ਮਹਿਲਾ ਡਾਕਟਰ ਦਾ ਪਰਸ ਚੋਰੀ ਕਰਕੇ ਭੱਜਿਆ ਨਸ਼ੇੜੀ, ਫੜ੍ਹੇ ਜਾਣ ਤੇ ਲਈ ਤਲਾਸ਼ੀ ਤਾਂ ਨਿਕਲਿਆ ਥਾਣੇਦਾਰ ਦਾ ਮੁੰਡਾ

ਪੰਜਾਬ ਵਿਚ ਨਸ਼ਾ ਇਸ ਕਦਰ ਪੈ ਪਸਾਰ ਚੁੱਕਿਆ ਹੈ ਕਿ ਆਏ ਦਿਨ ਨੌਜਵਾਨ ਨਸ਼ਿਆ ਕਾਰਨ ਚੋਰੀ ਲੁੱਟ ਖੋਹ ਦੀਆਂ ਵਾਰਦਾਤਾਂ ਕਰ ਰਹੇ ਨੇ ਇਸੇ ਕੜੀ ਵਿਚ ਚੋਰੀ ਕਰਕੇ ਭੱਜੇ ਇਕ ਚੋਰ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਹੈਰਾਨ ਕਰਦੇ ਖੁਲਾਸੇ ਹੋਏਖੰਨਾ ਦੇ ਸਰਕਾਰੀ ਹਸਪਤਾਲ ਵਿਚ ਮਹਿਲਾ ਡਾਕਟਰ ਦਾ ਪਰਸ ਚੋਰੀ ਕਰਕੇ ਭੱਜੇ ਸੇਵਾਮੁਕਤ ਥਾਣੇਦਾਰ ਦੇ ਮੁੰਡੇ ਨੂੰ ਲੋਕਾਂ ਨੇ ਪਿੱਛਾ ਕਰਕੇ ਕਾਬੂ ਕਰ ਲਿਆ।

ਉਸ ਦੀ ਜੇਬ੍ਹ ਵਿਚੋਂ ਸਿਰਿੰਜ ਅਤੇ ਹੋਰ ਸਾਮਾਨ ਨਿਕਲਿਆ। ਮੌਕੇ ਉਤੇ ਲੋਕਾਂ ਨੇ ਉਸ ਦਾ ਖੂਬ ਕੁਟਾਪਾ ਚਾੜ੍ਹਿਆ। ਪਾਰਕਿੰਗ ਠੇਕੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਐਮਰਜੈਂਸੀ ਡਿਊਟੀ ਉਪਰ ਤਾਇਨਾਤ ਡਾਕਟਰ ਅਮਨ ਦਾ ਪਰਸ ਚੋਰੀ ਹੋ ਗਿਆ ਸੀ।

ਇਸ ਦੌਰਾਨ ਕੈਮਰੇ ਵਿਚ ਦੇਖਿਆ ਗਿਆ ਕਿ ਇੱਕ ਨੌਜਵਾਨ ਪਰਸ ਚੁੱਕ ਕੇ ਭੱਜ ਰਿਹਾ ਸੀ। ਉਸ ਨੂੰ ਨਸ਼ਾ ਤਸਕਰੀ ਲਈ ਬਦਨਾਮ ਮੀਟ ਮਾਰਕੀਟ ਵੱਲ ਭੱਜਦੇ ਵੇਖਿਆ ਗਿਆ।

ਉਸ ਦਾ ਪਿੱਛਾ ਕੀਤਾ ਗਿਆ। ਮੌਕੇ ਪੁੱਜੇ ਲੋਕਾਂ ਨੇ ਵੇਖਿਆ ਕਿ ਉੱਥੇ ਇਹ ਨੌਜਵਾਨ ਨਸ਼ਾ ਖਰੀਦ ਰਿਹਾ ਸੀ ਜਿਸ ਨੂੰ ਫੜ ਲਿਆ ਗਿਆ।

error: Content is protected !!