ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀਆਂ ਉਮੀਦਾਂ ‘ਤੇ ਖਰਾ ਉਤਰਨ ਅਤੇ ਹਲਕੇ ਵਿੱਚ ‘ਆਪ’ ਦੀ ਫੈਸਲਾਕੁੰਨ ਜਿੱਤ ਯਕੀਨੀ ਬਣਾਉਣ ਲਈ ਪੂਰੀ ਲਗਨ ਨਾਲ ਕੰਮ ਕਰਨਗੇ
ਜਲੰਧਰ (ਵੀਓਪੀ ਬਿਊਰੋ) ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਦਾ ਹਵਾਲਾ ਦਿੰਦਿਆਂ ਨਿਤਿਨ ਕੋਹਲੀ ਨੇ ਭਰੋਸਾ ਜਤਾਇਆ ਕਿ ਜਲੰਧਰ ਸੈਂਟਰਲ ਦੇ ਵੋਟਰ ਆਮ ਆਦਮੀ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ 2027 ਵਿੱਚ ਪਾਰਟੀ ਇਸ ਹਲਕੇ ਤੋਂ ਫੈਸਲਾਕੁੰਨ ਜਿੱਤ ਦਰਜ ਕਰੇਗੀ।







