਜ਼ਿਲ੍ਹਾ ਚੇਅਰਮੈਨ, ਐਸ.ਸੀ. ਵਿਭਾਗ, ਸ਼੍ਰੀ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ, ਮੋਹਾਲੀ, ਸ਼੍ਰੀ ਰਾਜਵੰਤ ਰਾਏ ਸ਼ਰਮਾ, ਸ਼੍ਰੀ ਪਰਸ਼ੋਤਮ ਲਾਲ ਖ਼ਲੀਫ਼ਾ, ਸ਼੍ਰੀ ਪੁਸ਼ਪਿੰਦਰ ਸ਼ਰਮਾ, ਸ਼੍ਰੀ ਸੁਖਬੀਰ ਸਿੰਘ ਚੌਧਰੀ, ਸ਼੍ਰੀ ਹਰਬੰਸ ਖਿੱਪਲ, ਸ਼੍ਰੀ ਸਰਬਜੀਤ ਸਿੰਘ ਖਹਿਰਾ ਅਤੇ ਸ਼੍ਰੀ ਕੁਲਵਿੰਦਰ ਸਿੰਘ ਗਿੱਲ ਸ਼ਾਮਲ ਸਨ।

ਆਗੂਆਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੇ ਅਮੁੱਲੇ ਯੋਗਦਾਨ ਅਤੇ ਸੱਚ, ਅਹਿੰਸਾ, ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਤੇ ਬਰਾਬਰੀ ਦੇ ਉਨ੍ਹਾਂ ਦੇ ਸਦੀਵੀ ਸੁਨੇਹੇ ਨੂੰ ਯਾਦ ਕੀਤਾ। ਉਨ੍ਹਾਂ ਨੇ ਉਨ੍ਹਾਂ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ‘ਤੇ ਪਹਿਰਾ ਦੇਣ ਦੀ





