Wednesday, November 4, 2026
spot_img
HomeLatest Newsਮਹਿਤਾ ਚੌਕ ਵਿੱਚ ਲੱਗਦੇ ਲੰਬੇ ਲੰਬੇ ਟ੍ਰੈਫਿਕ ਜਾਮ ਨਾਲ ਲੋਕ ਹਨ ਬਹੁਤ...

ਮਹਿਤਾ ਚੌਕ ਵਿੱਚ ਲੱਗਦੇ ਲੰਬੇ ਲੰਬੇ ਟ੍ਰੈਫਿਕ ਜਾਮ ਨਾਲ ਲੋਕ ਹਨ ਬਹੁਤ ਅਵਾਜ਼ਾਰ

ਦੁਕਾਨਾਂ ਸਾਹਮਣੇ ਲੱਗੀਆਂ ਰੇਹੜੀਆਂ ਅਤੇ ਆਟੋ ਰਿਕਸ਼ਾ ਜਾਮ ਲੱਗਣ ਦੇ ਹਨ ਮੁੱਖ ਕਾਰਨ

ਚੌਂਕ ਮਹਿਤਾ (ਸੰਦੀਪ ਸਹੋਤਾ) ਮਹਿਤਾ ਚੌਕ ਦੇ ਚੌਰਸਤੇ ਵਿੱਚ ਰੋਜ਼ਾਨਾ ਹੀ ਲੱਗਦੇ ਲੰਬੇ ਲੰਬੇ ਟਰੈਫਿਕ ਜਾਮਾਂ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਘੰਟਿਆਂ ਬੱਧੀ ਲੱਗਦੇ ਇਨ੍ਹਾਂ ਜਾਮਾਂ ਵਿੱਚ ਕਈ ਵਾਰ ਕਿਸੇ ਸੀਰੀਅਸ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ  ਫਸ ਜਾਂਦੀ ਹੈ, ਕਦੇ ਏਅਰਪੋਰਟ ਤੇ ਜਾਣ ਵਾਲੀਆਂ ਗੱਡੀਆਂ ਫਸ ਜਾਂਦੀਆਂ ਹਨ, ਜਿਸ ਨਾਲ ਉਹਨਾਂ ਲੋਕਾਂ ਵਾਸਤੇ ਬਹੁਤ ਵੱਡੀ ਮੁਸ਼ਕਿਲ ਬਣ ਜਾਂਦੀ ਹੈ।

ਕਿਉਂਕਿ ਮਹਿਤਾ ਚੌਂਕ ਵਿੱਚ ਕੋਈ ਵੱਖਰੇ ਤੌਰ ਤੇ ਬੱਸ ਅੱਡਾ ਨਹੀਂ ਹੈ ।ਇਸ ਲਈ  ਚੌਰਸਤੇ ਦੀਆਂ ਚੌਹਾਂ ਨੁੱਕਰਾਂ ਤੇ ਆਉਣ ਜਾਣ ਵਾਲੀਆਂ ਬੱਸਾਂ ਖਲੋਣ ਨਾਲ ਵੀ ਜਿੱਥੇ ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ, ਉੱਥੇ ਹੀ ਬਹੁਤ ਸਾਰੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਵੱਡੇ ਕਿਰਾਏ ਲੈ ਕੇ ਲਗਵਾਈਆਂ ਗਈਆਂ ਰੇਹੜੀਆਂ ਅਤੇ ਉਹਨਾਂ ਦੇ ਸਾਹਮਣੇ ਸੜਕ ਉੱਪਰ ਵੱਡੀ ਗਿਣਤੀ ਵਿੱਚ ਖੜ੍ਹਦੇ ਆਟੋ ਰਿਕਸ਼ਾ ਵੀ ਇਸ ਜਾਮ ਲੱਗਣ ਵਿੱਚ ਆਪਣੀ ਵੱਡੀ ਭੂਮਿਕਾ ਨਿਭਾ ਰਹੇ ਹਨ।

ਹੁਣ ਜਦ ਕਿ ਦੀਵਾਲੀ ਦਾ ਤਿਉਹਾਰ ਬਿਲਕੁਲ ਨੇੜੇ ਆ ਗਿਆ ਹੈ ਅਤੇ ਬਹੁਤ ਸਾਰੇ ਲੋਕ ਖਰੀਦੋ ਫਰੋਖਤ ਕਰਨ ਵਾਸਤੇ  ਬਾਜ਼ਾਰ ਵਿੱਚ ਆ ਰਹੇ ਹਨ। ਇਸ ਲਈ ਇਹ ਵੱਡੇ ਜਾਮ ਆਮ ਲੋਕਾਂ ਵਾਸਤੇ ਅਤੇ ਇਧਰ ਉਧਰ ਜਾਣ ਵਾਲੇ ਵਾਲੀਆਂ ਗੱਡੀਆਂ ਵਾਸਤੇ ਵੀ ਬਹੁਤ ਵੱਡੀ ਸਿਰਦਰਦੀ ਬਣੇ ਹੋਏ ਹਨ।

ਦੁਕਾਨਦਾਰਾਂ ਅਤੇ ਆਮ ਲੋਕਾਂ ਵੱਲੋਂ ਪ੍ਰਸ਼ਾਸਨ ਕੋਲੋਂ  ਬੜੇ ਚਿਰਾਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਚੁਰਸਤੇ ਵਿੱਚ ਟਰੈਫਿਕ ਲਾਈਟਾਂ ਲਗਾਈਆਂ ਜਾਣ ਤਾਂ ਕਿ ਟਰੈਫਿਕ ਨੂੰ ਕੰਟਰੋਲ ਕਰਕੇ ਲੋਕ ਜਾਮ ਵਿੱਚ ਫਸਣ ਕਰਕੇ ਪੈਦਾ ਹੋ ਰਹੀਆਂ ਦੁਸ਼ਵਾਰੀਆਂ ਤੋਂ ਬਚ ਸਕਣ। ਹੁਣ ਜਦ ਕਿ ਤਿਉਹਾਰਾਂ ਦਾ ਸੀਜ਼ਨ ਹੈ ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਟਰੈਫਿਕ ਸਮੱਸਿਆ ਵੱਲ ਉਚੇਚਾ ਧਿਆਨ ਦੇ ਕੇ ਉੱਥੇ ਵੱਧ ਤੋਂ ਵੱਧ ਪੁਲਿਸ ਕਰਮਚਾਰੀ  ਤਾਇਨਾਤ ਕਰਨੇ ਚਾਹੀਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments