Friday, November 20, 2026
spot_img
HomeLatest Newsਤਾਂਬਾ ਅਤੇ ਪਿੱਤਲ ਦੇ ਰੇਟਾਂ 'ਚ ਭਾਰੀ ਗਿਰਾਵਟ, ਜੰਡਿਆਲਾ ਮਾਰਕੀਟ 'ਚ ਬੇਚੈਨੀ

ਤਾਂਬਾ ਅਤੇ ਪਿੱਤਲ ਦੇ ਰੇਟਾਂ ‘ਚ ਭਾਰੀ ਗਿਰਾਵਟ, ਜੰਡਿਆਲਾ ਮਾਰਕੀਟ ‘ਚ ਬੇਚੈਨੀ

ਜੰਡਿਆਲਾ ਗੁਰੂ (ਪੱਤਰ ਪ੍ਰੇਰਕ) ਜੰਡਿਆਲਾ ਗੁਰੂ ਦੀ ਮਾਰਕੀਟ ‘ਚ ਅੱਜ ਕਲ੍ਹ ਸੁੰਨਸਾਨ ਛਾਈ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਪਿੱਤਲ ਅਤੇ ਤਾਂਬੇ ਦੀ ਸਕਰੈਪ ਦੇ ਰੇਟਾਂ ‘ਚ ਭਾਰੀ ਗਿਰਾਵਟ ਆਉਣ ਕਾਰਨ ਸਕਰੈਪ ਅਤੇ ਬਰਤਨਾਂ ਦਾ ਕੰਮ ਕਰਨ ਵਾਲੇ ਵਪਾਰੀਆਂ ਤੇ ਮਜ਼ਦੂਰਾਂ ‘ਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਰੋਜਾਨਾ ਲਗਾਤਾਰ ਘੱਟ ਰਹੇ ਰੇਟਾਂ ਵਿੱਚ ਖਬਰ ਲਿਖੇ ਜਾਣ ਤੱਕ ਤਾਂਬੇ ਦੀ ਸਕਰੈਪ ਦੇ ਰੇਟ ਪਿਛਲੇ 10 ਦਿਨਾਂ ਵਿਚ ਕਰੀਬ 170 ਰੁਪਏ ਕਿਲੋ ਅਤੇ ਪਿੱਤਲ ਦੇ ਕਰੀਬ 100 ਰੁਪਏ ਘੱਟ ਗਏ ਹਨ।

ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਬਰਤਨ ਬਰਤਨ ਬਾਜ਼ਾਰ ਯੂਨੀਅਨ ਤੋਂ ਇਲਾਵਾ ਵੱਖ ਵੱਖ ਵਪਾਰੀਆਂ ਬ੍ਰਿਜ ਲਾਲ, ਰੀਸ਼ੂ , ਕਰਨ, ਇੰਦਰਜੀਤ, ਰਘਬੀਰ ਸਿੰਘ, ਪਰਮਦੀਪ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ , ਰਕੇਸ਼ , ਰਿਕੀ, ਰਾਜੂ , ਮਦਨ, ਸੁਭਾਸ਼ ਕੁਮਾਰ, ਆਸ਼ੂ, ਅਸ਼ਵਨੀ, ਸਾਗਰ ਆਦਿ ਨੇ ਦਸਿਆ ਕਿ ਜਿਹੜਾ ਮਾਲ ਪਹਿਲਾਂ ਮਹਿੰਗੇ ਭਾਅ ਖਰੀਦਿਆ ਸੀ, ਅੱਜ ਉਹੀ ਮਾਲ ਘੱਟ ਰੇਟ ‘ਤੇ ਵੇਚਣਾ ਪੈ ਰਿਹਾ ਹੈ। ਜਿਸ ਕਾਰਨ ਵਪਾਰੀਆਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਵਪਾਰੀਆਂ ਦਾ ਕਹਿਣਾ ਹੈ ਕਿ ਰੇਟ ਡਿੱਗਣ ਨਾਲ ਮਾਰਕੀਟ ‘ਚ ਕੰਮ ਲਗਭਗ ਠੱਪ ਹੋ ਗਿਆ ਹੈ। ਨਾ ਕੋਈ ਖਰੀਦ ਰਿਹਾ ਹੈ, ਨਾ ਕੋਈ ਵੇਚ ਰਿਹਾ ਹੈ। ਸਾਰੇ ਹੀ ਰੇਟ ਵਧਣ ਦੀ ਉਡੀਕ ‘ਚ ਬੈਠੇ ਹਨ। ਇਸ ਨਾਲ ਮਜ਼ਦੂਰ ਵਰਗ ਆਟੋ ਵਾਲੇ ਆਦਿ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹਨ ਜੌ ਕਿ ਪਹਿਲਾਂ ਬਾਹਰੋਂ ਮੰਡੀਆਂ ਵਿੱਚੋਂ ਸਕਰੈਪ ਇਕੱਠੀ ਕਰਕੇ ਜੰਡਿਆਲਾ ਜਾਂ ਫਿਰ ਅੰਮ੍ਰਿਤਸਰ ਵੇਚਦੇ ਸਨ , ਇਸ ਕਰਕੇ ਕੰਮ ਬੰਦ ਹੋਣ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ‘ਤੇ ਸਿੱਧਾ ਅਸਰ ਪੈ ਰਿਹਾ ਹੈ।

ਹੁਣ ਸਭ ਦੀ ਨਜ਼ਰ ਬਾਜ਼ਾਰ ‘ਤੇ ਟਿਕੀ ਹੋਈ ਹੈ ਕਿ ਕਦੋਂ ਰੇਟ ਫਿਰ ਤੋਂ ਸੰਭਲਣਗੇ ਅਤੇ ਕੰਮਕਾਰ ਦੀ ਰਫ਼ਤਾਰ ਵਾਪਿਸ ਆਵੇਗੀ । ਇਥੇ ਇਹ ਦਸਣਯੋਗ ਹੈ ਕਿ ਜੰਡਿਆਲਾ ਗੁਰੂ ਏਸ਼ੀਆ ਦੀ ਪ੍ਰਸਿੱਧ ਹੱਥ ਨਾਲ ਤਾਂਬੇ ਅਤੇ ਪਿੱਤਲ ਦੇ ਬਰਤਨ ਬਣਾਉਣ ਵਾਲੀ ਮੰਡੀ ਹੈ ਅਤੇ ਇੱਥੇ ਤਾਂਬੇ ਪਿੱਤਲ ਦੀ ਕਾਫੀ ਖਪਤ ਹੁੰਦੀ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments