ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਦੀ ਪੰਜਾਬ ਯਾਤਰਾ ਜਾ ਰਹੀ ਹੈ ਤਾਂ ਇਸ ਮੌਕੇ ਕੁਝ ਲੋਕ ਪੋਸਟਰ ਲੈ ਕੇ ਸਾਹਮਣੇ ਆਉਂਦੇ ਹਨ ਜਿਸ ਉੱਤੇ ਲਿਖਿਆ ਹੈ, ਬਰਨਾਲਾ ਅਕਾਲੀ ਦਲ ਦੇ ਦੋ ਠੱਗ ਚੋਰ ਸੰਜੀਵ ਸ਼ੋਰੀ ਤੇ ਰਿੰਪੀ ਵਰਮਾ ਜੋ ਕਿ ਦੋਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੇਰੀ ਦੁਕਾਨ ਤੋਂ ਲੱਡੂ ਲੈ ਕੇ ਗਏ ਸੀ ਜਿਨ੍ਹਾਂ ਦੇ 2,65,350 ਰੁਪਏ ਹਾਲੇ ਤੱਕ ਬਾਕੀ ਹਨ।
ਇਹ ਲੱਡੂ ਇਨ੍ਹਾਂ ਨੇ ਇਹ ਕਹਿ ਕੇ ਲਏ ਸਨ ਕਿ ਇਸ ਦੇ ਪੈਸੇ ਟ੍ਰਾਈਡੈਂਟ ਗਰੁੱਪ ਵੱਲੋਂ ਦਿੱਤੇ ਜਾਣਗੇ। ਵਿਧਾਨ ਸਭਾ ਹਾਰਨ ਤੋਂ ਬਾਅਦ ਇਹ ਪੈਸੇ ਹਾਲੇ ਤੱਕ ਨਹੀਂ ਦਿੱਤੇ ਗਏ।