ਪਾਕਿਸਤਾਨ ਦਾ ਸੰਸਦ ਮੈਂਬਰ ਕੁਲਫੀ ਵੇਚਕੇ ਭਰ ਰਿਹਾ ਢਿੱਡ, ਲੜਕੀ ਦੇ ਅਗਵਾ ਹੋਣ ਤੇ ਦਿੱਤਾ ਸੀ ਅਸਤੀਫਾ

ਫਤਿਹਾਬਾਦ 79 ਸਾਲਾ ਦਬਯਾ ਰਾਮ ਉਰਫ ਅੱਲ੍ਹਾ 1988 ‘ਚ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਸ਼ਾਸਨ ਦੌਰਾਨ ਪਾਕਿਸਤਾਨ ਚ ਸੰਸਦ ਮੈਂਬਰ ਰਹਿ ਚੁੱਕੇ ਹਨ। ਕਿਹਾ ਜਾਂਦਾ ਹੈ ਕਿ ਜਦੋਂ ਉਹ ਪਾਕਿਸਤਾਨ ਚ ਸੰਸਦ ਮੈਂਬਰ ਬਣੇ ਤਾਂ ਕੁਝ ਹੀ ਦਿਨਾਂ ਚ ਉਨ੍ਹਾਂ ਦੇ ਭਾਈਚਾਰੇ ਦੀ ਇਕ ਹਿੰਦੂ ਲੜਕੀ ਨੂੰ ਜ਼ਬਰਦਸਤੀ ਅਗਵਾ ਕਰਕੇ ਵਿਆਹ ਕਰ ਲਿਆ ਗਿਆ।

ਸੱਤਾ ਵਿੱਚ ਹੋਣ ਦੇ ਬਾਵਜੂਦ ਉਹ ਕੁਝ ਨਹੀਂ ਕਰ ਸਕੇ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦਬਯਾ ਰਾਮ ਭਾਰਤ ਆ ਗਏ ਤੇ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲ ਗਈ।

ਗੱਲਬਾਤ ਕਰਦਿਆਂ ਦਬਯਾ ਰਾਮ ਨੇ ਕਿਹਾ ਕਿ ਭਾਰਤ ਦੀ ਸਥਿਤੀ ਠੀਕ ਹੈ।

ਇੱਥੋਂ ਦੀ ਰਾਜਨੀਤੀ ਵੀ ਉਥੋਂ ਦੇ ਮੁਕਾਬਲੇ ਬਹੁਤ ਵਧੀਆ ਹੈ। ਇੱਥੇ ਚੋਣਾਂ ਮੁੱਦਿਆਂ ‘ਤੇ ਲੜੀਆਂ ਜਾਂਦੀਆਂ ਹਨ। ਦਬਯਾ ਰਾਮ ਹੁਣ ਕੁਲਫੀ ਵੇਚਣ ਦਾ ਕੰਮ ਕਰਦੇ ਹਨ ।

error: Content is protected !!