Friday, November 20, 2026
spot_img
HomeLatest Newsਡੈਨੀ ਬੰਡਾਲਾ ਦਾ ਨਾਮ ਪ੍ਰਦੇਸ਼ ਚੋਣ ਕਮੇਟੀ 'ਚ ਸ਼ਾਮਲ ਹੋਣ ਤੇ ਕਾਂਗਰਸੀ...

ਡੈਨੀ ਬੰਡਾਲਾ ਦਾ ਨਾਮ ਪ੍ਰਦੇਸ਼ ਚੋਣ ਕਮੇਟੀ ‘ਚ ਸ਼ਾਮਲ ਹੋਣ ਤੇ ਕਾਂਗਰਸੀ ਵਰਕਰਾਂ ‘ਚ ਖੁਸ਼ੀ ਦੀ ਲਹਿਰ । ਜੰਡਿਆਲਾ ਗੁਰੂ ਹਲਕੇ ‘ਚ ਕਾਂਗਰਸ ਦੀ ਅਗਵਾਈ ਡੈਨੀ ਬੰਡਾਲਾ ਹੀ ਕਰਨਗੇ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਜਾਰੀ ਕੀਤੀ ਗਈ ਪ੍ਰਦੇਸ਼ ਚੋਣ ਕਮੇਟੀ ਦੀ ਸੂਚੀ ਨੇ ਜੰਡਿਆਲਾ ਗੁਰੂ ਹਲਕੇ ‘ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ‘ਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ। ਕਾਂਗਰਸ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ ਵੱਲੋਂ ਗਠਨ ਕੀਤੀ ਗਈ ਇਸ ਕਮੇਟੀ ‘ਚ 42 ਲੀਡਰਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸ ਕਮੇਟੀ ਦੇ ਚੇਅਰਪਰਸਨ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਪਰਗਟ ਸਿੰਘ ਬਣਾਏ ਗਏ ਹਨ ।

ਹਾਈਕਮਾਂਡ ਵਲੋ ਜਾਰੀ ਕੀਤੀ ਗਈ ਸੂਚੀ ‘ਚ ਹਲਕਾ ਜੰਡਿਆਲਾ ਗੁਰੂ ਤੋਂ ਸੀਨੀਅਰ ਕਾਂਗਰਸੀ ਆਗੂ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਕਾਰਜਕਾਰੀ ਪ੍ਰਧਾਨ ਦਾ ਨਾਮ ਵੀ ਸ਼ਾਮਲ ਹੈ । ਇਹ ਖ਼ਬਰ ਸਾਹਮਣੇ ਆਉਂਦੇ ਹੀ ਜੰਡਿਆਲਾ ਗੁਰੂ ਹਲਕੇ ਦੇ ਕਾਂਗਰਸੀ ਵਰਕਰਾਂ ਅਤੇ ਆਗੂਆਂ ‘ਚ ਜਸ਼ਨ ਦਾ ਮਾਹੌਲ ਬਣ ਗਿਆ। ਆਗੂਆਂ ਨੇ ਡੈਨੀ ਬੰਡਾਲਾ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਪਿਛਲੇ ਕਾਫ਼ੀ ਸਮੇਂ ਤੋਂ ਜੰਡਿਆਲਾ ਗੁਰੂ ਸੀਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਸਨ। ਵਰਕਰਾਂ ਦਾ ਕਹਿਣਾ ਹੈ ਕਿ ਹਾਈਕਮਾਂਡ ਵੱਲੋਂ ਡੈਨੀ ਬੰਡਾਲਾ ਨੂੰ ਪ੍ਰਦੇਸ਼ ਚੋਣ ਕਮੇਟੀ ‘ਚ ਥਾਂ ਦੇਕੇ ਸਾਰੀਆਂ ਅਫਵਾਹਾਂ ‘ਤੇ ਵਿਰਾਮ ਚਿੰਨ੍ਹ ਲਗਾ ਦਿੱਤਾ ਹੈ।

ਆਗੂਆਂ ਦਾ ਕਹਿਣਾ ਹੈ ਕਿ ਇਸ ਨਾਲ ਸਪੱਸ਼ਟ ਹੋ ਗਿਆ ਹੈ ਕਿ ਜੰਡਿਆਲਾ ਗੁਰੂ ਹਲਕੇ ‘ਚ ਕਾਂਗਰਸ ਦੀ ਅਗਵਾਈ ਡੈਨੀ ਬੰਡਾਲਾ ਹੀ ਕਰਨਗੇ ਅਤੇ ਪਾਰਟੀ ਨੇ ਉਨ੍ਹਾਂ ‘ਤੇ ਪੂਰਾ ਭਰੋਸਾ ਜਤਾਇਆ ਹੈ। ਵੱਖ ਵੱਖ ਆਗੂਆਂ ਨੇ ਕਿਹਾ ਕਿ ਹੁਣ ਪੂਰਾ ਹਲਕਾ ਇੱਕਜੁੱਟ ਹੋ ਕੇ ਆਉਣ ਵਾਲੀਆਂ ਚੋਣਾਂ ‘ਚ ਕਾਂਗਰਸ ਨੂੰ ਜਿਤਾਉਣ ਲਈ ਮੈਦਾਨ ‘ਚ ਉਤਰੇਗਾ।

ਵਧਾਈ ਦੇਣ ਵਾਲਿਆਂ ਵਿੱਚ ਮੁੱਖ ਤੌਰ ਤੇ ਮਨਜਿੰਦਰ ਸਿੰਘ ਸਿਰਜਾ ਪ੍ਰਧਾਨ ਆੜਤੀ ਐਸੋਸੀਏਸ਼ਨ ਅੰਮ੍ਰਿਤਸਰ, ਜਤਿੰਦਰ ਸਿੰਘ ਨਾਟੀ ਸ਼ਹਿਰੀ ਪ੍ਰਧਾਨ, ਪ੍ਰਤਾਪ ਸਿੰਘ ਮਲਹੋਤਰਾ ਕੌਂਸਲਰ, ਰਾਜਦੀਪ ਸੈਣੀ, ਨਿਰਮਲ ਸਿੰਘ ਲਹੌਰੀਆ ਸਾਬਕਾ ਮੀਤ ਪ੍ਰਧਾਨ, ਕਸ਼ਮੀਰ ਸਿੰਘ ਜਾਣੀਆ, ਅਵਤਾਰ ਸਿੰਘ ਟੱਕਰ ਮੁੱਖ ਬੁਲਾਰਾ, ਸੁਰਿੰਦਰ ਸੇਠ, ਐਡਵੋਕੇਟ ਅਮਿਤ ਅਰੋੜਾ, ਨਿਰਮਲ ਸਿੰਘ ਨਿੰਮਾ, ਕ੍ਰਿਸ਼ਨਾ ਅਰੋੜਾ, ਚਰਨਜੀਤ ਸਿੰਘ ਟੀਟੋ ਸਾਬਕਾ ਕੌਂਸਲਰ, ਹੀਰਾ ਲਾਲ, ਸੋਨੂ ਬਰਾੜ ਮੀਤ ਪ੍ਰਧਾਨ ਐਸਸੀ ਵਿੰਗ ਜਿਲਾ ਅੰਮ੍ਰਿਤਸਰ ਦਿਹਾਤੀ, ਡਾ. ਗੁਰਲਾਲ ਸਿੰਘ ਮੱਖਣਵਿੰਡੀ ਜ਼ਿਲਾ ਪ੍ਰਧਾਨ ਵਿਮੁਕਤੀ ਜਾਤੀ ਡੀਐਨਟੀ ਵਿਭਾਗ, ਲਖਵਿੰਦਰ ਸਿੰਘ ਬੰਡਾਲਾ, ਰਣਜੀਤ ਸਿੰਘ ਰਾਣਾ ਜੰਡ, ਸੋਨੂ ਵਿਰਕ, ਅਰਵਿੰਦਰ ਸਿੰਘ ਪਿੰਟੂ ਮਲਹੋਤਰਾ, ਪਰਮਦੀਪ ਸਿੰਘ ਹੈਰੀ, ਰਣਧੀਰ ਸਿੰਘ ਮਲਹੋਤਰਾ ਸਾਬਕਾ ਮੀਤ ਪ੍ਰਧਾਨ , ਪਰਮਿੰਦਰ ਸਿੰਘ ਰਿਪਨ, ਮਨੀ ਚੋਪੜਾ ਸਾਬਕਾ ਕੌਂਸਲਰ, ਮਲਕੀਤ ਸਿੰਘ ਸਰਜਾ, ਹਰਦੇਵ ਸਿੰਘ ਸਾਬਕਾ ਕੌਂਸਲਰ, ਗੋਲਡੀ ਆਦਿ ਸ਼ਾਮਿਲ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments