ਮੋਬਾਇਲ ਟੁੱਟ ਜਾਣ ਤੋਂ ਡਰ ਗਿਆ ਸੀ ਬੱਚਾ, ਡਰ ਦੇ ਕਾਰਨ 10 ਸਾਲ ਦੇ ਬੱਚੇ ਨੇ ਕੀਤੀ ਆ+ਤ+ਮ ਹੱ+ਤਿ+ਆ

ਗੁਰੂਹਰਸਹਾਏ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਇੱਥੇ ਪਿੰਡ ਵਿਰਕ ਖੁਰਦ ( ਕਰਕਾਂਦੀ ) ਵਿਖੇ 10 ਸਾਲਾਂ ਇੱਕ ਪ੍ਰਵਾਸੀ ਬੱਚੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਕਰਨ ਵਾਸੀ ਪਿੰਡ ਅਰਾਈਆਂਵਾਲਾ ਵਜੋਂ ਹੋਈ ਹੈ। ਕਰਨ ਨੇ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ ਕਰਨ ਦਾ ਪਿਤਾ ਮੱਧ ਪ੍ਰਦੇਸ਼ ਵਿੱਚ ਰਹਿੰਦਾ ਹੈ ਅਤੇ ਉਹ ਆਪਣੀ ਮਾਤਾ ਨਾਲ ਪਿੰਡ ਅਰਾਈਆਂ ਵਾਲਾ ਵਿਖੇ ਰਹਿ ਰਿਹਾ ਸੀ। ਉਹ ਚੌਥੀ ਜਮਾਤ ਦਾ ਵਿਦਿਆਰਥੀ ਸੀ।

ਦੱਸਿਆ ਜਾ ਰਿਹਾ ਹੈ ਕਿ ਕਰਨ ਤੋਂ ਇੱਕ ਮੋਬਾਇਲ ਟੁੱਟ ਗਿਆ ਸੀ, ਜਿਸ ‘ਤੋਂ ਬਾਅਦ ਉਹ ਡਰ ਗਿਆ ਤੇ ਇਹ ਕਦਮ ਚੁੱਕ ਲਿਆਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ DSP ਅਤੁਲ ਸੋਨੀ ਨੇ ਦੱਸਿਆ ਕਿ ਕਰਨ ਪਿੰਡ ਅਰਾਈਆਂ ਵਾਲਾ ਦਾ ਰਹਿਣ ਵਾਲਾ ਹੈ।

ਕਰਨ ਤੋਂ ਇੱਕ ਮੋਬਾਇਲ ਟੁੱਟ ਗਿਆ ਸੀ, ਜਿਸ ਕਰਕੇ ਉਹ ਡਰ ਗਿਆ। ਇਸ ਤੋਂ ਬਾਅਦ ਉਸ ਨੇ ਬਾਹਰ ਖੇਤਾਂ ਵਿੱਚ ਜਾ ਕੇ ਇੱਕ ਪਾਈਪ ਨਾਲ ਲਟਕ ਕੇ ਫਾਹਾ ਲੈ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

error: Content is protected !!