ਨਵੀਂ ਦਿੱਲੀ (ਵੀਓਪੀ ਬਿਊਰੋ) ਬਾਲੀਵੁੱਡ ਤੇ ਹਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਸਾਰੇ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ । ਪ੍ਰਿਅੰਕਾ ਚੋਪੜਾ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਕਾਰਨ ਉਹ ਟ੍ਰੋਲ ਹੋ ਰਹੀ ਹੈ | ਮਹੱਤਵਪੂਰਣ ਗੱਲ ਇਹ ਹੈ ਕਿ ਟ੍ਰੋਲ ‘ਚ ਰਿਤਿਕ ਰੋਸ਼ਨ ਵੀ ਸ਼ਾਮਲ ਹਨ ।



ਦਰਸਲ ਕੁਝ ਘੰਟੇ ਪਹਿਲਾਂ ਪ੍ਰਿਯੰਕਾ ਚੋਪੜਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਉਹ ਬੋਲਡ ਬਲੈਕ ਡਰੈੱਸ ਦੇ ਨਾਲ ਹਾਈ ਹੀਲ ਸੈਂਡਲ ਪਹਿਨਦੀ ਦਿਖਾਈ ਦੇ ਰਹੀ ਹੈ । ਉਸ ਦਾ ਪਹਿਰਾਵਾ ਖੂਬਸੂਰਤ ਲੱਗ ਰਿਹਾ ਹੈ ਪਰ ਸਮੱਸਿਆ ਇਹ ਹੈ ਕਿ ਉਹ ਆਪਣੇ ਹੱਥ ਵਿਚ ਬਾਲ ਲੈ ਕੇ ਬਾਸਕਟਬਾਲ ਕੋਰਟ ਦੇ ਵਿਚਕਾਰ ਖੜ੍ਹੀ ਹੈ |