ਪਿੰਡ ਦੇ ਸਰਪੰਚ ਵੱਲੋਂ ਜਦੋਂ ਪਿੰਡ ਵਿੱਚ ਲੱਗੇ ਹੋਏ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਬਜ਼ੁਰਗ ਔਰਤ ਪਿੰਡ ਦੇ ਇੱਕ ਘਰ ਵਿੱਚ ਕੰਮ ਕਰਨ ਜਾਂਦੀ ਤਾਂ ਦਿਖਾਈ ਦਿੰਦੀ ਹੈ ਪਰ ਉਸ ਤੋਂ ਬਾਅਦ ਉਹ ਘਰ ਵਿੱਚੋਂ ਬਾਹਰ ਨਹੀਂ ਆਉਂਦੀ ਜਿਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿੱਤੀ ਗਈ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਦੇ ਹੀ ਇੱਕ ਘਰ ਦੀ ਤਲਾਸ਼ੀ ਲਿਤੀ ਜਿਸ ਦੀ ਰਸੋਈ ਵਿੱਚੋਂ ਸੁਰਿੰਦਰ ਕੌਰ ਦੀ ਲਾਸ਼ ਬਰਾਮਦ ਹੋ ਗਈ ਪੁਲਿਸ ਵੱਲੋਂ ਘਰ ਦੇ ਮਾਲਕ ਜਿੰਦਰ ਸਿੰਘ ਮੌਂਟੀ ਦੇ ਭਤੀਜੇ ਤੇ ਪਰਚਾ ਦਰਜ ਕਰ ਦਿੱਤਾ। ਅਤੇ ਲਾਸ਼ ਨੂੰ ਸਮਰਾਲ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ
ਮ੍ਰਿਤਕ ਬਜ਼ੁਰਗ ਔਰਤ ਦੇ ਪੁੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਸੁਰਿੰਦਰ ਕੌਰ 68 ਸਾਲ ਬੜੇ ਲੰਬੇ ਸਮੇਂ ਤੋਂ ਪਿੰਡ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਅਤੇ 17 ਤਰੀਕ ਦਿਨ ਸ਼ੁਕਰਵਾਰ ਨੂੰ ਦੁਪਹਿਰ 3.30 ਵਜੇ ਉਹ ਪਿੰਡ ਦੇ ਹੀ ਘਰ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਗਈ ਸੀ ਪਰ ਸ਼ਾਮ ਹੋਣ ਤੱਕ ਮਾਤਾ ਘਰ ਨਹੀਂ ਆਈ ਤਾਂ ਮੇਰੇ ਪਿਤਾ ਮੇਰੀ ਮਾਤਾ ਨੂੰ ਲੱਭਣ ਲਈ ਜਿੰਦਰ ਸਿੰਘ ਮੌਂਟੀ ਦੇ ਘਰ ਗਏ ਜਿੱਥੇ ਮੇਰੀ ਮਾਤਾ ਕੰਮ ਕਰਨ ਗਈ ਸੀ ਤਾਂ ਜਿੰਦਰ ਸਿੰਘ ਮੌਂਟੀ ਨੇ ਬੜੇ ਪਿਆਰ ਨਾਲ ਮੇਰੇ ਪਿਤਾ ਨੂੰ ਬਿਠਾ ਕੇ ਚਾਹ ਪਲਾਈ ਅਤੇ ਕਹਿ ਦਿੱਤਾ ਕਿ ਉਹ ਤਾਂ ਕੰਮ ਕਰਕੇ ਚਲੀ ਗਈ ਹੈ ਉਸ ਤੋਂ ਬਾਅਦ ਮੇਰੇ ਪਿਤਾ ਨੇ ਪਿੰਡ ਦੇ ਸਰਪੰਚ ਨੂੰ ਇਸ ਬਾਰੇ ਦੱਸਿਆ ਤੇ ਸਾਡਾ ਪਰਿਵਾਰ ਅਤੇ ਪਿੰਡ ਨਿਵਾਸੀ ਪਿੰਡ ਦੇ ਕੈਮਰੇ ਦੇਖਣ ਲੱਗ ਗਏ ਅਤੇ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਜਦੋਂ ਪਿੰਡ ਦੇ ਕੈਮਰਿਆਂ ਨੂੰ ਖੰਗਾਲ ਕੇ ਦੇਖਿਆ ਗਿਆ ਤਾਂ ਮੇਰੇ ਮਾਤਾ ਦੀ ਆਖਰੀ ਲੋਕੇਸ਼ਨ ਲੱਭ ਗਈ ਤਾਂ ਅਸੀਂ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਅਤੇ ਸਮਰਾਲਾ ਪੁਲਿਸ ਨੇ ਜਿੰਦਰ ਸਿੰਘ ਮੌਂਟੀ ਦੇ ਘਰ ਦੀ ਤਲਾਸ਼ੀ ਲਿੱਤੀ ਤਾਂ ਉਸ ਦੀ ਘਰ ਦੀ ਰਸੋਈ ਵਿੱਚੋਂ ਮੇਰੀ ਮਾਤਾ ਦੀ ਲਾਸ਼ ਬਰਾਮਦ ਹੋ ਗਈ
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਿੰਦਰ ਸਿੰਘ ਮੋਂਟੀ ਦੇ ਭਤੀਜੇ ਤੇ ਕੇਸ ਦਰਜ ਕਰ ਦਿੱਤਾ। ਮ੍ਰਿਤਕ ਕੌਰ ਦੇ ਬੇਟੇ ਗੁਰਜੰਟ ਨੇ ਕਿਹਾ ਕਿ ਜਿੰਦਰ ਸਿੰਘ ਮੋਂਟੀ ਅਤੇ ਉਸ ਦਾ ਇੱਕ ਰਿਸ਼ਤੇਦਾਰ ਜਿੰਦਰ ਸਿੰਘ ਦੀ ਪਤਨੀ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸੇ ਸਮੇਂ ਮੇਰੀ ਮਾਤਾ ਸੁਰਿੰਦਰ ਕੌਰ ਨੇ ਉਹਨਾਂ ਨੂੰ ਦੇਖ ਲਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਮਾਤਾ ਦਾ ਕਤਲ ਕਰ ਦਿੱਤਾ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਘਰ ਦੀ ਰਸੋਈ ਵਿੱਚ ਮੇਰੀ ਮਾਤਾ ਦੀ ਲਾਸ਼ ਪਈ ਹੋਵੇ ਅਤੇ ਡੇਢ ਦਿਨ ਤੋਂ ਉਹਨਾਂ ਨੂੰ ਪਤਾ ਨਾ ਲੱਗਿਆ ਹੋਵੇ ਮੇਰੀ ਮਾਤਾ ਨੂੰ ਮਾਰਨ ਵਿੱਚ ਜਿੰਦਰ ਸਿੰਘ ਦਾ ਵੀ ਪੂਰਾ ਹੱਥ ਹੈ ਉਸ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ