ਭਰਾ-ਭਰਜਾਈ ਦੇ ਤਾਅਨਿਆਂ-ਮਹਿਣਿਆਂ ਤੋਂ ਤੰਗ ਆ ਕੇ ਨੈਸ਼ਨਲ ਹਾਕੀ ਪਲੇਅਰ ਨੇ ਕੀਤੀ ਖੁਦਕੁਸ਼ੀ

ਭਰਾ-ਭਰਜਾਈ ਦੇ ਤਾਅਨਿਆਂ-ਮਹਿਣਿਆਂ ਤੋਂ ਤੰਗ ਆ ਕੇ ਨੈਸ਼ਨਲ ਹਾਕੀ ਪਲੇਅਰ ਨੇ ਕੀਤੀ ਖੁਦਕੁਸ਼ੀ

ਪਟਿਆਲਾ (ਵੀਓਪੀ ਬਿਊਰੋ) ਘਰੇਲੂ ਝਗੜੇ ਤੋਂ ਪਰੇਸ਼ਾਨ ਕੌਮੀ ਪੱਧਰ ਦੀ ਹਾਕੀ ਖਿਡਾਰਨ ਸੁਮਨਦੀਪ ਕੌਰ ਨੇ ਪਟਿਆਲਾ ਦੀ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਵੱਲੋਂ ਉਸ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ।

ਸੁਮਨਦੀਪ ਦੇ ਪਿਤਾ ਜਸਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਲੜਕੀ ਪੰਜਾਬ ਯੂਨੀਵਰਸਿਟੀ ਵਿੱਚ ਐਮ.ਏ. ਕਰ ਰਹੀ ਸੀ। ਸੁਮਨਦੀਪ ਨਾਲ ਉਸਦੇ ਲੜਕੇ ਵਿਕਰਮਜੀਤ ਸਿੰਘ ਅਤੇ ਉਸਦੀ ਪਤਨੀ ਪਿੰਕੀ ਨੇ ਬਦਸਲੂਕੀ ਕੀਤੀ।

ਸੁਮਨਦੀਪ ਦਾ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀ ਕਥਿਤ ਤੌਰ ‘ਤੇ ਉਸ ਦਾ ਆਪਣੇ ਭਰਾ ਅਤੇ ਭਰਜਾਈ ਨਾਲ ਝਗੜਾ ਕੀਤਾ ਸੀ। ਪਿਤਾ ਦੀ ਸ਼ਿਕਾਇਤ ‘ਤੇ ਭਰਾ ਅਤੇ ਭਰਜਾਈ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸੁਮਨਦੀਪ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਪਿੰਕੀ ਦੀ ਭਾਲ ਜਾਰੀ ਹੈ।

error: Content is protected !!