ਸਰਖੇਹ ਪਵਾਉਣ ਤੋਂ ਬਾਅਦ ਹੁਣ ਬਾਬਾ ਰਾਮਦੇਵ ਵੀ ਲਗਵਾਉਣਗੇ ਵੈਕਸੀਨ

ਸਰਖੇਹ ਪਵਾਉਣ ਤੋਂ ਬਾਅਦ ਹੁਣ ਬਾਬਾ ਰਾਮਦੇਵ ਵੀ ਲਗਵਾਉਣਗੇ ਵੈਕਸੀਨ

ਨਵੀਂ ਦਿੱਲੀ (ਵੀਓਪੀ ਬਿਊਰੋ) – ਹੁਣ ਬਾਬਾ ਰਾਮ ਦੇਵ ਵੀ ਕੋਰੋਨਾ ਵੈਕਸੀਨ ਲਵਾਉਣ ਲਈ ਤਿਆਰ ਹੋ ਗਏ ਹਨ। ਪਹਿਲਾਂ ਐਲੋਪੈਥੀ ਬਾਰੇ ਬਿਆਨ ਦੇਣ ਤੋਂ ਬਾਅਦ ਵਿਵਾਦਾਂ ਵਿਚ ਘਿਰੇ ਸੀ। ਹੁਣ ਤਾਂ ਬਾਬਾ ਰਾਮਦੇਵ ਨੇ ਸਭ ਨੂੰ ਟੀਕਾ ਲਵਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਵੀ ਛੇਤੀ ਹੀ ਵੈਕਸੀਨ ਲਵਾਉਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਯੋਗ ਕੋਰੋਨਾ ਕਰਕੇ ਹੋਣ ਵਾਲੀਆਂ ਗੁੰਝਲਾਂ ਤੋਂ ਬਚਾਉਂਦਾ ਹੈ। ਯੋਗ ਤੇ ਆਯੁਰਵੇਦ ਦਾ ਅਭਿਆਸ ਕਰੋ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ 21 ਜੂਨ ਤੋਂ ਦੇਸ਼ ਦੇ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਵੈਕਸੀਨ ਮੁਫ਼ਤ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਬਾਬਾ ਨੇ ਕਿਹਾ ਕਿ ਦਵਾਈ ਹੀ ਨਹੀਂ, ਟੈਸਟ ਤੇ ਆਪਰੇਸ਼ਨ ਮਾਫ਼ੀਆ ਵੀ ਹਨ, ਜੋ ਮਰੀਜ਼ਾਂ ਨੂੰ ਲੁੱਟ ਰਹੇ ਹਨ।

ਸਵਾਮੀ ਰਾਮਦੇਵ ਨੇ ਕਿਹਾ ਸੀ ਕਿ ਉਨ੍ਹਾਂ ਦੀ ਲੜਾਈ ਗ਼ਲਤ ਕੰਮ ਕਰਨ ਵਾਲਿਆਂ ਵਿਰੁੱਧ ਹੈ। ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਫ਼ੇਸਬੁੱਕ ਤੇ ਟਵਿਟਰ ਅਕਾਊਂਟ ਉੱਤੇ ਜੈਨਰਿਕ ਦਵਾਈਆਂ ਦੀ ਲਿਸਟ ਅਪਲੋਡ ਕਰਨਗੇ, ਜੋ ਸਿਰਫ਼ ਦੋ ਰੁਪਏ ’ਚ ਵਿਕਦੀਆਂ ਹਨ ਪਰ ਬ੍ਰਾਂਡੇਡ ਕੰਪਨੀਆਂ ਦੀਆਂ ਉਹੀ ਦਵਾਈਆਂ ਕਈ ਗੁਣਾ ਮਹਿੰਗੀਆਂ ਵਿਕਦੀਆਂ ਹਨ।

error: Content is protected !!