ਕੇਜਰੀਵਾਲ ਨੇ ਖਾਲਿ+ਸਤਾਨੀਆਂ ਕੋਲੋਂ ਲਏ 133 ਕਰੋੜ ਰੁਪਏ, ਕਿਹਾ ਸੀ ਸਰਕਾਰ ਬਣੀ ਤਾਂ ਕਰਵਾਊ ਕੰਮ, LG ਨੇ ਦੋਸ਼ ਲਗਾਕੇ ਕੀਤੀ ਕਾਰਵਾਈ ਦੀ ਮੰਗ

ਕੇਜਰੀਵਾਲ ਨੇ ਖਾਲਿ+ਸਤਾਨੀਆਂ ਕੋਲੋਂ ਲਏ 133 ਕਰੋੜ ਰੁਪਏ, ਕਿਹਾ ਸੀ ਸਰਕਾਰ ਬਣੀ ਤਾਂ ਕਰਵਾਊ ਕੰਮ, LG ਨੇ ਦੋਸ਼ ਲਗਾਕੇ ਕੀਤੀ ਕਾਰਵਾਈ ਦੀ ਮੰਗ

ਵੀਓਪੀ ਬਿਊਰੋ- ਦਿੱਲੀ ਦੇ ਐਲਜੀ ਵੀਕੇ ਸਕਸੈਨਾ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਸਿੱਖਸ ਫਾਰ ਜਸਟਿਸ’ ਤੋਂ ਕਥਿਤ ਤੌਰ ‘ਤੇ ਸਿਆਸੀ ਫੰਡ ਪ੍ਰਾਪਤ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ NIA ਜਾਂਚ ਦੀ ਸਿਫਾਰਿਸ਼ ਕੀਤੀ ਹੈ।

LG ਨੂੰ ਵਰਲਡ ਹਿੰਦੂ ਫੈਡਰੇਸ਼ਨ ਦੇ ਰਾਸ਼ਟਰੀ ਜਨਰਲ ਸਕੱਤਰ ਆਸ਼ੂ ਮੋਂਗੀਆ ਤੋਂ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਨੇ 2014 ਤੋਂ 2022 ਦਰਮਿਆਨ ਖਾਲਿਸਤਾਨੀ ਅੱਤਵਾਦੀ ਸਮੂਹਾਂ ਤੋਂ 16 ਮਿਲੀਅਨ ਡਾਲਰ ਯਾਨੀ 133 ਕਰੋੜ ਰੁਪਏ ਲਏ ਸਨ, ਜਿਸ ਨਾਲ ਦੇਵੇਂਦਰ ਪਾਲ ਭੁੱਲਰ ਨੂੰ ਰਿਹਾਅ ਕਰਵਾਇਆ ਜਾ ਸਕੇ। ਇਸ ਸ਼ਿਕਾਇਤ ਦੇ ਆਧਾਰ ‘ਤੇ LG ਨੇ ਇਹ ਸਿਫਾਰਿਸ਼ ਕੀਤੀ ਹੈ।

ਆਸ਼ੂ ਮੋਂਗੀਆ ਨੇ ਆਪਣੀ ਸ਼ਿਕਾਇਤ ਵਿੱਚ ਪੈਨ ਡਰਾਈਵ ਤੋਂ ਇੱਕ ਵੀਡੀਓ ਦਾ ਜ਼ਿਕਰ ਕੀਤਾ ਸੀ, ਜਿਸ ਵਿੱਚ ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਸੀ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਨੇ 2014 ਤੋਂ 2022 ਦਰਮਿਆਨ ਖਾਲਿਸਤਾਨੀ ਗਰੁੱਪਾਂ ਤੋਂ 16 ਮਿਲੀਅਨ ਡਾਲਰ ਲਏ ਸਨ।

ਇਹ ਵੀ ਦਾਅਵਾ ਕੀਤਾ ਗਿਆ ਸੀ ਕਿ 2014 ਵਿੱਚ ਕੇਜਰੀਵਾਲ ਨੇ ਨਿਊਯਾਰਕ ਦੇ ਗੁਰਦੁਆਰਾ ਰਿਚਮੰਡ ਹਿੱਲ ਵਿੱਚ ਖਾਲਿਸਤਾਨ ਪੱਖੀ ਸਿੱਖਾਂ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਵਿੱਚ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਖਾਲਿਸਤਾਨੀ ਧੜਿਆਂ ਤੋਂ ਫੰਡ ਮਿਲਣਾ ਜਾਰੀ ਰਿਹਾ ਤਾਂ ਉਹ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਵਿੱਚ ਮਦਦ ਕਰਨਗੇ।

error: Content is protected !!