ਪਾਕਿਸਤਾਨ ਤੋਂ ਆਈ ਸੀਮਾ ਹੈੱਦਰ ਦੀਆਂ ਵੱਧ ਸਕਦੀਆਂ ਮੁਸ਼ਕਿਲਾ, ਜਲਦ ਸੀਮਾ ਦਾ ਪਤੀ ਆ ਸਕਦਾ ਭਾਰਤ

ਸੀਮਾ ਹੈਦਰ ਦੇ ਪਤੀ ਗੁਲਾਮ ਹੈਦਰ ਦੇ ਪਾਕਿਸਤਾਨ ਤੋਂ ਭਾਰਤ ਆਉਣ ਦੀ ਖ਼ਬਰ ਸਾਹਮਣੇ ਆਈ ਹੈ ਹੈ। ਦਰਅਸਲ, ਉਸ ਨੇ ਸੀਮਾ ਹੈਦਰ, ਸਚਿਨ ਮੀਨਾ ਅਤੇ ਉਨ੍ਹਾਂ ਦੇ ਵਕੀਲ ਡਾਏਪੀ ਸਿੰਘ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਉਹ ਉੱਤਰ ਪ੍ਰਦੇਸ਼ ਦੀ ਗੌਤਮ ਬੁੱਧ ਨਗਰ ਦੇ ਸੈਸ਼ਨ ਅਦਾਲਤ ਵਿੱਚ ਆਪਣੀ ਗਵਾਹੀ ਦੇਣ ਲਈ ਆ ਰਿਹਾ ਹੈ। ਗ੍ਰੇਟਰ ਨੋਇਡਾ ਦੀ ਅਦਾਲਤ ਨੇ ਗੁਲਾਮ ਨੂੰ ਆਪਣੀ ਗਵਾਹੀ ਦੇਣ ਲਈ ਅਦਾਲਤ ਵਿੱਚ ਹਾਜ਼ਰ ਹੋਣ ਦਾ ਹੁਕਮ ਜਾਰੀ ਕੀਤਾ ਹੈ।

ਗੁਲਾਮ ਹੈਦਰ ਨੇ ਆਪਣੇ ਭਾਰਤੀ ਵਕੀਲ ਮੋਮਿਨ ਮਲਿਕ ਦੀ ਮਦਦ ਨਾਲ ਆਪਣੀ ਪਤਨੀ ਸੀਮਾ ਹੈਦਰ, ਸਚਿਨ ਮੀਨਾ ਅਤੇ ਉਨ੍ਹਾਂ ਦੇ ਵਕੀਲ ਏਪੀ ਸਿੰਘ ਦੇ ਖਿਲਾਫ ਗ੍ਰੇਟਰ ਨੋਇਡਾ ਦੀ ਸੈਸ਼ਨ ਕੋਰਟ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਮੋਮਿਨ ਮਲਿਕ ਹਰਿਆਣਾ ਦੇ ਮਸ਼ਹੂਰ ਸੀਨੀਅਰ ਵਕੀਲ ਹਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸੂਰਜਪੁਰ ਸੈਸ਼ਨ ਕੋਰਟ ਨੇ ਗੁਲਾਮ ਹੈਦਰ ਨੂੰ ਗਵਾਹੀ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਗੁਮਾਲ 10 ਜੂਨ ਨੂੰ ਗਵਾਹੀ ਦੇਣ ਲਈ ਭਾਰਤ ਆ ਸਕਦਾ ਹੈ। ਜੇਕਰ ਅਦਾਲਤ ਉਨ੍ਹਾਂ ਦੀ ਗਵਾਹੀ ਸਵੀਕਾਰ ਕਰਦੀ ਹੈ ਤਾਂ ਤਿੰਨਾਂ ਨੂੰ ਘੱਟੋ-ਘੱਟ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ।

ਗੁਲਾਮ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਕੀਲ ਮੋਮਿਨ ਮਲਿਕ ਰਾਹੀਂ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਮੁੱਢਲੀਆਂ ਦਲੀਲਾਂ ਸੁਣਨ ਤੋਂ ਬਾਅਦ ਕੇਸ ਨੂੰ ਸਵੀਕਾਰ ਕਰ ਲਿਆ। ਅਦਾਲਤ ਨੇ ਗੁਲਾਮ ਹੈਦਰ ਨੂੰ 10 ਜੂਨ ਨੂੰ ਆਪਣੇ ਸਬੂਤਾਂ ਸਮੇਤ ਅਗਲੀ ਪੇਸ਼ੀ ‘ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਦੇ ਹੁਕਮਾਂ ‘ਤੇ ਗੁਲਾਮ ਹੈਦਰ ਦੇ ਵਕੀਲ ਮੋਮਿਨ ਮਲਿਕ ਨੇ ਕਿਹਾ ਕਿ ਇਹ ਕਾਨੂੰਨੀ ਲੜਾਈ ਦੀ ਵੱਡੀ ਸ਼ੁਰੂਆਤੀ ਜਿੱਤ ਹੈ।

ਦੱਸਣਯੋਗ ਹੈ ਕਿ ਪਾਕਿਸਤਾਨ ਦੇ ਸਿੰਧ ਸੂਬੇ ਦੀ ਰਹਿਣ ਵਾਲੀ ਸੀਮਾ ਹੈਦਰ 13 ਮਈ ਨੂੰ ਨੇਪਾਲ ਦੇ ਰਸਤੇ ਆਪਣੇ ਚਾਰ ਬੱਚਿਆਂ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਪਹੁੰਚੀ ਸੀ। ਇੱਥੇ ਉਸਨੇ ਆਪਣੇ ਭਾਰਤੀ ਪ੍ਰੇਮੀ ਸਚਿਨ ਮੀਨਾ ਨਾਲ ਵਿਆਹ ਕਰਵਾ ਲਿਆ, ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੋਵਾਂ ਦੇ ਵੀਡੀਓਜ਼ ਸਮੇਂ-ਸਮੇਂ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ ‘ਚ ਸੀਮਾ ਦਾ AI ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਸੀ।

error: Content is protected !!