ਹੁਣ ਏਟੀਐਮ ਤੋਂ ਪੈਸ ਕਢਵਾਉਣ ਲਈ ਦੇਣਾ ਪਵੇਗਾ ਚਾਰਜ, ਪੜ੍ਹੋ ਪੂਰੀ ਖ਼ਬਰ

ਹੁਣ ਏਟੀਐਮ ਤੋਂ ਪੈਸ ਕਢਵਾਉਣ ਲਈ ਦੇਣਾ ਪਵੇਗਾ ਚਾਰਜ, ਪੜ੍ਹੋ ਪੂਰੀ ਖ਼ਬਰ

ਨਵੀਂ ਦਿੱਲੀ (ਵੀਓਪੀ ਬਿਊਰੋ) – ਜੇਕਰ ਤੁਸੀਂ ਪੈਸੇ ਕਢਵਾਉਣ ਲਈ ਏਟੀਐਮ ਦੀ ਵਰਤੋਂ ਕਰਦੇ ਹੋ ਤਾਂ ਹੁਣ ਨਵਾਂ ਨਿਯਮਾਂ ਨੂੰ ਜਾਣਨਾ ਤੁਹਾਡਾ ਲਈ ਲਾਜ਼ਮੀ ਹੈ।ਏਟੀਐਮ ਤੋਂ ਪੈਸੇ ਕਢਵਾਉਣ ਦੇ ਚਾਰਜ ਵਿੱਚ ਵਾਧਾ ਹੋਇਆ ਹੋ ਗਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਏਟੀਐਮ ਕੱਢਵਾਉਣ ਸੰਬੰਧੀ ਚਾਰਜ ਵਧਾ ਦਿੱਤੇ ਹਨ। ਨਵੇਂ ਨਿਯਮ ਅਗਸਤ, 2021 ਤੋਂ ਲਾਗੂ ਹੋਣਗੇ। ਇਸ ਲਈ, ਏਟੀਐਮ ਉਪਭੋਗਤਾਵਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿੰਨੀ ਵਧੇਰੇ ਅਦਾਇਗੀ ਕਰਨੀ ਪਵੇਗੀ।

ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀਰਵਾਰ ਨੂੰ ਏਟੀਐਮਜ਼ ਰਾਹੀਂ ਕੀਤੇ ਹਰ ਵਿੱਤੀ ਲੈਣ ਦੇਣ ਲਈ ਇੰਟਰਚੇਂਜ ਫੀਸ ਨੂੰ 15 ਰੁਪਏ ਤੋਂ ਵਧਾ ਕੇ 17 ਰੁਪਏ ਕਰਨ ਦਾ ਐਲਾਨ ਕੀਤਾ ਹੈ। ਏਟੀਐਮ ਤੋਂ ਪੈਸੇ ਕੱਢਵਾਉਣ ਦੀ ਫੀਸ ਵਿੱਚ ਵਾਧਾ 1 ਜਨਵਰੀ, 2022 ਤੋਂ ਲਾਗੂ ਹੋਵੇਗਾ। ਯਾਨੀ, ਨਵੇਂ ਸਾਲ ਦੇ ਪਹਿਲੇ ਦਿਨ ਤੋਂ ਤੁਹਾਨੂੰ ਵਧੇਰੇ ਫੀਸ ਦੇਣੀ ਪਵੇਗੀ।

ਇਸਦੇ ਨਾਲ ਹੀ, ਆਰਬੀਆਈ ਨੇ ਕਿਸੇ ਵੀ ਬੈਂਕ ਦੇ ਗਾਹਕਾਂ ਨੂੰ ਹਰ ਮਹੀਨੇ ਮੁਫਤ ਵਿੱਚ ਏਟੀਐਮ ਤੋਂ ਪੈਸੇ ਕੱਢਵਾਉਣ ਬਾਅਦ ਗਾਹਕਾਂ ‘ਤੇ ਲੱਗਣ ਵਾਲੇ ਚਾਰਜ ਦੀ ਵੱਧ ਤੋਂ ਵੱਧ ਸੀਮਾ 20 ਰੁਪਏ ਤੋਂ ਵਧਾ ਕੇ 21 ਰੁਪਏ ਕਰਨ ਦਾ ਐਲਾਨ ਵੀ ਕੀਤਾ ਹੈ। ਬੈਂਕ ਇਸ ਸਮੇਂ ਗਾਹਕਾਂ ਨੂੰ ਏਟੀਐਮ ਤੋਂ 5 ਮੁਫਤ ਨਗਦੀ ਕੱਢਵਾਉਣ ਦੀ ਪੇਸ਼ਕਸ਼ ਕਰਦੇ ਹਨ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਪਿਛਲੀ ਵਾਰ ਏਟੀਐਮ ਇੰਟਰਚੇਂਜ ਫੀਸ ਨੂੰ ਅਗਸਤ 2012 ਵਿੱਚ ਬਦਲਿਆ ਗਿਆ ਸੀ।

One thought on “ਹੁਣ ਏਟੀਐਮ ਤੋਂ ਪੈਸ ਕਢਵਾਉਣ ਲਈ ਦੇਣਾ ਪਵੇਗਾ ਚਾਰਜ, ਪੜ੍ਹੋ ਪੂਰੀ ਖ਼ਬਰ

  1. Bharat ik shahukaar mulk hai par isda saara paise mantriya di tankhaha nikal janda hai te pensions ch,

Comments are closed.

error: Content is protected !!