Skip to content
ਬੀਜੇਪੀ ਨੇਤਾ ਦੀ ਕੁੜੀ ਨਾਲ ਹੋਇਆ ਗੈਂਗਰੇਪ, ਅੱਖਾਂ ਕੱਢ ਕੇ ਦਰਖ਼ਤ ਨਾਲ ਲਟਕਾਅ ਦਿੱਤੀ ਲਾਸ਼

ਝਾਰਖੰਡ (ਵੀਓਪੀ ਬਿਊਰੋ) – ਝਾਰਖੰਡ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੀਜੇਪੀ ਆਗੂ ਦੀ ਧੀ ਕੁਝ ਲੋਕਾਂ ਦੀ ਹੈਵਾਨੀਅਤ ਦਾ ਸ਼ਿਕਾਰ ਬਣ ਗਈ। ਦਰਅਸਲ ਪਲਾਮੂ ਜ਼ਿਲ੍ਹੇ ਵਿਚ ਸਥਾਨਕ ਬੀਜੇਪੀ ਨੇਤਾ ਦੀ 16 ਸਾਲ ਦੀ ਧੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।
ਇਸ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਦੀ ਅੱਖ ਕੱਢ ਕੇ ਲਾਸ਼ ਨੂੰ ਦਰਖ਼ਤ ਨਾਲ ਲਟਕਾ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਪ੍ਰਦੀਮ ਕੁਮਾਰ ਸਿੰਘ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 7 ਜੂਨ ਦੀ ਦੱਸੀ ਜਾ ਰਹੀ ਹੈ ਜਦੋਂ ਪੀੜਤ ਲੜਕੀ ਸਵੇਰੇ 10 ਵਜੇ ਘਰ ਤੋਂ ਬਾਹਰ ਗਈ ਪਰ ਵਾਪਸ ਘਰ ਨਹੀਂ ਪਰਤੀ।
ਲੜਕੀ ਦੇ ਪਿਤਾ ਅਤੇ ਭਾਜਪਾ ਆਗੂ ਨੇ ਕਿਹਾ ਕਿ ਉਹਨਾਂ ਦੀ ਬੇਟੀ ਨਾਲ ਗੈਂਗਰੇਪ ਹੋਇਆ ਹੈ ਤੇ ਬਾਅਦ ਵਿਚ ਉਸ ਦੀ ਅੱਖ ਵੀ ਕੱਢ ਦਿੱਤੀ ਗਈ। ਉਹਨਾਂ ਦੱਸਿਆ ਕਿ ਲੜਕੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Fuddu soch wale marre hoye zameer wale valiya Ida de ghattiya criminals nu is to v vaddi sza milni chahidi hai