ਪੰਜਾਬ ਦਾ ਇੱਕ ਅਜਿਹਾ ਜੇਲ੍ਹ ਰੈਸਟੋਰੈੱਟ ਜਿੱਥੇ ਕੈਦੀ ਲੈਂਦੇ ਨੇ ਆਰਡਰ, ਹੱਥਕੜੀ ਲਗਾਕੇ ਗ੍ਰਾਹਕ ਜਾਂਦੇ ਅੰਦਰ

ਅੰਮ੍ਰਿਤਸਰ-ਗੁਰਦਾਸਪੁਰ ਹਾਈਵੇਅ ‘ਤੇ ਸਥਿਤ ਇੱਕ ਰੈਸਟੋਰੈਂਟ ਲੋਕਾਂ ਖਾਸ ਕਰਕੇ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਦੋਂ ਕੋਈ ਵੀ ਇਸ ਜੇਲ੍ਹ ਵਰਗੇ ਰੈਸਟੋਰੈਂਟ ਵਿੱਚ ਆਉਂਦਾ ਹੈ ਤਾਂ ਮੇਨ ਗੇਟ ਤੋਂ ਅੰਦਰ ਬੈਠਣ ਲਈ ਬਣੇ ਕੈਬਿਨ ਹਰ ਕਿਸੇ ਨੂੰ ਅਜਿਹਾ ਮਹਿਸੂਸ ਕਰਾਉਂਦੇ ਹਨ ਜਿਵੇਂ ਉਹ ਕਿਸੇ ਜੇਲ੍ਹ ਵਿੱਚ ਪਹੁੰਚ ਗਿਆ ਹੋਵੇ। ਇਸ ਜਗ੍ਹਾ ‘ਤੇ ਆਉਣ ਵਾਲੇ ਗਾਹਕਾਂ ਨੂੰ ਜੇਕਰ ਉਹ ਚਾਹੁਣ ਤਾਂ ਉਨ੍ਹਾਂ ਨੂੰ ਹੱਥਕੜੀ ਲਗਾ ਕੇ ਅੰਦਰ ਲਿਜਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਦੀ ਬੈਰਕ ਦੀਆਂ ਸਲਾਖਾਂ ਵਾਂਗ ਛੋਟੀਆਂ ਬੈਰਕਾਂ ਵਿੱਚ ਬਿਠਾਇਆ ਜਾਂਦਾ ਹੈ। ਇਸ ਥਾਂ ‘ਤੇ ਜੇਕਰ ਖਾਣਾ (Food) ਮੰਗਵਾਉਣਾ ਹੋਵੇ ਤਾਂ ਆਉਣ ਵਾਲੇ ਵੇਟਰ ਜਾਂ ਮੈਨੇਜਰ ਵੀ ਕੈਦੀਆਂ ਜਾਂ ਜੇਲ੍ਹਰਾਂ ਦੀ ਵਰਦੀ ‘ਚ ਨਜ਼ਰ ਆਉਂਦੇ ਹਨ।

ਇਸ ਜਗ੍ਹਾ ਦਾ ਮਾਲਕ ਨੌਜਵਾਨ ਗੁਰਕੀਰਤਨ ਸਿੰਘ ਹਨੀ ਹੈ, ਜਿਸ ਨੇ ਬੀ.ਐਸ.ਸੀ ਨਰਸਿੰਗ ਕੀਤੀ ਹੈ, ਪਰ ਉਸ ਨੇ ਕਿਹਾ ਕਿ ਕੁਝ ਵੱਖਰਾ ਕਰਨ ਦਾ ਸ਼ੌਕ ਸੀ, ਇਸ ਲਈ ਉਸ ਨੂੰ ਆਪਣੇ ਇਕ ਦੋਸਤ ਨਾਲ ਮਿਲ ਕੇ ਇਹ ਵਿਚਾਰ ਆਇਆ।

ਇਸ ਨੂੰ ਤਿਆਰ ਕਰਨ ਲਈ ਉਨ੍ਹਾਂ ਨੇ ਕਿਸੇ ਇੰਟੀਰੀਅਰ ਡਿਜ਼ਾਈਨਰ (Interior designer) ਤੋਂ ਕੋਈ ਰਾਇ ਨਹੀਂ ਲਈ, ਸਗੋਂ ਖੁਦ ਹੀ ਇਹ ਸਭ ਤਿਆਰ ਕੀਤਾ ਤਾਂ ਜੋ ਆਉਣ ਵਾਲਾ ਹਰ ਕੋਈ ਕੁਝ ਨਵਾਂ ਦੇਖ ਸਕੇ ਅਤੇ ਉਹ ਇਸ ਕੋਸ਼ਿਸ਼ ‘ਚ ਸਫਲ ਰਹੇ।

ਅੱਜ-ਕੱਲ੍ਹ ਦੂਰ-ਦੂਰ ਤੋਂ ਲੋਕ ਉਸ ਦੇ ਰੈਸਟੋਰੈਂਟ ਨੂੰ ਦੇਖਣ ਆਉਂਦੇ ਹਨ ਅਤੇ ਖਾਣੇ ਦੇ ਨਾਲ-ਨਾਲ ਉਸ ਦੀ ਥੀਮ ਦੀ ਵੀ ਤਾਰੀਫ਼ ਕਰਦੇ ਹਨ। ਇੱਥੇ ਪਹੁੰਚੇ ਕੁਝ ਨੌਜਵਾਨ ਗਾਹਕਾਂ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਵੱਖਰੀ ਕਿਸਮ ਦੀ ਜਗ੍ਹਾ ਹੈ ਜਿੱਥੇ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਅਤੇ ਉਹ ਅਕਸਰ ਆਪਣੇ ਪਰਿਵਾਰਾਂ ਸਮੇਤ ਇੱਥੇ ਆਉਂਦੇ ਹਨ।

error: Content is protected !!