ਕਾਂਗਰਸ ਨੇ ਸਾਬਕਾ ਅਕਾਲੀ MP ‘ਤੇ ਦਿਖਾਇਆ ਭਰੋਸਾ, ਫਿਰੋਜ਼ਪੁਰ ਤੋਂ ਘੁਬਾਇਆ ਨੂੰ ਦਿੱਤੀ ਟਿਕਟ

ਕਾਂਗਰਸ ਨੇ ਸਾਬਕਾ ਅਕਾਲੀ MP ‘ਤੇ ਦਿਖਾਇਆ ਭਰੋਸਾ, ਫਿਰੋਜ਼ਪੁਰ ਤੋਂ ਘੁਬਾਇਆ ਨੂੰ ਦਿੱਤੀ ਟਿਕਟ

ਵੀਓਪੀ ਬਿਊਰੋ- ਕਾਂਗਰਸ ਨੇ ਇੱਕ ਵਾਰ ਫਿਰ ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਸਾਰੀਆਂ 13 ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਘੁਬਾਇਆ ਨੇ ਅਕਾਲੀ ਦਲ ਬਾਦਲ ਨਾਲੋਂ ਨਾਤਾ ਤੋੜ ਕੇ 2019 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਘੁਬਾਇਆ ਦੋ ਵਾਰ ਅਕਾਲੀ ਦਲ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਘੁਬਾਇਆ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਮਤਭੇਦਾਂ ਕਾਰਨ ਪਾਰਟੀ ਛੱਡ ਦਿੱਤੀ ਸੀ। ਘੁਬਾਇਆ ਰਾਏ ਸਿੱਖ ਕੌਮ ਨਾਲ ਸਬੰਧਤ ਹੈ।

ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਸਿਰਫ਼ ਕਾਂਗਰਸ ਨੇ ਹੀ ਰਾਏ ਸਿੱਖ ਭਾਈਚਾਰੇ ਨੂੰ ਅਹਿਮੀਅਤ ਦਿੰਦਿਆਂ ਉਮੀਦਵਾਰ ਖੜ੍ਹਾ ਕੀਤਾ ਹੈ। ਫ਼ਿਰੋਜ਼ਪੁਰ ਵਿੱਚ ਰਾਏ ਸਿੱਖ ਭਾਈਚਾਰੇ ਦੀਆਂ ਸਭ ਤੋਂ ਵੱਧ ਵੋਟਾਂ ਹਨ।

error: Content is protected !!