ਕੌਣ ਹੈ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਜੈਪਾਲ ਭੁੱਲਰ, ਕਿਉਂ ਬਣਿਆ ਸੀ ਪੁਲਿਸ ਇੰਸਪੈਕਟਰ ਦਾ ਪੁੱਤ ਗੈਂਗਸਟਰ

ਕੌਣ ਹੈ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਜੈਪਾਲ ਭੁੱਲਰ, ਕਿਉਂ ਬਣਿਆ ਸੀ ਪੁਲਿਸ ਇੰਸਪੈਕਟਰ ਦਾ ਪੁੱਤ ਗੈਂਗਸਟਰ

ਚੰਡੀਗੜ੍ਹ (ਵੀਓਪੀ ਬਿਊਰੋ) – ਗੈਂਗਸਟਰ ਜੈਪਾਲ ਭੁੱਲਰ ਦਾ ਬੀਤੇ ਦਿਨ ਐਨਕਾਉਂਟਰ ਹੋ ਗਿਆ ਹੈ। ਭੁੱਲਰ ਨੂੰ ਪੁਲਿਸ ਨੇ ਕੋਲਕੱਲੇ ਵਿਖੇ ਜਾ ਕੇ ਮਾਰਿਆ ਹੈ। ਭੁੱਲਰ ਦਾ ਜਗਰਾਓ ਵਿਖੇ ਦੋ ASI ਦੇ ਮਰਡਰ ਕਰਨ ਦਾ ਦੋਸ਼ ਲੱਗਿਆ ਸੀ। ਪੁਲਿਸ ਇਕ ਮਹੀਨੇ ਤੋਂ ਭੁੱਲਰ ਅਤੇ ਉਸਦੇ ਸਾਥੀਆਂ ਦੇ ਭਾਲ ਕਰ ਰਹੀ ਸੀ। ਪੁਲਿਸ ਨੇ ਜੈਪਾਲ ਭੁੱਲਰ ਦਾ ਪਤਾ ਦੱਸਣ ਵਾਲੇ ਨੂੰ 10 ਲੱਖ ਰੁਪਏ ਅਤੇ ਉਸਦੇ ਸਾਥੀਆਂ ਤੇ 5 ਲੱਖ ਰੁਪਏ ਦਾ ਐਲਾਨ ਕੀਤਾ ਹੋਇਆ ਸੀ।

ਫਿਰੋਜ਼ਪੁਰ ਦੇ ਵਸਨੀਕ ਜੈਪਾਲ ਭੁੱਲਰ ਦੇ ਪਿਤਾ ਪੰਜਾਬ ਪੁਲਿਸ ਤੋਂ ਇੰਸਪੈਕਟਰ ਰਿਟਾਇਰ ਹਨ। ਜੈਪਾਲ ਨੂੰ ਮਨਜੀਤ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ। ਉਸਨੇ ਵਿਕੀ ਗੋਂਡਰ ਅਤੇ ਪ੍ਰੇਮਾ ਲਾਹੋਰੀਆਂ ਦੀ ਮੌਤ ਤੋਂ ਬਾਅਦ ਗੈਂਗ ਦਾ ਮੁੱਖੀ ਬਣ ਗਿਆ ਸੀ। ਜੈਪਾਲ ਗੋਂਡਰ ਦਾ ਸਾਥੀ ਸੀ ਅਤੇ ਕਿਹਾ ਜਾਂਦਾ ਹੈ ਕਿ ਉਹ ਸੁੱਖਾ ਕਾਹਲਵਾ ਦੇ ਮਰਡਰ ਵਿੱਚ ਵੀ ਸ਼ਾਮਿਲ ਸੀ। ਭੁੱਲਰ ਤੇ 43 ਤੋਂ ਵੱਧ ਕੇਸ ਦਰਜ ਸਨ। ਇਨ੍ਹਾਂ ‘ਚ ਫਿਰੋਜਪੁਰ ਦਾ ਡਬਰ ਮਰਡਰ, ਤਰਨਤਾਰਨ ਤੇ ਲੁਧਿਆਣਾ ਚ 2 ਮਰਡਰ ਕੇਸ, ਲੁਧਿਆਣਾ ਤੋਂ ਕਾਰੋਬਾਰੀ ਦੇ ਘਰੋ 60 ਲੱਖ ਦੀ ਲੁੱਟ ਸ਼ਾਮਿਲ ਹੈ। ਜੈਪਾਲ ਨੇ ਰਾਜਸਥਾਨ ਦੇ ਕਿਸ਼ਨਗੜ੍ਹ ਤੋਂ 2 ਕਰੋੜ ਦਾ ਤਾਂਬਾ ਵੀ ਲੁੱਟਿਆ ਸੀ। ਇਸ ਤੋਂ ਇਲਾਵਾ ਲੁਧਿਆਣਾ ਦਾ ਚਿਰਾਗ ਕਿਡਨੈਪਿੰਗ ਕੇਸ ਅਤੇ ਏਅਰਟਲ ਦੇ ਸ਼ੋਅ ਰੂਮ ‘ਚ ਡਕੈਤੀ ਮਾਮਲੇ ਚ ਵੀ ਉਸਦਾ ਨਾਂ ਸੀ।

ਸੂਤਰਾਂ ਅਨੁਸਾਰ ਗੈਂਗਸਟਰ ਰੋਕੀ ਦੀ ਮੌਤ ਤੋਂ ਬਾਅਦ ਭੁੱਲਰ ਆਪਣੇ ਆਪ ਨੂੰ ਬੌਸ ਸਮਝਣ ਲੱਗ ਗਿਆ ਸੀ। ਭੁੱਲਰ ਨੇ ਫੇਸਬੁੱਕ ਤੇ ਫੋਟੋ ਪਾ ਕੇ ਲਿਖਿਆ ਸੀ ਕਿ ਰੋਕੀ ਨੂੰ ਉਸ ਨੇ ਮਾਰਿਆ ਹੈ। 4 ਜਨਵਰੀ 2016 ਨੂੰ ਜਦੋਂ ਮੋਹਾਲੀ ਪੁਲਿਸ ਨੇ ਨਸ਼ਾ ਤਸਕਰ ਗੁਰਜੰਟ ਭੋਲੂ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਦੱਸਿਆ ਕਿ ਜੈਪਾਲ ਦਾ ਡ੍ਰਗ ਦਾ ਵੀ ਕਾਰੋਬਾਰ ਹੈ ਤੇ ਉਸਦਾ ਇਹ ਧੰਦਾ ਪੰਜਾਬ ਦੇ ਨੇੜਲੇ ਸੂਬਿਆ ਤੋਂ ਲੈ ਕੇ ਦੱਖਣੀ ਭਾਰਤ ਤੱਕ ਚਲਦਾ ਹੈ। ਅੱਜ ਐਨਕਾਉਂਟਰ ਤੋਂ ਬਾਅਦ ਜੈਪਾਲ ਭੁੱਲਰ ਦੀ ਕਹਾਣੀ ਅਤੇ ਲੋਕਾਂ ਦੇ ਮਨਾਂ ਚੋਂ ਉਸਦਾ ਡਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।

error: Content is protected !!