ਵੱਟਸਐਪ ਨੇ ਨਵੇਂ ਫੀਚਰ ਕੀਤੇ ਲਾਂਚ, ਹੁਣ ਆਪਣੇ-ਆਪ ਜਾ ਸਕਣਗੇ ਮੈਸੇਜ, ਪੜ੍ਹੋ ਹੋਰ ਜਾਣਕਾਰੀ

ਵੱਟਸਐਪ ਨੇ ਨਵੇਂ ਫੀਚਰ ਕੀਤੇ ਲਾਂਚ, ਹੁਣ ਆਪਣੇ-ਆਪ ਜਾ ਸਕਣਗੇ ਮੈਸੇਜ, ਪੜ੍ਹੋ ਹੋਰ ਜਾਣਕਾਰੀ

(ਵੀਓਪੀ ਡੈਸਕ) – ਵੱਟਸ ਐਪ ਨੇ ਆਪਣੇ ਯੂਜ਼ਰਜ਼ ਲਈ ਇਕ ਨਵਾਂ ਫੀਚਰ ਤਿਆਰ ਕੀਤਾ ਹੈ, ਜਿਸ ਵਿਚ ਬਹੁਤ ਹੀ ਦਿਲਚਸਪ ਚੀਜਾਂ ਐਡ ਕੀਤੀਆਂ ਗਈਆਂ ਹਨ।  ਵੱਟਸਐਪ ਆਪਣੇ ਯੂਜ਼ਰਜ਼ ਦੀ ਹਰ ਜ਼ਰੂਰਤ ਦਾ ਧਿਆਨ ਰੱਖਦਾ ਹੈ। ਦੋਸਤਾਂ, ਰਿਸ਼ਤੇਦਾਰਾਂ ਨੂੰ ਜਨਮਦਿਨ ਆਦਿ ਦੀ ਵਧਾਈ ਦੇਣ ਲਈ ਸਾਨੂੰ ਸਾਰੀ ਰਾਤ ਜਾਗਣਾ ਪੈਂਦਾ ਹੈ। 12 ਵਜੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਕੋਈ ਵੱਡਾ ਕੰਮ ਨਾ ਹੁੰਦੇ ਹੋਏ ਵੀ ਅਸੀਂ ਜਾਗਦੇ ਰਹਿੰਦੇ ਹਾਂ। ਕਿਸੇ ਨੂੰ ਗੁਡ ਮਾਰਨਿੰਗ ਕਹਿਣ ਲਈ ਵੀ ਸਵੇਰੇ ਜਲਦੀ ਉੱਠਣਾ ਪੈਂਦਾ ਹੈ। ਕਈ ਵਾਰ ਸਿਰਫ਼ ਇਕ ਮੈਸੇਜ ਲਈ ਸਾਨੂੰ ਸਾਰੀ ਰਾਤ ਜਾਗਣਾ ਪੈਂਦਾ ਹੈ। ਇਥੇ ਹੁਣ ਇਸਦਾ ਹੱਲ ਕੱਢਿਆ ਗਿਆ ਹੈ। ਜਿਸਦੇ ਬਾਅਦ ਤੁਹਾਨੂੰ ਵਿਸ਼ ਕਰਨ ਲਈ ਦੇਰ ਰਾਤ ਜਾਗਣ ਦੀ ਜ਼ਰੂਰਤ ਨਹੀਂ ਪਵੇਗੀ। ਭਾਵ ਹੁਣ ਵੱਟਸਐਪ ’ਤੇ ਆਸਾਨੀ ਨਾਲ ਮੈਸੇਜ ਸ਼ਡਿਊਲ ਸੈੱਟ ਕੀਤਾ ਜਾ ਸਕਦਾ ਹੈ।

 ਇੰਝ ਕਰੋ ਸ਼ਡਿਊਲ ਸੈੱਟ

  • ਸਭ ਤੋਂ ਪਹਿਲਾਂ, ਗੂਗਲ ਪਲੇਅ ਸਟੋਰ ‘ਤੇ ਜਾ ਕੇ SKEDit ਐਪ ਡਾਊਨਲੋਡ ਕਰੋ।

  • SKEDit ਐਪ ਖੋਲ੍ਹਣ ਤੋਂ ਬਾਅਦ, ਲਾਗ ਇਨ ਕਰੋ।

  • ਇੱਥੇ ਤੁਸੀਂ Menu ਵੇਖੋਗੇ, ਇਸ ਵਿਚ ਵਟਸਐਪ ਦਾ ਵਿਕਲਪ ਚੁਣੋ।

  • ਐਕਸੈਸਿਬਿਲਟੀ Enable ‘ਤੇ ਟੈਪ ਕਰੋ ਅਤੇ SKEDit ‘ਤੇ ਜਾ ਕੇ toggle On ਕਰੋ।

  • ਉਸ ਤੋਂ ਬਾਅਦ ਅਲਾਓ ‘ਤੇ ਕਲਿੱਕ ਕਰੋ।

  • ਹੁਣ ਐਪ ‘ਤੇ ਵਾਪਸ ਜਾਓ।

error: Content is protected !!