ਮਾਪਿਆਂ ਦੀਆਂ ਦੁਆਵਾਂ ਤੇ ਉਮੀਦਾਂ ਦਾ ਭਾਰ ਲੈ ਕੇ ਅਮਰੀਕਾ ਗਿਆ ਵਿਦਿਆਰਥੀ ਲਾਪਤਾ, ਕ+ਤ+ਲ ਦਾ ਸ਼ੱਕ

ਮਾਪਿਆਂ ਦੀਆਂ ਦੁਆਵਾਂ ਤੇ ਉਮੀਦਾਂ ਦਾ ਭਾਰ ਲੈ ਕੇ ਅਮਰੀਕਾ ਗਿਆ ਵਿਦਿਆਰਥੀ ਲਾਪਤਾ, ਕ+ਤ+ਲ ਦਾ ਸ਼ੱਕ

ਵੀਓਪੀ ਬਿਊਰੋ- ਵਿਦੇਸ਼ਾਂ ‘ਚ ਗਏ ਭਾਰਤੀ ਵਿਦਿਆਰਥੀਆਂ ਦੇ ਨਾਲ ਕੋਈ ਨਾ ਕੋਈ ਅਣਹੋਣੀ ਵਾਪਰਦੀ ਰਹਿੰਦੀ ਹੈ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ 26 ਸਾਲ ਦਾ ਭਾਰਤੀ ਵਿਦਿਆਰਥੀ ਜੋ ਕਿ ਅਮਰੀਕਾ ਦੇ ਸ਼ਿਕਾਗੋ ‘ਚ ਰਹਿ ਰਿਹਾ ਸੀ, ਲੰਘੀ 2 ਮਈ ਤੋਂ ਲਾਪਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਕਾਗੋ ਪੁਲਿਸ ਨੇ ਕਿਹਾ ਹੈ ਕਿ ਰੂਪੇਸ਼ ਚੰਦਰ ਚਿੰਦਾਕਿੰਡੀ ਐੱਨ ਸ਼ੇਰਿਡਨ ਰੋਡ ਦੇ 4300 ਬਲਾਕ ਤੋਂ ਲਾਪਤਾ ਹੋ ਗਿਆ ਹੈ। ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਰੂਪੇਸ਼ ਦਾ ਪਤਾ ਲਾਉਣ ਲਈ ਪੁਲਿਸ ਤੇ ਭਾਰਤੀ ਪਰਵਾਸੀਆਂ ਦੇ ਸੰਪਰਕ ’ਚ ਹਨ।

ਇਹ ਵੀ ਖਦਸ਼ਾ ਪ੍ਰਗਟਾਇਆ ਦਾ ਰਿਹਾ ਹੈ ਕਿ ਸ਼ਾਇਦ ਹੁਣ ਤੱਕ ਉਕਤ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੋਵੇ, ਕਿਉਂਕਿ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

error: Content is protected !!