ਪਿਆਰ ਕੀਤਾ ਵਿਆਹ ਕਰਵਾਇਆ ਗਰਭਵਤੀ ਹੋਈ ਤਾਂ ਪ੍ਰੇਮੀ ਨੇ ਕਰਵਾ ਲਿਆ ਕਿਸੇ ਹੋਰ ਨਾਲ ਵਿਆਹ, ਰੋ-ਰੋ ਦੇ ਰਹੀ ਦੁਹਾਈ

ਮਾਮਲਾ ਅੰਮ੍ਰਿਤਸਰ ਦੇ ਮੋਕਕਮਪੁਰਾ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੇ ਰਾਜਪੁਰਾ ਦੀ ਰਹਿਣ ਵਾਲੀ ਭੂਮਿਕਾ ਵਲੋ ਆਪਣੇ ਪਤੀ ਤੇ ਦੂਜਾ ਵਿਆਹ ਕਰਵਾਉਣ ਦੇ ਦੋਸ਼ ਲਗਾਏ ਹਨ ਜਿਸਦੇ ਚਲਦੇ ਰਾਜਪੁਰਾ ਤੋ ਆਏ ਉਸਦੇ ਮਾਪਿਆ ਦਾ ਰੋ ਰੋ ਬੁਰਾ ਹਾਲ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਕੌਲੌ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈਂ।

ਇਸ ਸੰਬਧੀ ਗਲਬਾਤ ਕਰਦੀਆ ਪੀੜੀਤ ਲੜਕੀ ਭੂਮਿਕਾ ਅਤੇ ਉਸਦਾ ਮਾਪੇਆ ਨੇ ਦਸਿਆ ਕਿ ਭੂਮਿਕਾ ਵਲੋ ਅੰਮ੍ਰਿਤਸਰ ਦੇ ਲਵਦੀਪ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਅਜ ਅਠ ਮਹੀਨੇ ਦੀ ਗਰਭਵਤੀ ਹੋਣ ਤੇ ਉਸਦੇ ਪਤੀ ਲਵਦੀਪ ਵਲੋ ਕਿਸੇ ਹੌਰ ਔਰਤ ਨਾਲ ਵਿਆਹ ਕਰਵਾ ਲਿਆ ਹੈ ਅਤੇ ਸਾਡੀ ਬੇਟੀ ਨੂੰ ਛਡ ਕੇ ਚਲਾ ਗਿਆ ਹੈ

ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਵੀ ਕੋਈ ਇਨਸਾਫ ਨਹੀ ਮਿਲ ਰਿਹਾ ਜਿਸਦੇ ਚਲਦੇ ਪੀੜੀਤ ਲੜਕੀ ਅਤੇ ਉਸਦੇ ਮਾਪੇਆ ਦਾ ਰੋ ਰੋ ਕੇ ਬੁਰਾ ਹਾਲ ਹੈ।

ਇਸ ਸੰਬਧੀ ਜਦੋ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾ ਦਾ ਕਹਿਣਾ ਸੀ ਕਿ ਉਹਨਾ ਨੂੰ ਅਜੇ ਸ਼ਿਕਾਇਤ ਨਹੀ ਮਿਲੀ ਹੈ ਫਿਰ ਵੀ ਸ਼ਿਕਾਇਤ ਮਿਲਣ ਉਪਰੰਤ ਦੋਵੇ ਪਾਰਟੀਆ ਨੂੰ ਬੁਲਾ ਕੇ ਸੁਣਨ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।

error: Content is protected !!