ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਆਉਣ ਵਾਲੀਆਂ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਇਸ ਵਕਤ ਚਾਰ ਪ੍ਰਮੁੱਖ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨਾਂ ਵਿੱਚੋਂ ਮੌਜੂਦਾ ਕੈਬਨਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਆਮ ਆਦਮੀ ਪਾਰਟੀ, ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਵਿਧਾਇਕ ਕਾਂਗਰਸ , ਸੰਦੀਪ ਸਿੰਘ ਏਆਰ ਅਕਾਲੀ ਦਲ, ਅਤੇ ਐਡਵੋਕੇਟ ਦਿਲਸ਼ੇਰ ਸਿੰਘ ਵਾਰਸ ਪੰਜਾਬ ਵੱਲੋਂ ਮੁੱਖ ਤੌਰ ਤੇ ਚੋਣ ਮੈਦਾਨ ਵਿੱਚ ਵਿਚਰ ਰਹੇ ਹਨ।

ਭਾਜਪਾ ਵੱਲੋਂ ਫਿਲਹਾਲ ਕੋਈ ਮੁੱਖ ਦਾਵੇਦਾਰ ਪੇਸ਼ ਨਹੀਂ ਹੋ ਰਿਹਾ ਹੈ । ਇਹਨਾਂ ਵਿੱਚੋਂ ਅਗਰ ਅਨੁਮਾਨ ਲਗਾਇਆ ਜਾਏ ਸ਼੍ਰੋਮਣੀ ਅਕਾਲੀ ਦਲ ਜਾਂ ਵਾਰਸ ਪੰਜਾਬ ਜਿੱਤਦੇ ਹਨ ਤਾਂ ਨਵੇਂ ਚਿਹਰਿਆਂ ਦੇ ਹਿਸਾਬ ਨਾਲ ਉਹਨਾਂ ਨੂੰ ਸਰਕਾਰ ਵਿੱਚ ਮੰਤਰੀ ਪਦ ਮਿਲਣਾ ਨਾ ਮਿਲਣਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ ? ਹਲਕਾ ਜੰਡਿਆਲਾ ਗੁਰੂ ਦੀ ਸਿਆਸਤ ਮੰਤਰੀ ਪਦ ਨੂੰ ਲੈਕੇ ਇੱਕ ਵਾਰ ਫਿਰ ਭਖਣ ਲੱਗੀ ਹੈ।






