Saturday, November 7, 2026
spot_img
HomeLatest Newsਮੇਅਰ ਵਨੀਤ ਧੀਰ ਲਈ ਦੋਹਰੀ ਜ਼ਿੰਮੇਵਾਰੀ ਬਣੀ ਚੁਣੌਤੀ! ਸ਼ਹਿਰ ਛੱਡ ਨੌਰਥ ਹਲਕੇ...

ਮੇਅਰ ਵਨੀਤ ਧੀਰ ਲਈ ਦੋਹਰੀ ਜ਼ਿੰਮੇਵਾਰੀ ਬਣੀ ਚੁਣੌਤੀ! ਸ਼ਹਿਰ ਛੱਡ ਨੌਰਥ ਹਲਕੇ ‘ਤੇ ਜ਼ਿਆਦਾ ਧਿਆਨ?

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਜਲੰਧਰ ਦੇ ਮੇਅਰ ਵਨੀਤ ਧੀਰ ਨੂੰ ਆਮ ਆਦਮੀ ਪਾਰਟੀ ਵੱਲੋਂ 29 ਜੁਲਾਈ 2026 ਨੂੰ ਜਲੰਧਰ ਨੌਰਥ ਹਲਕੇ ਦਾ ਇੰਚਾਰਜ ਬਣਾਇਆ ਗਿਆ ਸੀ। ਪਾਰਟੀ ਵੱਲੋਂ ਇਸ ਫੈਸਲੇ ਨੂੰ ਜਿੱਥੇ ਸਿਆਸੀ ਤੌਰ ‘ਤੇ ਅਹਿਮ ਮੰਨਿਆ ਜਾ ਰਿਹਾ ਹੈ, ਉੱਥੇ ਹੀ ਹੁਣ ਵਨੀਤ ਧੀਰ ਦੀ ਦੋਹਰੀ ਜ਼ਿੰਮੇਵਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋਣ ਲੱਗੇ ਹਨ।

ਇੱਕ ਪਾਸੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਨੀਤ ਧੀਰ ਵੱਲੋਂ ਨੌਰਥ ਹਲਕੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਪਰ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਮੇਅਰ ਸਾਹਿਬ ਦਾ ਧਿਆਨ ਹੁਣ ਪੂਰੇ ਜਲੰਧਰ ਦੀ ਬਜਾਏ ਸਿਰਫ਼ ਨੌਰਥ ਹਲਕੇ ਵੱਲ ਜ਼ਿਆਦਾ ਦਿਖਾਈ ਦੇ ਰਿਹਾ ਹੈ। ਆਖਿਰ ਕੀ ਮੇਅਰ ਵਨੀਤ ਧੀਰ ਆਪਣੇ ਦੋਵੇਂ ਅਹੁਦਿਆਂ ਨਾਲ ਇਨਸਾਫ਼ ਕਰ ਪਾ ਰਹੇ ਹਨ? ਦੇਖੋ ਇਹ ਖਾਸ ਰਿਪੋਰਟ।

ਜਲੰਧਰ ਦੀ ਸਿਆਸਤ ਵਿੱਚ ਇਨ੍ਹੀਂ ਦਿਨੀਂ ਮੇਅਰ ਵਨੀਤ ਧੀਰ ਦਾ ਨਾਮ ਕਾਫੀ ਚਰਚਾ ਵਿੱਚ ਹੈ। ਇਸ ਦੀ ਵਜ੍ਹਾ ਸਿਰਫ਼ ਉਨ੍ਹਾਂ ਦਾ ਮੇਅਰ ਹੋਣਾ ਨਹੀਂ, ਸਗੋਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਜਲੰਧਰ ਨੌਰਥ ਹਲਕੇ ਦੀ ਜ਼ਿੰਮੇਵਾਰੀ ਸੌਂਪਣਾ ਵੀ ਹੈ।

29 ਜੁਲਾਈ 2026 ਨੂੰ ਪਾਰਟੀ ਵੱਲੋਂ ਉਨ੍ਹਾਂ ਨੂੰ ਨੌਰਥ ਹਲਕੇ ਦਾ ਇੰਚਾਰਜ ਬਣਾਇਆ ਗਿਆ ਸੀ। ਇਸ ਤੋਂ ਬਾਅਦ ਹਲਕੇ ਵਿੱਚ ਉਨ੍ਹਾਂ ਦੀ ਸਰਗਰਮੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਪਾਰਟੀ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੌਰਥ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪਰ ਇਸ ਪੂਰੇ ਮਾਮਲੇ ਦਾ ਦੂਜਾ ਪਹਿਲੂ ਵੀ ਹੈ, ਜਿਸ ਨੂੰ ਲੈ ਕੇ ਹੁਣ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਵਨੀਤ ਧੀਰ ਸਿਰਫ਼ ਜਲੰਧਰ ਨੌਰਥ ਹਲਕੇ ਦੇ ਇੰਚਾਰਜ ਨਹੀਂ ਹਨ, ਬਲਕਿ ਉਹ ਪੂਰੇ ਜਲੰਧਰ ਸ਼ਹਿਰ ਦੇ ਮੇਅਰ ਹਨ। ਮੇਅਰ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਸ਼ਹਿਰ ਦੇ ਹਰ ਵਾਰਡ, ਹਰ ਇਲਾਕੇ ਅਤੇ ਹਰ ਨਾਗਰਿਕ ਪ੍ਰਤੀ ਹੈ। ਅਜਿਹੇ ਵਿੱਚ ਜੇਕਰ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਨੌਰਥ ਹਲਕੇ ਦੀਆਂ ਸਰਗਰਮੀਆਂ ਵਿੱਚ ਹੀ ਲੰਘੇਗਾ ਤਾਂ ਬਾਕੀ ਸ਼ਹਿਰ ਦੀਆਂ ਸਮੱਸਿਆਵਾਂ ਵੱਲ ਧਿਆਨ ਕੌਣ ਦੇਵੇਗਾ?

ਇੱਥੇ ਸਵਾਲ ਇਹ ਵੀ ਹੈ ਕਿ ਕੀ ਜਲੰਧਰ ਦੇ ਬਾਕੀ ਇਲਾਕਿਆਂ ਵਿੱਚ ਵੀ ਉਸੇ ਤਰ੍ਹਾਂ ਵਿਕਾਸ ਕਾਰਜ ਹੋ ਰਹੇ ਹਨ, ਜਿਸ ਤਰ੍ਹਾਂ ਨੌਰਥ ਹਲਕੇ ਵਿੱਚ ਸਰਗਰਮੀਆਂ ਦਿਖਾਈ ਦੇ ਰਹੀਆਂ ਹਨ? ਪਿਛਲੇ ਕੁਝ ਦਿਨਾਂ ਦੀਆਂ ਸਰਗਰਮੀਆਂ ਨੂੰ ਦੇਖਦਿਆਂ ਵੀ ਇਹ ਚਰਚਾ ਹੋ ਰਹੀ ਹੈ ਕਿ ਵਨੀਤ ਧੀਰ ਦਾ ਧਿਆਨ ਜ਼ਿਆਦਾਤਰ ਜਲੰਧਰ ਨੌਰਥ ਵੱਲ ਹੀ ਕੇਂਦਰਿਤ ਹੈ। ਹਾਲਾਂਕਿ, ਇਹ ਵੀ ਦੇਖਣਾ ਜ਼ਰੂਰੀ ਹੈ ਕਿ ਮੇਅਰ ਦੇ ਤੌਰ ‘ਤੇ ਪੂਰੇ ਸ਼ਹਿਰ ਦੇ ਵਿਕਾਸ ਅਤੇ ਨਿਗਮ ਦੇ ਕੰਮਕਾਜ ਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਨਿਭਾਈ ਜਾ ਰਹੀ ਹੈ।

ਇੱਕ ਪਾਸੇ ਲੋਕਾਂ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੀ ਮੇਅਰ ਸਾਹਿਬ ਸਾਰੇ ਸ਼ਹਿਰ ਨੂੰ ਬਰਾਬਰ ਸਮਾਂ ਦੇ ਰਹੇ ਹਨ? ਕੀ ਉਨ੍ਹਾਂ ਦਾ ਧਿਆਨ ਸਿਰਫ਼ ਇੱਕ ਹਲਕੇ ਤੱਕ ਸੀਮਤ ਹੋ ਕੇ ਰਹਿ ਗਿਆ ਹੈ? ਅਤੇ ਕੀ ਦੋਹਰੇ ਅਹੁਦਿਆਂ ਦੀ ਇਹ ਜ਼ਿੰਮੇਵਾਰੀ ਸ਼ਹਿਰ ਦੇ ਵਿਕਾਸ ਉੱਤੇ ਅਸਰ ਪਾ ਰਹੀ ਹੈ?

ਸਿਆਸੀ ਤੌਰ ‘ਤੇ ਦੇਖਿਆ ਜਾਵੇ ਤਾਂ ਨੌਰਥ ਹਲਕੇ ਦੀ ਜ਼ਿੰਮੇਵਾਰੀ ਮਿਲਣਾ ਵਨੀਤ ਧੀਰ ਲਈ ਸਿਆਸੀ ਤੌਰ ‘ਤੇ ਅਹਿਮ ਹੋ ਸਕਦਾ ਹੈ, ਪਰ ਮੇਅਰ ਦੀ ਕੁਰਸੀ ਉਨ੍ਹਾਂ ਤੋਂ ਪੂਰੇ ਸ਼ਹਿਰ ਦੇ ਵਿਕਾਸ ਦੀ ਉਮੀਦ ਵੀ ਰੱਖਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵਨੀਤ ਧੀਰ ਆਪਣੀ ਸਿਆਸੀ ਜ਼ਿੰਮੇਵਾਰੀ ਅਤੇ ਮੇਅਰ ਦੇ ਅਹੁਦੇ ਵਿਚਕਾਰ ਕਿਸ ਤਰ੍ਹਾਂ ਸੰਤੁਲਨ ਬਣਾਉਂਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments