ਧਰਮ ਦੇ ਨਾਂਅ ‘ਤੇ ਸਿਆਸਤ, PM ਮੋਦੀ-ਅਮਿਤ ਸ਼ਾਹ ਦੀ ਜ਼ੁਬਾਨ ‘ਤੇ ਸਿਰਫ ਰਾਮ ਮੰਦਿਰ, ਵਿਕਾਸ ਦਰਕਿਨਾਰ

ਧਰਮ ਦੇ ਨਾਂਅ ‘ਤੇ ਸਿਆਸਤ, PM ਮੋਦੀ-ਅਮਿਤ ਸ਼ਾਹ ਦੀ ਜ਼ੁਬਾਨ ‘ਤੇ ਸਿਰਫ ਰਾਮ ਮੰਦਿਰ, ਵਿਕਾਸ ਦਰਕਿਨਾਰ

ਨਵੀਂ ਦਿੱਲੀ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਪੜਾਅ ਦਰ ਪੜਾਅ ਅੱਗੇ ਵੱਧ ਰਹੀਆਂ ਹਨ ਅਤੇ ਹੁਣ ਤੱਕ ਤਿੰਨ ਪੜਾਵਾਂ ‘ਤੇ ਵੋਟਿੰਗ ਪੂਰੀ ਹੋ ਚੁੱਕੀ ਹੈ। ਇਸ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀਆਂ ਹਨ। ਇਸ ਵਾਰ ਦੇਖਿਆ ਜਾ ਰਿਹਾ ਹੈ ਕਿ ਭਾਜਪਾ ਆਪਣਾ ਜ਼ਿਆਦਾ ਧਿਆਨ ਧਰਮ ਦੇ ਨਾਂਅ ‘ਤੇ ਵੋਟਾਂ ਮੰਗਣ ਵੱਲ ਹੀ ਲਾ ਰਹੀ ਹੈ।

PM ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਲਗਾਤਾਰ ਰਾਮ ਮੰਦਰ ਦਾ ਹੀ ਜ਼ਿਕਰ ਕਰ ਰਹੇ ਹਨ, ਜਦਕਿ ਦੇਸ਼ ਵਿੱਚ ਇਨ੍ਹਾਂ 10 ਸਾਲ ਦੇ ਕਾਰਜਕਾਲ ਵਿੱਚ ਵਿਕਾਸ ਹੋਇਆ ਜਾ ਨਹੀਂ ਹੋਇਆ, ਇਸ ਦਾ ਜ਼ਿਕਰ ਨਾ-ਮਾਤਰ ਹੀ ਹੈ। ਇਸੇ ਦੌਰਾਨ ਬੀਤੇ ਦਿਨ ਵੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਪਾਕਿਸਤਾਨ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹਨ, ਇਸੇ ਲਈ ਪਾਕਿਸਤਾਨ ਰਾਹੁਲ ਗਾਂਧੀ ਦੀ ਤਾਰੀਫ਼ ਕਰਦਾ ਹੈ। ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਰਾਜਕੁਮਾਰ ਸੱਤਾ ‘ਚ ਆਉਂਦੇ ਹਨ ਤਾਂ ਉਹ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ‘ਚ ਬਾਬਰੀ ਦਾ ਤਾਲਾ ਲਗਾ ਦੇਣਗੇ।

ਇਸੇ ਤਰ੍ਹਾਂ PM ਨਰੇਂਦਰ ਮੋਦੀ ਵੀ ਰੈਲੀਆਂ ਵਿੱਚ ਲਗਾਤਾਰ ਧਰਮ ਤੇ ਰਾਮ ਮੰਦਰ ਦਾ ਹੀ ਜ਼ਿਕਰ ਕਰ ਰਹੇ ਹਨ। ਉਨ੍ਹਾਂ ਵੱਲੋਂ ਵੀ ਲਗਾਤਾਰ ਬੋਲਿਆ ਦਾ ਰਿਹਾ ਹੈ ਕਿ ਅਯੁੱਧਿਆ ‘ਚ ਰਾਮ ਮੰਦਰ ਬਣ ਚੁੱਕਾ ਹੈ, ਕਾਸ਼ੀ ਵਿਸ਼ਵਨਾਥ ਦਾ ਗਲਿਆਰਾ ਬਣ ਚੁੱਕਾ ਹੈ, ਸੋਮਨਾਥ ਮੰਦਰ ਨੂੰ ਸ਼ਾਨਦਾਰ ਦਿੱਖ ਦਿੱਤੀ ਜਾ ਰਹੀ ਹੈ। ਅਜਿਹੇ ਵਿੱਚ ਇਹ ਲੋਕ ਕਿਵੇਂ ਬਾਕੀ ਧਰਮਾਂ ਨੂੰ ਅਣਦੇਖਿਆ ਕਰ ਕੇ ਸਿਆਸਤ ਦੀ ਪਰਿਭਾਸ਼ਾ ਹੀ ਬਦਲੀ ਜਾ ਰਹੇ ਹਨ।

error: Content is protected !!