ਜਾਣੋਂ ਪੰਜਾਬ ‘ਚ ਕਦੋਂ ਮਿਲੇਗੀ ਗਰਮੀ ਤੋਂ ਰਾਹਤ, ਇਸ ਦਿਨ ਪਵੇਗਾ ਮੀਂਹ

ਜਾਣੋਂ ਪੰਜਾਬ ‘ਚ ਕਦੋਂ ਮਿਲੇਗੀ ਗਰਮੀ ਤੋਂ ਰਾਹਤ, ਇਸ ਦਿਨ ਪਵੇਗਾ ਮੀਂਹ

ਜਲੰਧਰ (ਵੀਓਪੀ ਬਿਊਰੋ) – ਕਾਫੀ ਦਿਨਾਂ ਤੋਂ ਗਰਮੀ ਨੇ ਲੋਕਾਂ ਦਵਾਲਾ ਕੱਢਿਆ ਪਿਆ ਹੈ। ਲੋਕਾਂ ਦੀ ਵਗ਼ ਰਹੀ ਗਰਮ ਲੂ ਕਾਰਨ ਪਸੀਨੇ ਛੁੱਟ ਰਹੇ ਹਨ। ਹੁਣ ਸਾਰਿਆਂ ਨੂੰ ਬੱਸ ਮੀਂਹ ਦਾ ਇੰਤਜ਼ਾਰ ਹੈ। ਹਰ ਕੋਈ ਇਹ ਹੀ ਅਰਦਾਸ ਕਰ ਰਿਹਾ ਹੈੈ ਕਿ ਕਿਸ ਵੇਲੇ ਮੀਂਹ ਆਵੇਗਾ ਤੇ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਮਾਹਰਾਂ ਮੁਤਾਬਿਕ ਚੰਡੀਗੜ੍ਹ ‘ਚ 11 ਜੂਨ ਨੂੰ ਵੈਸਟਰਨ ਡਿਸਟਬੈਂਰਸ ਸਰਗਰਮ ਹੋਵੇਗਾ, ਜਦਕਿ ਪੰਜਾਬ ‘ਚ 12 ਤੇ ਹਰਿਆਣਾ ‘ਚ 13 ਤੋਂ 16 ਜੂਨ ਵਿਚਕਾਰ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਾਰਾ 43 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਿਕ ਪਟਿਆਲਾ ਸਭ ਤੋਂ ਗਰਮ ਰਿਹਾ। ਇੱਥੇ ਦਾ ਜ਼ਿਆਦਾਤਰ ਤਾਪਮਾਨ 43.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਆਮ ਤੌਰ ‘ਤੇ ਚਾਰ ਡਿਗਰੀ ਜ਼ਿਆਦਾ ਰਿਹਾ। ਗਰਮ ਹਵਾਵਾਂ ਤੋਂ ਲੋਕ ਬੈਚੇਨ ਹਨ। ਕਈ ਜ਼ਿਲ੍ਹਿਆਂ ‘ਚ ਤਾਂ ਦਿਨ ਦਾ ਪਾਰਾ ਆਮ ਤੋਂ 5 ਤੋਂ 6 ਡਿਗਰੀ ਸੈਲਸੀਅਸ ਜ਼ਿਆਦਾ ਹੈ। ਰਾਤ ‘ਚ ਵੀ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਸਕੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਿਕ ਤਾਪਮਾਨ ਅਜੇ ਹੋਰ ਵਧੇਗਾ। ਪੀਏਯੂ ਦੀ ਮੌਸਮ ਮਾਹਰ ਡਾ.ਕੇਕੇ ਗਿੱਲ ਨੇ ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਧਣ ਦੇ ਨਾਲ-ਨਾਲ ਹਿਮਾਊਡਿਟੀ ਵੀ ਵਧੀ ਹੈ। ਆਉਣ ਵਾਲੇ ਤਿੰਨ ਦਿਨਾਂ ‘ਚ ਹੋਰ ਗਰਮ ਹਵਾਵਾਂ ਚਲਣ ਦੀ ਸੰਭਾਵਨਾ ਹੈ। 12 ਜੂਨ ਤੋਂ ਪੰਜਾਬ ‘ਚ ਮੌਸਮ ਬਦਲੇਗਾ।

error: Content is protected !!