ਇਹ ਨਿਯਮ ਇਕ ਮਈ ਤੋ ਲਾਗੂ ਕਰ ਦਿੱਤੇ ਗਏ ਹਨ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਦੋ ਪਹੀਆ ਵਾਹਨ ‘ਚ ਪ੍ਰਤੀਦਿਨ ਸਿਰਫ 200 ਰੁਪਏ ਦਾ ਤੇਲ ਭਰਵਾਇਆ ਜਾ ਸਕਦਾ ਹੈ ਜਦਕਿ ਚਾਰ ਪਹੀਆ ਵਾਹਨ ਲਈ ਇਹ ਲਿਮਿਟ 500 ਰੁਪਏ ਰੱਖੀ ਗਈ ਹੈ। ਸੂਬੇ ਅੰਦਰ ਮਾਲ ਗਡੀਆ ਦੇ ਆਉਣ ‘ਚ ਦਿੱਕਤ ਆ ਰਹੀ ਹੈ ਜਿਸ ਕਾਰਨ ਤੇਲ ਦੇ ਭੰਡਾਰ ਵੀ ਖਾਲੀ ਹੋ ਰਹੇ ਹਨ ਅਜਿਹੇ ਵਿਚ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
ਜਿਸ ਕਾਰਨ ਟਰੇਨਾਂ ਦੀ ਆਵਾਜਾਈ ਕਾਫੀ ਘੱਟ ਗਈ ਹੈ। ਅਜਿਹੇ ‘ਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਾਫੀ ਕਮਜ਼ੋਰ ਹੋ ਗਈ ਹੈ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਵਧੀਕ ਸਕੱਤਰ ਨਿਰਮਲ ਅਧਿਕਾਰੀ ਨੇ ਦੱਸਿਆ ਕਿ ਸਪਲਾਈ ਘੱਟ ਹੋਣ ਕਾਰਨ 1 ਮਈ ਤੋਂ ਅਗਲੇ ਹੁਕਮਾਂ ਤੱਕ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ‘ਤੇ ਕੁਝ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।