ਹਵਾਈ ਅੱਡੇ ਦੇ ਇਕ ਸੀਨੀਅਰ ਸੁਰੱਖਿਆ ਅਧਿਕਾਰੀ ਦੇ ਅਨੁਸਾਰ, ਕੱਟਾ ਅੰਜਨੇਯੁਲੁ ਰਾਓ ਨਾਮ ਦੇ ਵਿਅਕਤੀ ਨੇ ਸਾਈਬਰਾਬਾਦ ਪੁਲਿਸ ਸਟੇਸ਼ਨ ‘ਚ ਆਪਣੀ 27 ਸਾਲਾ ਧੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ ਵਿੱਚ ਉਸਨੇ ਦੱਸਿਆ ਸੀ ਕਿ ਉਸਦੀ ਲੜਕੀ 4 ਮਈ 2024 ਨੂੰ ਰਾਤ 11:50 ਵਜੇ ਮਲੇਸ਼ੀਆ ਲਈ ਰਵਾਨਾ ਹੋਣੀ ਸੀ। ਰਾਤ ਨੂੰ ਉਸ ਨੇ ਫਲਾਈਟ ਦੇ ਲੇਟ ਹੋਣ ਦੀ ਜਾਣਕਾਰੀ ਦਿੱਤੀ। ਸਵੇਰੇ 5 ਵਜੇ ਤੱਕ ਪਿਓ-ਧੀ ਵਿਚਾਲੇ ਗੱਲਬਾਤ ਹੁੰਦੀ ਰਹੀ, ਜਿਸ ਤੋਂ ਬਾਅਦ ਫੋਨ ਬੰਦ ਹੋ ਗਿਆ। ਇਸ ਤੋਂ ਬਾਅਦ ਉਹ ਨਾ ਤਾਂ ਮਲੇਸ਼ੀਆ ਪਹੁੰਚੀ ਅਤੇ ਨਾ ਹੀ ਉਸ ਬਾਰੇ ਕੋਈ ਜਾਣਕਾਰੀ ਮਿਲੀ।ਇਹ ਮਾਮਲਾ 18 ਅਪ੍ਰੈਲ 2024 ਦਾ ਹੈ। ਤਾਰਕਾਨਾਗਾ ਪ੍ਰਮਾਨਿਕ ਸ਼ਾਮ ਕਰੀਬ 6.15 ਵਜੇ ਸਾਈਬਰਾਬਾਦ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ। ਉਸ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੀ 22 ਸਾਲਾ ਪਤਨੀ ਪ੍ਰਿਆ ਪ੍ਰਮਾਣਿਕ ਕਿਸੇ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਇਸ ਗੱਲ ਨੂੰ ਲੈ ਕੇ ਉਸ ਦੀ ਆਪਣੀ ਪਤਨੀ ਨਾਲ ਲੜਾਈ ਹੋ ਗਈ। ਅਗਲੇ ਦਿਨ ਜਦੋਂ ਉਹ ਦਫ਼ਤਰ ਤੋਂ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਘਰੋਂ ਗਾਇਬ ਸੀ। ਉਸ ਨੇ ਆਪਣੀ ਪਤਨੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਿਤੇ ਨਹੀਂ ਮਿਲੀ।